ਜਲੰਧਰ
ਮਨੀਪੁਰ ਵਿਚ ਵਾਪਰੇ ਆਦਿਵਾਸੀ ਮਹਿਲਾਵਾਂ ਨਾਲ ਵਹਿਸ਼ੀ ਕਾਰੇ ਖਿਲਾਫ਼ ਰੋਸ ਵਜੋਂ ਭਾਰਤੀ ਜਨਤਾ ਪਾਰਟੀ ਨੂੰ ਛੱਡਕੇ ਮੁੜ ਬਹੁਜਨ ਸਮਾਜ ਪਾਰਟੀ ਵਿੱਚ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਹਾਜ਼ਰੀ ਵਿਚ ਸ਼ਾਮਿਲ ਹੋ ਗਏ। ਇਸ ਮੌਕੇ ਸੂਬਾ ਪ੍ਰਧਾਨ ਸ ਗੜ੍ਹੀ ਨੇ ਕਿਹਾ ਕਿ ਕਸ਼ਮੀਰ ਤੋਂ ਲੈਕੇ ਕੰਨਿਆ ਕੁਮਾਰੀ ਤੱਕ ਦਲਿਤਾਂ ਪਿਛੜੀਆਂ ਸ਼੍ਰੇਣੀਆਂ, ਆਦਿਵਾਸੀਆਂ ਤੇ ਘੱਟ ਗਿਣਤੀਆਂ ਖ਼ਿਲਾਫ਼ ਸੱਤਾਧਾਰੀ ਭਾਜਪਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਬੁਰੀ ਤਰ੍ਹਾਂ ਜੁਲਮ ਅਤਿਆਚਾਰ ਝੱਲ ਰਹੇ ਹਨ ਜਿਸਦੀ ਤਾਜ਼ਾ ਉਦਾਹਰਨ ਮਨੀਪੁਰ ਵਿਚ ਦਲਿਤਾਂ ਆਦਿਵਾਸੀਆਂ ਤੇ ਔਰਤਾਂ ਤੇ ਹੋ ਰਹੇ ਜੁਲਮ ਹਨ। ਅਜਿਹੇ ਹਾਲਾਤਾਂ ਵਿੱਚ ਭਾਜਪਾ ਵਿੱਚ ਬੈਠੇ ਅਣਖੀ ਦਲਿਤਾਂ ਪਿਛੜੇ ਵਰਗਾਂ ਤੇ ਘੱਟ ਗਿਣਤੀਆਂ ਵਰਗ ਦੇ ਲੀਡਰਾਂ ਘੁੱਟਣ ਤੇ ਬੇਇੱਜਤੀ ਮਹਿਸੂਸ ਕਰ ਰਹੇ ਹਨ, ਜਿਸ ਤਹਿਤ ਅੱਜ ਐਡਵੋਕੇਟ ਸ਼ਿਵ ਕਲਿਆਣ ਜੀ ਨੇ ਭਾਜਪਾ ਦਾ ਪੱਲਾ ਛੱਡਕੇ ਮੁੜ ਬਸਪਾ ਵਿੱਚ ਸ਼ਾਮਿਲ ਹੋਕੇ ਘਰ ਵਾਪਸੀ ਕੀਤੀ ਹੈ ਜਿਸਦਾ ਅਸੀ ਸਵਾਗਤ ਕਰਦੇ ਹਾਂ। ਇਸ ਮੌਕੇ ਐਡਵੋਕੇਟ ਸ਼ਿਵ ਕਲਿਆਣ ਨੇ ਕਿਹਾ ਕਿ ਦਲਿਤਾਂ ਤੇ ਹੋ ਰਹੇ ਜੁਲਮਾਂ ਖ਼ਿਲਾਫ਼ ਜਿਵੇਂ ਓਹਨਾ ਘਰ ਵਾਪਸੀ ਕਰਕੇ ਬਸਪਾ ਚ ਸ਼ਾਮਿਲ ਹੋਏ ਹਨ ਉਸ ਪਿੱਛੇ ਮਨੀਪੁਰ ਵਿੱਚ ਡਬਲ ਇੰਜਣ ਭਾਜਪਾ ਸਰਕਾਰ ਦੀ ਦਰਿੰਦਗੀ ਹੈ। ਓਹਨਾ ਅਹਿਦ ਲਿਆ ਕਿ ਅਸੀਂ ਭਾਜਪਾ ਨੂੰ ਸਮਾਜ ਵਿਚ ਬੇਨਕਾਬ ਕਰਦੇ ਹੋਏ ਇਕਜੁੱਟ ਕਰਾਂਗੇ। ਇਸ ਮੌਕੇ ਜਿਲ੍ਹਾ ਪ੍ਰਧਾਨ ਫ਼ਤਹਿਗੜ੍ਹ ਸਾਹਿਬ ਸ਼੍ਰੀ ਜਤਿੰਦਰ ਸਿੰਘ ਬੱਬੂ, ਜਿਲ੍ਹਾ ਪ੍ਰਧਾਨ ਖੰਨਾ ਸ਼੍ਰੀ ਹਰਭਜਨ ਸਿੰਘ ਦੁਲਮਾ, ਉਪ ਪ੍ਰਧਾਨ ਸ਼੍ਰੀ ਸ਼ੇਰ ਸਿੰਘ ਮੈਣਮਾਜਰੀ, ਸ਼੍ਰੀ ਨੇਤਰ ਸਿੰਘ ਭਾਗਨਪੁਰ, ਸ਼੍ਰੀ ਭੁਪਿੰਦਰ ਸਿੰਘ ਜੀ ਹਾਜ਼ਰ ਸਨ।