ਮੁਦਕੀ / ਫਿਰੋਜਪੁਰ 18 ਜਨਵਰੀ (ਗੁਰਪ੍ਰੀਤ ਸਿੰਘ ਸਿੱਧੂ )
ਦੇਸ਼ ਦਾ ਇਤਿਹਾਸਿਕ ਦਿਨ ਹੋਵੇਗਾ 22 ਜਨਵਰੀ 2024 ਸੋਮਵਾਰ ਦਾ ਦਿਨ ਜਿਸ ਸਮੇਂ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਭਵਯ ਮੰਦਰ ਦਾ ਉਦਘਾਟਨ ਹੋਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਪਤਲੀ ਜਿਲ੍ਹਾ ਸਕੱਤਰ ਬੀਜੇਪੀ ਫਿਰੋਜ਼ਪੁਰ ਨੇ ਰਾਖਾ ਪ੍ਰਭ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਗੱਲਬਾਤ ਕਰਦਿਆਂ ਕੀਤਾ। ਗੁਰਪ੍ਰੀਤ ਸਿੰਘ ਪਤਲੀ ਨੇ ਕਿਹਾ ਕਿ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਅਯੋਧਿਆ ਵਿਖੇ ਪੁਰਾਤਨ ਮੰਦਰ 500 ਸਾਲਾਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਣਥੱਕ ਮਿਹਨਤ ਸਦਕਾ ਬਣਿਆ ਹੈ। ਉਨ੍ਹਾਂ ਕਿਹਾ ਕਿ ਭਗਵਾਨ ਰਾਮ ਚੰਦਰ ਜੀ ਦੇ ਭਵਯ ਮੰਦਰ ਦੇ ਉਦਘਾਟਨੀ ਸਮਾਰੋਹ ਨੂੰ ਮੁੱਖ ਰੱਖਦਿਆਂ ਸਮੁਚੇ ਦੇਸ਼ ਦੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਉਪਰ ਦੀਪ ਮਾਲਾ ਅਤੇ ਲੜੀਆਂ ਲਗਾ ਕੇ ਸ਼ਰਧਾ ਭੇਟ ਕਰਨ। ਉਨ੍ਹਾਂ ਕਿਹਾ ਕਿ ਭਗਵਾਨ ਰਾਮ ਚੰਦਰ ਜੀ ਦੇ ਭੰਗਤਾ ਵੱਲੋਂ ਸ਼ੋਭਾ ਯਾਤਰਾ ਕੱਢੀਆਂ ਜਾ ਰਹੀਆਂ ਹਨ ਅਤੇ ਮੰਦਰਾਂ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਜਾ ਰਿਹਾ ਹੈ ਉਥੇ ਹਰ ਸ਼ਰਧਾਲੂ ਰਾਮ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਸਿਆਸੀ ਲੋਕ ਇਸ ਸਮਾਰੋਹ ਨੂੰ ਰਾਜਸੀ ਰੰਗਤ ਦੇ ਕੇ ਪਵਿੱਤਰ ਰਾਮ ਮੰਦਰ ਦੇ ਸ਼ੁਭ ਮਹੂਰਤ ਨੂੰ ਰਾਜਸੀ ਸਮਾਰੋਹ ਕਰਾਰ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਤਿਉਹਾਰ ਨੂੰ ਸਮੂਹ ਧਰਮਾਂ ਦੇ ਲੋਕਾਂ ਨੂੰ ਮਿਲਕੇ ਮਨਾਉਣਾ ਚਾਹੀਦਾ ਹੈ