ਜ਼ੀਰਾ/ਫਿਰੋਜ਼ਪੁਰ 21 ( ਗੁਰਪ੍ਰੀਤ ਸਿੰਘ ਸਿੱਧੂ )
ਦੇਸ਼ ਭਰ ਵਿਚ ਮਨਾਏ ਜਾ ਰਹੇ ਵਿਸ਼ਵ ਯੋਗ ਦਿਵਸ ਮੌਕੇ ਨਿਰੰਕਾਰੀ ਸਾਧ ਸੰਗਤ ਵੱਲੋਂ ਸੰਤ ਨਿਰੰਕਾਰੀ ਸਤਿਸੰਗ ਭਵਨ ਸਨੇਰ ਰੋਡ ਜ਼ੀਰਾ ਵਿਖੇ ਵਿਸ਼ਵ ਯੋਗ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਦੌਰਾਨ ਸਾਧ ਸੰਗਤ ਨੂੰ ਨਿਰੋਗ ਰਹਿਣ ਲਈ ਯੋਗ ਆਸਣ ਕਰਨ ਦੇ ਢੰਗ ਅਤੇ ਉਨ੍ਹਾਂ ਤੋਂ ਮਿਲਣ ਵਾਲੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਗਈ।ਇਸ ਯੋਗ ਸਾਲਾਂ ਵਿੱਚ ਨਿਰੰਕਾਰੀ ਮਿਸ਼ਨ ਦੇ ਸੇਵਾਦਲ ਦੀਆਂ ਭੈਣਾਂ ਅਤੇ ਭਰਾਵਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਯੋਗ ਆਸਣ ਕਰਵਾਉਣ ਉਪਰੰਤ ਸਾਧ ਸੰਗਤ ਦੇ ਸਨਮੁੱਖ ਹੁੰਦਿਆਂ ਨਿਰੰਕਾਰੀ ਸਤਿਸੰਗ ਭਵਨ ਜ਼ੀਰਾ ਦੇ ਮੁਖੀ ਭਾਈ ਸਾਹਿਬ ਅਮਨਦੀਪ ਜ਼ੀਰਾ ਨੇ ਕਿਹਾ ਕਿ ਜੋ ਵਿਅਕਤੀ ਨਿੱਤ ਦਿਨ ਯੋਗ ਆਸਣ ਕਰਦੇ ਹਨ ਉਹ ਹਮੇਸ਼ਾ ਨਿਰੋਗ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਹਰ ਇੱਕ ਵਿਅਕਤੀ ਨੂੰ ਰੋਜ਼ਾਨਾ ਖ਼ੁਦ ਲਈ ਜ਼ਿੰਮੇਵਾਰ ਨਾਲ ਸਮਾਂ ਕੱਢਣਾ ਚਾਹੀਦਾ ਹੈ ਅਤੇ ਆਪਣੀ ਕਾਇਆਂ ਨੂੰ ਤੰਦਰੁਸਤ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋ ਨਿੱਤ ਦਿਨ ਕਰੇ ਯੋਗ ਉਸ ਦੀ ਕਾਂਇਆਂ ਰਹੇ ਨਿਰੋਗ। ਇਸ ਮੌਕੇ ਨਿਰੰਕਾਰੀ ਮਿਸ਼ਨ ਦੇ ਸੇਵਾਦਾਰ ਪਰਿਵਾਰ ਸੂਬੇਦਾਰ ਸੁਖਵਿੰਦਰ ਸਿੰਘ ਅਤੇ ਰਣਜੀਤ ਕੌਰ ਵੱਲੋਂ ਨਾਸਤੇ ਦੀ ਟਹਿਲ ਸੇਵਾ ਕੀਤੀ ਗਈ।