ਰਾਸਟਰੀ ਸਵੈ ਸੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਟਕਸਾਲੀ ਸੀਨੀਅਰ ਆਗੂ ਸਵ ਸ੍ਰੀ ਉਮ ਪ੍ਰਕਾਸ਼ ਬੰਸੀਵਾਲ ਜ਼ੀਰਾ ਨਿੱਘੇ ਸੁਭਾਅ ਅਤੇ ਸਿਰੜੀ ਸ਼ਖ਼ਸੀਅਤ ਦੇ ਮਾਲਕ ਸਨ।ਉਨ੍ਹਾਂ ਦਾ ਜਨਮ ਮਿਤੀ 14 ਮਈ 1940 ਨੂੰ ਪਿਤਾ ਸ਼੍ਰੀ ਰਾਮ ਲਾਲ ਅਤੇ ਮਾਤਾ ਬਰਜੀ ਦੇਵੀ ਦੇ ਗ੍ਰਹਿ ਜ਼ਿਲ੍ਹਾ ਲਾਹੌਰ ( ਪਾਕਿਸਤਾਨ) ਵਿਖੇ ਹੋਇਆ ਅਤੇ ਪਿਤਾ ਦਾ ਸਹਾਰਾ ਬਚਪਣ ਮੌਕੇ ਹੀ ਸਿਰ ਤੋਂ ਉੱਠ ਗਿਆ। ਜਿਥੇ ਭਾਰਤ ਪਾਕਿਸਤਾਨ ਵੰਡ ਦੌਰਾਨ ਪਿਤਾ ਦੀ ਜ਼ਿਮੇਵਾਰੀ ਨਿੱਕੇ ਨਿੱਕੇ ਮੌਢਿਆ ਤੇ ਆਣ ਪਈ ਅਤੇ ਮਾਤਾ ਤੇ ਹੋਰ ਪਰਿਵਾਰ ਸਮੇਤ ਭਾਰਤ ਦੇ ਸੂਬੇ ਪੰਜਾਬ ਦੇ ਜ਼ਿਲ੍ਹਾ ਸ੍ਰੀ ਅਮ੍ਰਿਤਸਰ ਦੇ ਪਿੰਡ ਮੁੰਡਾ ਪਿੰਡ ਵਿਖੇ ਵਸ ਗਏ ਪਰ ਕਾਰੋਬਾਰ ਠੀਕ ਨਾ ਵੇਖਦਿਆਂ ਬਠਿੰਡਾ ਦੇ ਸ਼ਹਿਰ ਡੱਬਵਾਲੀ ਵਿੱਚ ਆਪਣਾ ਡੇਰਾ ਲਗਾ ਲਿਆ ਪਰ ਉਥੇ ਮਨ ਨਾ ਲੱਗਿਆ ਤਾਂ ਸਰਹੱਦੀ ਖੇਤਰ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਨਾਮੀ ਸ਼ਹਿਰ ਜ਼ੀਰਾ ਨੂੰ ਆਪਣਾ ਪੱਕਾ ਟਿਕਾਣਾ ਬਣਾ ਲਿਆ। ਜਿਥੇ ਜ਼ੀਰਾ ਸ਼ਹਿਰ ਵਿੱਚ ਪੰਜਾਬੀ ਜੁੱਤੀ ਪਾਕਿਸਤਾਨੀ ਕਸੂਰੀ ਜੁੱਤੀ ਬਣਾਉਣ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ। ਉਥੇ ਉਮ ਪ੍ਰਕਾਸ਼ ਬੰਸੀਵਾਲ ਨੇ ਜਵਾਨੀ ਦੀ ਦਹਿਲੀਜ਼ ਤੇ ਕਦਮ ਰੱਖਦਿਆਂ ਘਰ ਦੀ ਜ਼ਿਮੇਵਾਰੀ ਨਿਭਾਉਂਦਿਆਂ ਰਾਜਨੀਤੀ ਨੂੰ ਨਾਲ ਨਾਲ ਅਪਣਾਉਂਦਿਆਂ ਰਾਸ਼ਟਰੀ ਸਵੈ ਸੰਘ ਦੇ ਮੈਂਬਰ ਬਣਕੇ ਦੇਸ਼ ਸੇਵਾ ਸ਼ੁਰੂ ਕਰ ਦਿੱਤੀ ਅਤੇ ਭਾਰਤੀ ਜਨਤਾ ਪਾਰਟੀ ਦੇ ਟਕਸਾਲੀ ਮੈਂਬਰ ਬਣਕੇ ਉਭਰੇ ਅਤੇ ਕਈ ਅਹੁਦਿਆਂ ਤੇ ਕੰਮ ਕੀਤਾ ਨਾ ਹੀ ਕਦੇ ਕੋਈ ਪਾਰਟੀ ਬਦਲੀ । ਉਮ ਪ੍ਰਕਾਸ਼ ਬੰਸੀਵਾਲ ਜੀ ਦਾ ਵਿਆਹ ਮਿਤੀ 1968 ਦੌਰਾਨ ਸ੍ਰੀ ਮਤੀ ਸੋਨੀਆ ਸਪੁੱਤਰੀ ਸ੍ਰੀ ਘੀਸਾ ਰਾਮ ਵਾਸੀ ਫਰਿਦਕੋਟ ਨਾਲ ਹੋਇਆ ਅਤੇ ਚਾਰ ਬੱਚਿਆਂ ਦੇ ਪਿਤਾ ਬਣੇ। ਜਿਥੇ ਵੱਡਾ ਪੁੱਤਰ ਰਾਜਿੰਦਰ ਬੰਸੀਵਾਲ ਜੋ ਪੰਚਾਇਤ ਸੈਕਟਰੀ ਹਨ ਅਤੇ ਦੂਜਾ ਸਪੁੱਤਰ ਦਲੀਪ ਕੁਮਾਰ ਸਿਹਤ ਵਿਭਾਗ ਵਿੱਚ ਸੇਵਾਵਾਂ ਨਿਭਾ ਰਿਹਾ ਹੈ। ਉਥੇ ਛੋਟੀਆਂ ਬੇਟੀਆਂ ਨੂੰ ਚੰਗੀ ਸਿੱਖਿਆ ਉੱਚ ਪੱਧਰੀ ਵਿਦਿਆ ਕਰਵਾ ਕੇ ਚੰਗੇ ਪਰਿਵਾਰਾਂ ਵਿਚ ਉਨ੍ਹਾਂ ਦੀਆ ਸ਼ਾਦੀਆਂ ਕੀਤੀਆਂ। ਬੰਸੀ ਵਾਲ ਨੇ ਆਪਣੇ ਪੜਦਾਦੇ ਵੱਲੋਂ ਬਣਾਏ ਰਾਜਸਥਾਨ ਵਿਚ ਬਾਬਾ ਰਾਮਦੇਵ ਜੀ ਦੇ ਮੰਦਰਾਂ ਦੀ ਬਾਖ਼ੂਬੀ ਸੇਵਾ ਅੰਤਿਮ ਸੁਆਸਾਂ ਤੱਕ ਨਿਭਾਈ ਅਤੇ ਪਿਤਾ ਪੁਰਖੀ ਜ਼ਮੀਨ ਰਾਜਸਥਾਨ ਵਿੱਚ ਆਪਣੀ 162 ਵੀਗੇ ਜ਼ਮੀਨ ਦਾਨ ਵਜੋਂ ਦਿੱਤੀ। ਜਿਥੇ ਬੀਤੇ ਦਿਨੀਂ ਮਿਤੀ 29 ਮਈ 2023 ਨੂੰ ਸ੍ਰੀ ਉਮ ਪ੍ਰਕਾਸ਼ ਬੰਸੀਵਾਲ ਸੰਖੇਪ ਬਿਮਾਰੀ ਦੇ ਚਲਦਿਆਂ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਵਿਰਾਜੇ । ਜਿਥੇ ਸਵ ਉਮ ਪ੍ਰਕਾਸ਼ ਬੰਸੀਵਾਲ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਗਰੁੜ ਪੁਰਾਣ ਜੀ ਦੇ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 11 ਜੂਨ 2023 ਦਿਨ ਐਤਵਾਰ ਨੂੰ ਦੁਪਹਿਰ 12 ਤੋਂ 2 ਵਜੇ ਸ਼੍ਰੀ ਸਾਵਣ ਮੱਲ ਅਗਰਵਾਲ ਜਨ ਕਲਿਆਣ ਭਵਨ ਕੋਟ ਈਸੇ ਖਾ ਰੋਡ ਜ਼ੀਰਾ ਫਿਰੋਜ਼ਪੁਰ ਵਿਖੇ । ਜਿਥੇ ਰਾਜਨੀਤਕ, ਸਮਾਜ ਸੇਵੀ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦੇ ਸ਼ਰਧਾਂਜਲੀਆਂ ਭੇਟ ਕਰਨਗੇ।