Home » ਸਿਹਤ ਵਿਭਾਗ ਵੱਲੋਂ ਸਿਹਤਮੰਦ ਜੀਵਨਸ਼ੈਲੀ ਪ੍ਰੋਤਸਾਹਨ ਲਈ ਸਾਈਕਲ ਰੈਲੀ ਆਯੋਜਿਤ

ਸਿਹਤ ਵਿਭਾਗ ਵੱਲੋਂ ਸਿਹਤਮੰਦ ਜੀਵਨਸ਼ੈਲੀ ਪ੍ਰੋਤਸਾਹਨ ਲਈ ਸਾਈਕਲ ਰੈਲੀ ਆਯੋਜਿਤ

ਸਹਾਇਕ ਸਿਵਲ ਸਰਜਨ ਨੇ ਦਿਖਾਈ ਹਰੀ ਝੰਡੀ

by Rakha Prabh
223 views
ਫਿਰੋਜ਼ਪੁਰ/ ਗੁਰੂਹਰਸਹਾਏ 28 ਫਰਵਰੀ ( ਗੁਰਮੇਲ ਸਿੰਘ )

ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਬਲੱਡ ਪ੍ਰੈਸ਼ਰ, ਸ਼ੂਗਰ, ਕੈਂਸਰ ਆਦਿ ਵਰਗੀਆਂ ਲਾਈਫ ਸਟਾਈਲ ਦੀਆਂ ਬੀਮਾਰੀਆਂ ਤੋਂ ਬਚਾਅ ਹਿਤ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ ਲਈ ਸਿਵਲ ਸਰਜਨ ਡਾ. ਰਜਿੰਦਰਪਾਲ ਦੀ ਅਗਵਾਈ ਹੇਠ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਸਰਕਾਰੀ ਆਈ.ਟੀ.ਆਈ.( ਲੜਕੇ) ਤੋਂ ਰਵਾਨਾ ਕੀਤੀ ਗਈ। ਇਸ ਰੈਲੀ ਨੂੰ ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ ਨੇ ਹਰੀ ਝੰਡੀ ਦਿਖਾਈ। ਇਸ ਅਵਸਰ ਤੇ ਸੰਸਥਾ ਦੇ ਕਾਰਜਕਾਰੀ ਪ੍ਰਿੰਸੀਪਲ ਰਾਜੇਸ਼ ਸ਼ਰਮਾ, ਐਨ.ਐਸ.ਐਸ. ਇੰਚਾਰਜ ਜਗਜੀਤ ਸਿੰਘ, ਜਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ਮਿਮੰਦਰ ਪਾਲ ਕੌਰ, ਮਾਸ ਮੀਡੀਆ ਅਫਸਰ ਰੰਜੀਵ ਅਤੇ ਬੀ.ਸੀ.ਸੀ. ਕੁਆਰਡੀਨੇਟਰ ਰਜਨੀਕ ਕੌਰ ਆਦਿ ਹਾਜ਼ਰ ਸਨ। ਸੰਸਥਾ ਦੇ ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਫਿਰੋਜ਼ਪੁਰ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਗੁਜ਼ਰਨ ਵਾਲੀ ਇਸ ਰੈਲੀ ਤੋਂ ਪਹਿਲਾਂ ਇਕ ਸੰਖੇਪ ਜਾਗਰੂਕਤਾ ਸਭਾ ਨੂੰ ਸੰਬੋਧਨ ਕਰਦਿਆਂ ਸਹਾਇਕ ਸਿਵਲ ਸਰਜਨ ਨੇ ਕਿਹਾ ਕਿ ਮੈਡੀਕਲ ਸਾਇੰਸ ਬੈਕਟੀਰਿਆ ਅਤੇ ਵਾਇਰਸ ਤੋਂ ਹੋਣ ਵਾਲੀਆਂ ਬਹੁਤ ਸਾਰੀਆਂ ਬਿਮਾਰੀਆਂ ਤੇ ਕਾਬੂ ਪਾ ਲਿਆ ਹੈ।ਜਿਸ ਵਿੱਚ ਚੇਚਕ ਪੋਲੀਓ ਵਰਗੀਆਂ ਬੀਮਾਰੀਆਂ ਤੋਂ ਨਿਜਾਤ ਪਾਉਣਾ ਸ਼ਾਮਿਲ ਹੈ।ਅਜੋਕੇ ਯੁੱਗ ਦੀਆਂ ਬਿਮਾਰੀਆਂ ਜਿਵੇਂ ਕਿ ਬਲੱਡ ਪ੍ਰੈਸ਼ਰ,ਸ਼ੂਗਰ ਰੋਗ ਅਤੇ ਕੈਂਸਰ ਆਦਿ ਲਾਈਫ਼ ਸਟਾਈਲ ਦੀਆਂ ਬਿਮਾਰੀਆਂ ਬਹੁਤ ਤੇਜ਼ੀ ਨਾਲ ਵੱਧ ਰਹੀਆਂ ਹਨ। ਇਹਨਾਂ ਤੋਂ ਬਚਾਅ ਲਈ ਹਰ ਵਿਅਕਤੀ ਨੂੰ ਸਰੀਰਕ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ।ਇਹ ਸਰੀਰ ਦੀ ਤੰਦਰੁਸਤੀ ਦੇ ਨਾਲ ਨਾਲ ਸਟ੍ਰੈੱਸ ਨੂੰ ਵੀ ਰਿਲੀਜ਼ ਕਰਦੀ ਹੈ।ਸਰੀਰਕ ਕਸਰਤ ਲਈ ਸਾਈਕਲਿੰਗ ਉੱਤਮ ਮਾਧਿਅਮ ਹੈ।ਕਸਰਤ ਕਿਸੇ ਵੀ ਰੂਪ ਵਿੱਚ ਕੀਤੀ ਜਾਵੇ ਇਹ ਲਾਭਦਾਇਕ ਹੀ ਹੁੰਦੀ ਹੈ,ਚਾਹੇ ਪੈਦਲ ਚੱਲਣਾ ਹੋਵੇ ਕੋਈ ਖੇਡ-ਖੇਡੀ ਜਾਵੇ ਜਾਂ ਫਿਰ ਯੋਗਾ ਆਦਿ ਹੋਵੇ।ਗਤੀਵਿਧੀ ਦੀ ਸਫ਼ਲਤਾ ਵਿਚ ਸਵਰਨ ਸਿੰਘ, ਆਸ਼ੀਸ਼ ਭੰਡਾਰੀ ਤੇ ਸੰਸਥਾ ਦੇ ਸਮੂਹ ਸਟਾਫ਼ ਨੇ ਸਹਿਯੋਗ ਕੀਤਾ।

Related Articles

Leave a Comment