Home » ਦਿਵਿਆਂਗ ਔਰਤਾਂ ਨੂੰ ਸਮਾਜ ਵਿੱਚ ਸਥਾਪਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ- ਹਰਮਿੰਦਰ ਕੌਰ ਸਹੋਤਾ

ਦਿਵਿਆਂਗ ਔਰਤਾਂ ਨੂੰ ਸਮਾਜ ਵਿੱਚ ਸਥਾਪਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ- ਹਰਮਿੰਦਰ ਕੌਰ ਸਹੋਤਾ

by Rakha Prabh
18 views
 ਹੁਸ਼ਿਆਰਪੁਰ, 7 ਮਾਰਚ (ਤਰਸੇਮ ਦੀਵਾਨਾ)-
ਬਚਪਨ ਤੋਂ ਹੀ ਸਰੀਰਕ ਤੌਰ ਤੇ 80 ਫੀਸਦੀ ਸਰੀਰਕ ਤੌਰ ਤੇ ਚਣੌਤੀਗ੍ਰਸਤ ਹੋਣ ਦੇ ਬਾਵਜੂਦ ਸਫਲਤਾ ਦੀਆਂ ਮੰਜਿ਼ਲਾਂ ਛੂਹਣ ਵਾਲੀ ਹਰਮਿੰਦਰ ਕੌਰ ਸਹੋਤਾ ਸਿੱਖਿਆ ਵਿਭਾਗ ’ਚ ਬਤੌਰ ਹੈਡ ਟੀਚਰ ਸਫਲਤਾ ਪੂਰਵਕ ਸੇਵਾਵਾਂ ਨਿਭਾਅ ਰਹੀ ਹੈ। ਹਰਮਿੰਦਰ ਕੌਰ ਦੀ ਵਿਦਿਅਕ ਯੋਗਤਾ ਐਮ ਏ ਅਤੇ ਬੀ ਐਡ ਹੈ। ਬਚਪਨ ਵਿੱਚ ਪੋਲੀਓ ਬਿਮਾਰੀ ਦਾ ਸਿ਼ਕਾਰ ਹੋਣ ਵਾਲੀ ਹਰਮਿੰਦਰ ਕੌਰ ਨੇ ਹੌਂਸਲਾ ਨਹੀਂ ਹਾਰਿਆ। ਰੋਜ਼ਾਨਾ ਜੀਵਨ ਵਿੱਚ ਪੇਸ਼ ਆਉਣ ਵਾਲੀਆਂ ਔਕੜਾਂ ਨਾਲ ਜੂਝਦੇ ਹੋਏ ਉਨ੍ਹਾਂ ਉੱਚ ਸਿੱਖਿਆ ਹਾਸਲ ਕੀਤੀ, ਜਿਹੜੀ ਕਿ ਆਪਣੇ ਆਪ ’ਚ ਇੱਕ ਮਿਸਾਲ ਹੈ। ਹਰਮਿੰਦਰ ਕੌਰ ਸਹੋਤਾ 3 ਮਈ 2002 ਨੂੰ ਸਿੱਖਿਆ ਵਿਭਾਗ ਵਿੱਚ ਨਿਯੁਕਤ ਹੋਏ ਸਨ ਅਤੇ 11 ਜਨਵਰੀ 2021 ਨੂੰ ਸਿੱਖਿਆ ਵਿਭਾਗ ਨੇ ਉਨ੍ਹਾਂ ਨੂੰ ਪਦਉੱਨਤ ਕਰਕੇ ਹੈਡ ਟੀਚਰ ਨਿਯੁਕਤ ਕਰ ਦਿੱਤਾ। ਕੌਮਾਂਤਰੀ ਮਹਿਲਾ ਦਿਹਾੜੇ ਮੌਕੇ ਹਰਮਿੰਦਰ ਕੌਰ ਨੇ ਕਿਹਾ ਕਿ ਔਰਤਾਂ ਨੂੰ ਸਮਾਜ ਵਿੱਚ ਸਥਾਪਿਤ ਹੋਣ ਲਈ ਉੱਚ ਸਿੱਖਿਆ ਹਾਸਲ ਕਰਕੇ ਆਤਮ ਨਿਰਭਰ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਔਰਤ ਬਿਨ੍ਹਾਂ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸਾਡੇ ਗੁਰੂ ਸਾਹਿਬਾਨ ਨੇ ਵੀ ਔਰਤਾਂ ਦੀ ਵਡਿਆਈ ਕੀਤੀ ਹੈ। ਇਸ ਲਈ ਸਾਰਿਆਂ ਨੂੰ ਹਮੇਸ਼ਾਂ ਔਰਤਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਅਯੋਕੇ ਯੁੱਗ ਵਿੱਚ ਲੜਕੀਆਂ ਲੜਕਿਆਂ ਨਾਲੋ ਕਿਸੇ ਖੇਤਰ ਵਿੱਚ ਹੀ ਪਿੱਛੇ ਨਹੀਂ ਹਨ। ਪ੍ਰੀਖਿਆਵਾਂ ਦੇ ਨਤੀਜਿਆਂ ’ਚ ਲੜਕੀਆਂ ਪਹਿਲੇ ਸਥਾਨਾਂ ਤੇ ਰਹਿੰਦੀਆਂ ਹਨ। ਦੇਸ਼ ਨੂੰ ਵਿਕਸਤ ਬਣਾਉਣ ਲਈ ਔਰਤਾਂ ਸਾਰੇ ਖੇਤਰਾਂ ’ਚ ਵੱਧ-ਚੜ੍ਹ ਕੇ ਹਿੱਸਾ ਲੈਣ। ਉਨ੍ਹਾਂ ਕਿਹਾ ਕਿ ਦਿਵਿਆਂਗਾ ਨੂੰ ਸਮਾਜ ਵਿੱਚ ਸਥਾਪਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ।
ਕੈਪਸ਼ਨ- ਹਰਮਿੰਦਰ ਕੌਰ ਸਹੋਤਾ।

Related Articles

Leave a Comment