Home » ਰੂੜੇਕੇ ਕਲਾਂ: ਝੱਖੜ ਕਾਰਨ ਕਿਸਾਨ ਤੇ ਮਜ਼ਦੂਰ ਦੀ ਮੌਤ

ਰੂੜੇਕੇ ਕਲਾਂ: ਝੱਖੜ ਕਾਰਨ ਕਿਸਾਨ ਤੇ ਮਜ਼ਦੂਰ ਦੀ ਮੌਤ

by Rakha Prabh
91 views

ਰੂੜੇਕੇ ਕਲਾਂ, 18 ਮਈ

ਬਰਨਾਲਾ ਜ਼ਿਲ੍ਹੇ ਵਿੱਚ ਬੀਤੀ ਰਾਤ ਜ਼ੋਰਦਾਰ ਝੱਖੜ ਦੀ ਲਪੇਟ ਵਿੱਚ ਆਉਣ ਕਾਰਨ ਇਲਾਕੇ ਅੰਦਰ ਕਿਸਾਨ ਅਤੇ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਕਿਸਾਨ ਅਜਮੇਰ ਸਿੰਘ (60) ਪੁੱਤਰ ਗੁਰਦੇਵ ਸਿੰਘ ਵਾਸੀ ਰੂੜੇਕੇ ਕਲਾਂ ਆਪਣੇ ਵਿਹੜੇ ਵਿੱਚ ਸੁੱਤਾ ਸੀ। ਤੇਜ਼ ਝੱਖੜ ਕਾਰਨ ਉਸ ਦੇ ਘਰ ਵਿੱਚ ਦੂਜੀ ਮੰਜ਼ਿਲ ’ਤੇ ਬਣੀ ਪਾਣੀ ਵਾਲੀ ਟੈਂਕੀ ਦੀ ਭਾਰੀ ਸਲੈਬ ਉਸ ਉੱਪਰ ਡਿੱਗ ਗਈ, ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ। ਇਸ ਤੋਂ ਇਲਾਵਾ ਪਿੰਡ ਕਾਹਨੇਕੇ ਵਿਖੇ ਪਰਵਾਸੀ ਮਜ਼ਦੂਰ ਸੁਰੇਸ਼ ਕੁਮਾਰ (55) ਦੀ ਝੱਖੜ ਕਾਰਨ ਮੌਤ ਹੋ ਗਈ। ਉਹ ਵਿਹੜੇ ਵਿੱਚ ਸੁੱਤਾ ਸੀ ਅਤੇ ਤੇਜ ਝੱਖੜ ਕਾਰਨ ਪਸ਼ੂਆਂ ਵਾਲੇ ਵਾੜੇ ਦਾ ਬਨੇਰਾ ਉਸ ਉੱਪਰ ਡਿੱਗ ਗਿਆ ਅਤੇ ਉਸ ਦੀ ਵੀ ਮੌਕੇ ਤੇ ਮੌਤ ਹੋ ਗਈ।

Related Articles

Leave a Comment