ਸਿਹਤ ਵਿਭਾਗ ਪੰਜਾਬ ਵਲੋਂ ਲੋਕਾਂ ਨੂੰ ਏਡਜ਼ ਸੰਬੰਧੀ ਜਾਗਰੂਕ ਕਰਨ ਦੇ ਮਕਸਦ ਨਾਲ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਐਚ.ਆਈ.ਵੀ/ ਏਡਜ਼ ਜਨ ਜਗਰੂਕਤਾ ਮੁਹਿੰਮ ਤਹਿਤ ਆਈ.ਈ.ਸੀ ਵੈਨ ਚਲਾਈ ਗਈ ਹੈ।ਜਿਸ ਨੂੰ ਅੱਜ ਸਿਵਲ ਹਸਪਤਾਲ ਫ਼ਿਰੋਜਪੁਰ ਤੋਂ ਐਸ.ਐਮ.ਓ.ਡਾ.ਵਨੀਤਾ ਭੁੱਲਰ ਵਲੋਂ ਹਰੀ ਝੰਡੀ ਦਿਖਾਕੇ ਰਵਾਨਾ ਕੀਤਾ ਗਿਆ। ਡਾ. ਵਨੀਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏਡਜ਼ ਜਾਗਰੂਕਤਾ ਵੈਨ 15 ਦਿਨ ਫਿਰੋਜ਼ਪੁਰ ਜ਼ਿਲ੍ਹੇ ਦੇ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਲੋਕਾਂ ਨੂੰ ਏਡਜ਼ ਅਤੇ ਨਸ਼ਿਆਂ ਦੇ ਸਿਹਤ ਤੇ ਪੈਂਦੇ ਮਾੜੇ ਪ੍ਰਭਾਵ ਸੰਬੰਧੀ ਜਾਗਰੂਕ ਕਰੇਗੀ ਇਸ ਦੋਰਾਨ ਵੈਨ ਨਾਲ ਆਈ.ਸੀ.ਟੀ.ਸੀ ਕਾਊਂਸਲਰ ਜੋ ਐਚ.ਆਈ.ਵੀ/ ਏਡਜ਼ ਸੰਬੰਧੀ ਲੋਕਾਂ ਦੀ ਕਾਊਸਲਿੰਗ ਵੀ ਕਰਨਗੇ। ਓਹਨਾਂ ਖੁਲਾਸਾ ਕੀਤਾ ਕਿ ਵੈਨ ਵਿੱਚ ਐਚ.ਆਈ.ਵੀ/ ਏਡਜ਼ ਸੰਬੰਧੀ ਪੋਸਟਰ ਅਤੇ ਆਡਿਓ ਵਿਡੀਓ ਪ੍ਰਚਾਰ ਲਈ ਐਲ.ਈ.ਡੀ ਲਗਾਈ ਗਈ ਹੈ। ਇਸ ਮੋਕੇ ਡਾ.ਭੁੱਲਰ ਨੇ ਕਿਹਾ ਕਿ ਘੱਟ ਜਾਣਕਾਰੀ ‘ਤੇ ਡਰ ਕਾਰਣ ਲੋਕਾਂ ਆਪਣਾ ਐਚ.ਆਈ.ਵੀ ਦਾ ਟੈਸਟ ਕਰਵਾਉਣ ਤੋਂ ਘਬਰਾਉਦੇ ਹਨ, ਜੇਕਰ ਐਚ.ਆਈ.ਵੀ ਤੋਂ ਪ੍ਰਭਾਵਿਤ ਵਿਅਕਤੀ ਸਮੇਂ ਸਿਰ ਏ.ਆਰ.ਟੀ. (ਐਂਟੀ ਰਿਟਰੋਵਾਇਰਲ ਥਰੈਪੀ) ਤਹਿਤ ਦਵਾਈਆਂ ਸ਼ੁਰੂ ਕਰ ਦੇਵੇ ਤਾਂ ਇੱਕ ਲੰਬੀ ‘ਤੇ ਸਿਹਤਮੰਦ ਜ਼ਿੰਦਗੀ ਜੀਅ ਸਕਦਾ ਹੈ। ਉਹਨਾਂ ਕਿਹਾ ਨੇ ਏਡਜ਼ ਦੀ ਬਿਮਾਰੀ ਦੇ ਫੈਲਣ ਦੇ ਕਾਰਨਾ ਵਿੱਚ ਅਸੁੱਰਖਿਅਤ ਯੌਨ ਸਬੰਧ,ਦੂਸ਼ਿਤ ਸੂਈਆਂ ਤੇ ਸਰਿਜਾਂ ਦੀ ਵਰਤੋਂ,ਐਚ.ਆਈ.ਵੀ ਗ੍ਰਸਿਤ ਖੂਨ ਚੜਾਉਣਾ ਆਦਿ ਸ਼ਾਮਲ ਹਨ।ਐਚ.ਆਈ.ਵੀ ਗ੍ਰਸਿਤ ਗਰਭਵਤੀ ਮਾਂ ਤੋਂ ਹੋਣ ਵਾਲੇ ਬੱਚੇ ਨੂੰ ਵੀ ਹੋ ਸਕਦੀ ਹੈ।ਇਸ ਬਿਮਾਰੀ ਤੋਂ ਬਚਣ ਲਈ ਜਿਵੇਂ ਡਿਸਪੋਜ਼ਲ ਸੂਈਆਂ ਤੇ ਸਰਿਜਾਂ ਦੀ ਵਰਤੋਂ,ਨਿਰੋਧ ਦੀ ਵਰਤੋਂ ਅਤੇ ਮਨਜੂਰਸ਼ੁਦਾ ਬਲੱਡ ਬੈਂਕਾਂ ਤੋਂ ਲੈ ਕੇ ਹੀ ਖੂਨ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸੇ ਲਈ ਬਿਮਾਰੀ ਨੂੰ ਸਮਾਜ ਵਿੱਚੋਂ ਜੜ੍ਹੋਂ ਖਤਮ ਕਰਨ ਲਈ ਜਾਗਰੂਕਤਾ ਦੀ ਲੋੜ ਹੈ ਕਿਉਂਕਿ ਜਾਗਰੂਕਤਾ ਹੀ ਇਕ ਇਹੋ ਜਿਹਾ ਰਸਤਾ ਹੈ ਜਿਸ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।ਇਸ ਮੌਕੇ ਚਮੜੀ ਰੋਗ ਦੇ ਮਾਹਿਰ ਡਾ.ਨਵੀਨ ਸੇਠੀ,ਦੰਦਾਂਦੇ ਮਾਹਿਰ ਡਾ.ਪੰਕਜ, ਜਿਲ੍ਹਾ ਟੀ.ਬੀ. ਅਫ਼ਰਸ ਡਾ.ਸਤਿੰਦਰ ਡਾ.ਸੌਰਵ,ਆਈ.ਸੀ.ਟੀ.ਸੀ. ਕਾਉਂਸਲਰ ਸ਼ੈਲੀ,ਕਾਉਂਸਲਰ ਮੋਨਿਕਾ,ਐਮ.ਐਲ.ਟੀ.ਅਮਨਦੀਪ ਕੌਰ,ਭਾਰਤੀ,ਕਵਿਤਾ ਅਤੇ ਕਈ ਹੋਰ ਹਾਜ਼ਰ ਸਨ।