Home » ਬਲਾਕ ਫਿਰੋਜ਼ਪੁਰ ਅਤੇ ਘੱਲ ਖੁਰਦ ਦੇ ਟੂਰਨਾਮੈਂਟ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਅਤੇ ਖੇਡ ਸਟੇਡੀਅਮ ਫਿਰੋਜਸ਼ਾਹ ਵਿਖੇ ਹੋਏ ਸ਼ੁਰੂ

ਬਲਾਕ ਫਿਰੋਜ਼ਪੁਰ ਅਤੇ ਘੱਲ ਖੁਰਦ ਦੇ ਟੂਰਨਾਮੈਂਟ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਅਤੇ ਖੇਡ ਸਟੇਡੀਅਮ ਫਿਰੋਜਸ਼ਾਹ ਵਿਖੇ ਹੋਏ ਸ਼ੁਰੂ

ਖੇਡਾਂ ਸਾਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਬਣਾਉਂਦੀਆਂ ਹਨ : ਭੁੱਲਰ

by Rakha Prabh
9 views

ਫਿਰੋਜ਼ਪੁਰ 08 ਸਤੰਬਰ 2023,

                ਪੰਜਾਬ ਸਰਕਾਰ ਖੇਡ ਵਿਭਾਗ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਦੌਰਾਨ ਬਲਾਕ ਫਿਰੋਜ਼ਪੁਰ ਦੇ ਟੂਰਨਾਮੈਂਟ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਅਤੇ ਘੱਲ ਖੁਰਦ ਦੇ ਟੂਰਨਾਮੈਂਟ ਖੇਡ ਸਟੇਡੀਅਮ ਫਿਰੋਜਸ਼ਾਹ ਵਿਖੇ ਆਰੰਭ ਹੋਏ। ਇਸ ਮੌਕੇ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸ੍ਰ. ਚੰਦ ਸਿੰਘ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ, ਸ੍ਰ. ਗੁਰਮੰਦਰ ਸਿੰਘ ਐਸ.ਡੀ.ਐਮ. ਫਿਰੋਜਪੁਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

                ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਖਿਡਾਰੀਆਂ ਨੂੰ ਖੇਡਾਂ ਵਿਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਹੀ ਸਰਵਪੱਖੀ ਵਿਕਾਸ ਕਰਦੀਆਂ ਹਨ ਅਤੇ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜ ਕੇ ਆਪਣੇ ਜ਼ਿਲ੍ਹੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਖੇਡਾਂ ਰਾਹੀਂ ਹੀ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਹੋ ਸਕਦੀ ਹੈ ਅਤੇ ਸਾਨੂੰ ਸਭ ਨੂੰ ਰਲ ਮਿਲ ਕੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਲਈ ਹੱਲਾ ਮਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਗੱਲ ਤੇ ਸਭ ਤੋਂ ਜ਼ਿਆਦਾ ਜੋਰ ਦੇ ਰਹੀ ਹੈ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡ ਦੇ ਮੈਦਾਨਾਂ ਵਿੱਚ ਲਿਆਂਦਾ ਜਾਵੇ। ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਜ਼ਮੀਨੀ ਪੱਧਰ ਤੇ ਨੌਜਵਾਨਾਂ ਨੂੰ ਖੇਡਾਂ ਵੱਲ ਲਿਆਉਣ ਦੇ ਲਈ ਸਮੇਂ ਸਮੇਂ ਸਿਰ ਜਿੱਥੇ ਐਨ.ਆਰ.ਆਈਜ਼ ਵੱਲੋਂ ਖੇਡ ਟੂਰਨਾਮੈਂਟ ਕਰਵਾਏ ਜਾ ਰਹੇ ਹਨ, ਉਥੇ ਪੰਜਾਬ ਸਰਕਾਰ ਵੱਲੋਂ ਵੀ ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 ਕਰਵਾਈਆਂ ਜਾ ਰਹੀਆਂ ਹਨ।

                ਜ਼ਿਲ੍ਹਾ ਖੇਡ ਅਫ਼ਸਰ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਪੱਧਰ ਦੇ ਟੂਰਨਾਮੈਂਟ ਲੜਕੇ ਲੜਕੀਆਂ ਅੰਡਰ-14, 17, 11, ਸਾਲ ਓਪਨ ਵਰਗ ਜਿਸ ਵਿਚ ਐਥਲੈਟਿਕਸ, ਕਬੱਡੀ (ਨਸ), ਕਬੱਡੀ ਮਸ, ਖੋਹ-ਖੋਹ, ਵਾਲੀਬਾਲਸਮੈਲਿੰਗ ਅਤੇ ਸ਼ੂਟਿੰਗ) ਫੁੱਟਬਾਲ, ਰੋਸਾ ਸੀ ਖੇਡਾਂ ਕਰਵਾਈਆਂ ਗਈਆਂ। ਇਸ ਮੁਕਾਬਲਿਆਂ ਵਿੱਚ ਬਲਾਕ ਦੇ ਵੱਖ-ਵੱਖ ਪਿੰਡਾਂ, ਮੁੰਬਾਂ ਅਕੈਡਮੀਆਂ,ਐਸੋਸੀਏਸ਼ਨਾਂ ਅਤੇ ਸਕੂਲਾਂ ਦੀਆਂ ਟੀਮਾਂ ਨੇ ਇਸ ਟੂਰਨਾਮੈਂਟ ਵਿਚ ਭਾਗ ਲਿਆ।

ਬਲਾਕ ਮੀਲ ਖੁਰਦ ਦੇ ਟੂਰਨਾਮੈਂਟ ਵਿਚ ਜੇਤੂਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਅਥਲੈਟਿਕਸ ਇਵੈਂਟ ਅੰਡਰ 14 ਲੜਕਿਆਂ ਨੂੰ 60 ਮੀਟਰ ਵਿੱਚ ਗੁਰਬਾਨਦੀਪ ਸਿੰਘ ਸਸਸਸ ਫਿਰੋਜ਼ਸ਼ਾਹ ਨੂੰ ਪਹਿਲਾਂ ਸੂਰਜ ਸਿੰਘ ਗਿੱਲ ਪੂਰਨਾ ਬੇਗ ਨੇ ਦੂਜਾ ਅਤੇ ਰਮਨਦੀਪ ਸਿੰਘ ਬਿਜ਼ਨਸ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਅੰਡਰ 17 ਸੜਕਿਆਂ ਨੂੰ 200 ਮੀਟਰ ਵਿੱਚ ਸੁਖਮਨਪ੍ਰੀਤ ਕੌਰ ਬਾਬਾ ਫਰੀਦ ਸਕੂਲ ਕੁਗਤੀ ਤੋਂ ਪਹਿਲਾਂ, ਹਰਮਨਦੀਪ ਸਿੰਘ ਲੂੰਬੜੀਵਾਲਾ ਨੇ ਦੂਜਾ ਅਤੇ ਗੁਰਜਣ ਸਿੰਘ ਮੂੰਮੜੀ ਵਾਲਾ ਨੇ ਤੀਜਾ ਸਥਾਨ ਹਾਸਲ ਕੀਤਾ। ਅੰਤਰ 21 ਲੜਕਿਆਂ 100 ਮੀਟਰ ਵਿੱਚ ਸਰਵਪ੍ਰੀਤ ਸਿੰਘ ਖਾਨਪੁਰ ਨੇ ਪਹਿਲਾ, ਅਤੇ ਕੰਬੋਜ ਮੈਰੀਟੋਰੀਅਸ ਸਕੂਲ ਨੇ ਦੂਜਾ ਅਤੇ ਤਰਨਪ੍ਰੀਤ ਸਿੰਘ ਤਲਵੰਡੀ ਭਾਈ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 17 ਲੜਕੀਆਂ ਨੇ 100 ਮੀਟਰ ਵਿੱਚ ਨਵਨੀਤ ਕੌਰ ਸ਼ਹੀਦ ਗੰਜ ਸਕੂਲ ਨੇ ਪਹਿਲਾ, ਅਮਨਪ੍ਰੀਤ ਕੌਰ ਵਿਜ਼ਡਮ ਨੇ ਦੂਜਾ ਅਤੇ ਮਨਪ੍ਰੀਤ ਕੌਰ ਰੁਕਨਾ ਬੇਗੁ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 21 ਲੜਕੀਆਂ ਨੂੰ 400 ਮੀਟਰ ਵਿੱਚ ਹਰਨੂਰ ਕੌਰ ਬਾਬਾ ਫ਼ਰੀਦ ਸਕੂਲ ਕੁਲਗਰੀ ਨੇ ਪਹਿਲਾ, ਮਨਪ੍ਰੀਤ ਕੌਰ ਜੋਗਿੰਦਰ ਕਾਨਵੈਂਟ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 14 ਲੜਕੀਆਂ ਨੇ 60 ਮੀਟਰ ਵਿੱਚ ਜੈਸਮੀਨ ਕੌਰ ਸਹਸ ਉੱਗੇ ਕੇ, ਅਮਨਪ੍ਰੀਤ ਕੌਰ ਸ਼ਹੀਦ ਗੰਜ ਸਕੂਲ ਮੁਦਕੀ ਨੇ ਦੂਜਾ ਅਤੇ ਰੀਤ ਕੌਰ ਬਾਬਾ ਫ਼ਰੀਦ ਸਕੂਲ ਕੁਲਗੜੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 21 ਪੁਰਸ਼ਾਂ ਨੂੰ 5000 ਮੀਟਰ ਵਿੱਚ ਲਵਪ੍ਰੀਤ ਸਿੰਘ ਕਮੱਗਰ ਨੇ ਪਹਿਲਾ ਅਤੇ ਤਜਿੰਦਰ ਸਿੰਘ ਮੈਰੀਟੋਰੀਅਸ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰਾਂ ਅੰਡਰ 21 30 ਗਰੁੱਪ 10000 ਮੀਟਰ ਵਿੱਚ ਪੁਰਸ਼ਾਂ ਨੇ ਗਗਨਪ੍ਰੀਤ ਸਿੰਘ ਉੱਗੋਂ ਕੇ ਨੇ ਪਹਿਲਾ ਅਤੇ ਲਵਪ੍ਰੀਤ ਸਿੰਘ ਕਮੱਗਰ ਨੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ(ਸਸ) ਅੰਡਰ 14 ਲੜਕਿਆਂ ਵਿੱਚ ਸਸਸਸ ਫ਼ਿਰੋਜ਼ਸ਼ਾਹ ਨੇ ਪਹਿਲਾ, ਇੱਟਾਂ ਵਾਲੀ ਕਲੱਬ ਨੇ ਦੂਜਾ ਅਤੇ ਫ਼ਿਰੋਜ਼ਸ਼ਾਹ ਕਲੱਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 17 ਵਿੱਚ ਲੜਕਿਆਂ ਨੇ ਸਸਸਸ ਫਿਰੋਜਸ਼ਾਹ ਨੇ ਪਹਿਲਾ, ਫਿਰੋਜਸ਼ਾਹ ਕਲੱਬ ਨੇ ਦੂਜਾ ਅਤੇ ਸ਼ੋਰ ਖਾਂ ਕਲੱਬ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 24 ਲੜਕਿਆਂ ਵਿੱਚ ਵਿਜ਼ਡਮ ਸਕੂਲ ਮੁਦਕੀ ਨੇ ਪਹਿਲਾ ਜਾਂਦੇ ਹਾਸ਼ਮ ਕਲੱਬ ਨੇ ਦੂਜਾ ਅਤੇ ਖਾਲਸਾ ਕਾਲਜ ਤਲਵੰਡੀ ਭਾਈ ਨੇ ਤੀਜਾ ਸਥਾਨ ਹਾਸਲ ਕੀਤਾ।

ਉਨ੍ਹਾਂ ਦੱਸਿਆ ਕਿ ਖੋ-ਖੋ ਅੰਡਰ 14 ਲੜਕਿਆਂ ਵਿੱਚ ਸਾਈਆਂ ਵਾਲਾ ਨੂੰ ਪਹਿਲਾਂ ਅਤੇ ਸਕੂਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 17 ਲੜਕਿਆਂ ਵਿੱਚ ਫ਼ਿਰੋਜ਼ਸ਼ਾਹ ਹਨੇਰੇ ਪਹਿਲਾ, ਕੁਲਗੜੀ ਨੇ ਦੂਜਾ ਅਤੇ ਸਕੂਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਤਰ 21 ਲੜਕਿਆਂ ਵਿੱਚ ਮੈਰੀਟੋਰੀਅਸ ਸਕੂਲ ਨੇ ਪਹਿਲਾ ਅਤੇ ਸਕੂਰ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਅੰਡਰ 14 ਲੜਕੀਆਂ ਵਿਚ ਜੋਗਿੰਦਰ ਕਾਨਵੈਂਟ ਸਕੂਲ ਨੇ ਪਹਿਲਾ, ਅਰਮਾਨਪੁਰਾ ਨੇ ਦੂਜਾ ਅਤੇ ਫਿਰੋਜਸ਼ਾਹ ਹਨੇਰੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 17 ਲੜਕੀਆਂ ਵਿੱਚ ਜੋਗਿੰਦਰ ਕਾਨਵੈਂਟ ਸਕੂਲ ਨੇ ਪਹਿਲਾ, ਅਰਮਾਨਪੁਰਾ ਨੇ ਦੂਜਾ ਅਤੇ ਤਲਵੰਡੀ ਭਾਈ ਨੇ ਤੀਜਾ ਸਥਾਨ ਹਾਸਲ ਕੀਤਾ। ਫ਼ੁਟਬਾਲ ਗੇਮ ਵਿੱਚ ਅੰਡਰ 14 ਵਿੱਚ ਜੋਗਿੰਦਰ ਕਾਨਵੈਂਟ ਸਕੂਲ ਨੇ ਪਹਿਲਾ, ਸਸਸਸ ਫਿਰੋਜਸ਼ਾਹ ਨੇ ਦੂਜਾ ਅਤੇ ਪਿੰਡ ਫਿਰੋਜਸ਼ਾਹ ਓਪਨ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਰੱਸਾ ਕੱਸੀ ਗੇਮ ਵਿਚ ਅੰਤਰ 17 ਲੜਕਿਆਂ ਵਿੱਚ ਗੁਰੂ ਨਾਨਕ ਪਬਲਿਕ ਸਕੂਲ ਸ਼ਕੂਰ ਨੇ ਪਹਿਲਾ, ਸਾਰਾਗੜ੍ਹੀ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਨੇ ਦੂਜਾ ਅਤੇ ਵਿਜ਼ਡਮ ਪਬਲਿਕ ਸਕੂਲ ਮੁਦਕੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਅੰਡਰ 21 ਲੜਕਿਆਂ ਵਿੱਚ ਗੁਰੂ ਨਾਨਕ ਪਬਲਿਕ ਸਕੂਲ ਸਕੂਰ ਨੇ ਪਹਿਲਾ, ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਅਤੇ ਵਿਜ਼ਡਮ ਸਕੂਲ ਮੁਦਕੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੜਕੀਆਂ ਨੇ ਅੰਡਰ 14 ਅਤੇ 17 ਵਿੱਚ ਗੁਰੂ ਨਾਨਕ ਪਬਲਿਕ ਸਕੂਲ ਸ਼ਕੂਰ ਨੇ ਪਹਿਲਾ ਅਤੇ ਸਸਸਸ ਫਿਰੋਜਸ਼ਾਹ ਨੇ ਦੂਜਾ ਸਥਾਨ ਹਾਸਲ ਕੀਤਾ।

ਇਸ ਮੌਕੇ ਸ੍ਰੀ ਰਾਕੇਸ਼ ਅਗਰਵਾਲ ਨਾਇਬ ਤਹਿਸੀਲਦਾਰ ਤਲਵੰਡੀ ਭਾਈ, ਸ੍ਰੀਮਤੀ ਅਮਨਦੀਪ ਕੌਰ ਬੀ.ਡੀ.ਪੀ.ਓ ਘੱਲ ਖੁਰਦ, ਚੇਅਰਮੈਨ ਮਾਰਕਿਟ ਕਮੇਟੀ ਫਿਰੋਜ਼ਪੁਰ ਸ਼ਹਿਰੀ ਸ੍ਰੀ ਬਲਰਾਜ ਸਿੰਘ ਕਟੋਰਾ, ਸ੍ਰੀ ਰਾਜ ਬਹਾਦਰ ਸਿੰਘ, ਸ੍ਰੀ ਬਲਦੇਵ ਸਿੰਘ ਉਸਮਾਨ ਵਾਲਾ, ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਗੁਰਭੇਜ ਸਿੰਘ, ਸ੍ਰੀ ਅਕਸ਼ ਕੁਮਾਰ ਡੀ.ਐਮ ਜ਼ਿਲ੍ਹਾ ਸਿੱਖਿਆ ਦਫਤਰ ਫਿਰੋਜ਼ਪੁਰ ਵੱਖ-ਵੱਖ ਸਕੂਲਾਂ ਦੇ ਟੀਚਰ ਅਤੇ ਖੇਡ ਵਿਭਾਗ ਦੇ ਕੋਚ ਅਤੇ ਵੱਖ-ਵੱਖ ਪਿੰਡਾਂ, ਸਕੂਲਾਂ, ਕਲੱਬਾਂ ਆਦਿ ਦੇ ਖਿਡਾਰੀ ਹਾਜ਼ਰ ਸਨ।

Related Articles

Leave a Comment