ਫਗਵਾੜਾ 24 ਜੁਲਾਈ (ਸ਼ਿਵ ਕੋੜਾ) ਵਿਧਾਨਸਭਾ ਹਲਕਾ ਫਗਵਾੜਾ ਦੇ ਪਿੰਡ ਦਰਵੇਸ਼ ਵਿਖੇ ਐਨ.ਆਰ.ਆਈ. ਵੀਰਾਂ ਅਤੇ ਪੰਚਾਇਤ ਦੇ ਸਾਂਝੇ ਸਹਿਯੋਗ ਸਦਕਾ 25 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਗਈ ਸਰਕਾਰੀ ਪ੍ਰਾਇਮਰੀ ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ ਸਾਬਕਾ ਕੈਬਿਨੇਟ ਮੰਤਰੀ ਅਤੇ ਆਪ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਦੇ ਪੁੱਤਰ ਹਰਨੂਰ ਮਾਨ ਵਲੋਂ ਕੀਤਾ ਗਿਆ। ਇਸ ਸਬੰਧੀ ਆਯੋਜਿਤ ਸਮਾਗਮ ਦੌਰਾਨ ਏਡੀਸੀ ਕਮ ਨਿਗਮ ਕਮਿਸ਼ਨਰ ਡਾ. ਨਯਨ ਜੱਸਲ, ਐਸ.ਡੀ.ਐਮ ਜੈ ਇੰਦਰ ਸਿੰਘ ਅਤੇ ਆਪ ਆਗੂ ਦਲਜੀਤ ਸਿੰਘ ਰਾਜੂ ਵੀ ਖਾਸ ਤੌਰ ਤੇ ਮੌਜੂਦ ਰਹੇ। ਹਰਨੂਰ ਮਾਨ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਦਾ ਪੰਜਾਬ ਦੀ ਤਰੱਕੀ ‘ਚ ਵਢਮੁੱਲਾ ਯੋਗਦਾਨ ਹੈ। ਸਕੂਲ ਦੀ ਨਵੀਂ ਇਮਾਰਤ ਉਸਾਰੇ ਜਾਣ ਨਾਲ ਇੱਥੇ ਪੜ੍ਹਾਈ ਲਈ ਆਉਣ ਵਾਲੇ ਵਿਦਿਆਰਥੀਆਂ ਨੂੰ ਕਾਫੀ ਸਹੂਲਤਾਂ ਮਿਲਣਗੀਆਂ ਜੋ ਕਿ ਐਨ.ਆਰ.ਆਈਜ ਅਤੇ ਪੰਚਾਇਤ ਦਾ ਵਧੀਆ ਉਪਰਾਲਾ ਹੈ। ਇਸ ਦੌਰਾਨ ਉਹਨਾਂ ਵਿਦਿਆਰਥੀਆਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ ਅਤੇ ਨਾਲ ਹੀ ਮੋਬਾਇਲ ਫੋਨਾਂ ਤੋਂ ਦੂਰ ਰਹਿੰਦੇ ਹੋਏ ਖੇਡਾਂ ਰਾਹੀਂ ਸਰੀਰਿਕ ਕਸਰਤ ਕਰਨ ਲਈ ਵੀ ਪ੍ਰੇਰਿਆ। ਇਸ ਤੋਂ ਪਹਿਲਾਂ ਸਮੂਹ ਪਤਵੰਤਿਆਂ ਦਾ ਸਕੂਲ ਵਿਖੇ ਪੁੱਜਣ ਤੇ ਸਰਪੰਚ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਸਮੂਹ ਪਿੰਡ ਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਮਹਿਮਾਨਾ ਦੇ ਮਨ ਪ੍ਰਚਾਵੇ ਲਈ ਸਕੂਲੀ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਨੂੰ ਪਤਵੰਤਿਆਂ ਦੀ ਖੂਬ ਵਾਹਵਾਹੀ ਮਿਲੀ। ਸਕੂਲ ਸਟਾਫ ਵਲੋਂ ਹਰਨੂਰ ਮਾਨ ਤੇ ਹੋਰ ਪਤਵੰਤਿਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਅਵਤਾਰ ਸਿੰਘ ਸਰਪੰਚ ਪੰਡਵਾ, ਹਰਮੇਸ਼ ਪਾਠਕ, ਸੁਰਜੀਤ ਸਿੰਘ ਸਰਪੰਚ, ਵਰੁਣ ਬੰਗੜ ਚੱਕ ਹਕੀਮ, ਰਕੇਸ਼ ਕੁਮਾਰ ਕੇਸ਼ੀ, ਗੁਰਨਾਮ ਰਾਮ ਪੰਚ, ਹਰਭਜਨ ਸਿੰਘ ਸਮਰਾ, ਅਮਰੀਕ ਸਿੰਘ ਮੀਕਾ, ਅਮਰਜੀਤ ਸਿੰਘ ਨਿੱਮਾ, ਸੰਗਲੀ ਰਾਮ, ਮਲਕੀਤ ਸਿੰਘ ਪੰਚਾਇਤ ਸਕੱਤਰ, ਸੁਰਿੰਦਰ ਪਾਲ ਏ ਪੀ ਓ, ਅਮਨਦੀਪ ਜੇ.ਈ, ਗੁਰਨਾਮ ਰਾਮ ਪੰਚ, ਸੁਰਿੰਦਰ ਸਿੰਘ ਖਾਲਸਾ, ਸਿਮਰ ਕੁਮਾਰ, ਰੂਪ ਲਾਲ ਪੰਚ, ਡਾ. ਚਰਨਜੀਤ ਸਮੇਤ ਪਿੰਡ ਦੇ ਹੋਰ ਪਤਵੰਤੇ ਹਾਜਰ ਸਨ।