Home » ਜ਼ੀਰਾ ਦੇ ਐਮਬਰੋਜ਼ੀਅਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਖੇਡ ਮੇਲਾ ,ਚ ਰਚਿਆ ਇਤਿਹਾਸ

ਜ਼ੀਰਾ ਦੇ ਐਮਬਰੋਜ਼ੀਅਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਖੇਡ ਮੇਲਾ ,ਚ ਰਚਿਆ ਇਤਿਹਾਸ

ਸਕੂਲ ਦੇ 42 ਵਿਦਿਆਰਥੀ ਰਾਜ ਪੱਧਰ ਦੇ ਲਈ ਚੁਣੇ ਗਏ: ਸ੍ਰ ਸਤਨਾਮ ਸਿੰਘ ਬੁੱਟਰ

by Rakha Prabh
15 views

ਜ਼ੀਰਾ/ ਫਿਰੋਜ਼ਪੁਰ21 ਅਕਤੂਬਰ ( ਲਵਪ੍ਰੀਤ ਸਿੰਘ ਸਿੱਧੂ ) ਇਲਾਕੇ ਦੀ ਨਾਮੀ ਸਿੱਖਿਆ ਸੰਸਥਾ ਐਮਬਰੋਜ਼ੀਅਲ ਪਬਲਿਕ ਸਕੂਲ ਅਵਾਣ ਰੋਡ ਜ਼ੀਰਾ ਦੇ ਵਿਦਿਆਰਥੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਮੁਹਿੰਮ ਤਹਿਤ ਫਿਰੋਜ਼ਪੁਰ ਵਿਖੇ ਹੋਈਆਂ ਖੇਡਾਂ ਵਿੱਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਮੁਹਿੰਮ ਵਿੱਚ ਐਮਬਰੋਜੀਅਲ ਪਬਲਿਕ ਸਕੂਲ ਜ਼ੀਰਾ ਦੇ 42 ਬੱਚੇ ਅੰਡਰ-14, ਅੰਡਰ-17, ਅਤੇ ਅੰਡਰ-21 ਖੇਡਾਂ ਵਿੱਚ ਹਿੱਸਾ ਲੈ ਕੇ ਰਾਜ ਪੱਧਰ ਲਈ ਚੁਣੇ ਗਏ ਹਨ। ਜ਼ਿਕਰਯੋਗ ਹੈ ਕਿ ਬੱਚਿਆਂ ਨੇ ਕਿੱਕਬਾਕਸਿੰਗ, ਗੱਤਕਾ, ਬਾਕਸਿੰਗ, ਫੁੱਟਬਾਲ, ਵੁਸ਼ੂ, ਤਾਈਕਵਾਡੋਂ ਅਤੇ ਐਥਲੈਟਿਕਸ ਵਿੱਚ ਭਾਗ ਲਿਆ।
ਬਾਕਸਿੰਗ ਵਿੱਚ 7 ਬੱਚਿਆਂ ਨੇ ਪਹਿਲਾ ਸਥਾਨ ਹਾਸਲ ਕਰਦਿਆਂ ਸੋਨੇ ਦੇ ਤਗਮੇ ਜਿੱਤੇ ਹਨ। ਉਥੇ ਕਿੱਕਬਾਕਸਿੰਗ ਵਿੱਚ 2 ਬੱਚਿਆਂ ਨੇ ਸੋਨੇ ਦੇ ਤਗਮੇ ਜਿੱਤੇ, ਫੁੱਟਬਾਲ ਵਿੱਚ 13 ਬੱਚਿਆਂ ਨੂੰ ਸੋਨੇ ਦੇ ਤਗਮੇ ਜਿੱਤੇ , ਗੱਤਕਾ ਵਿੱਚ 7 ਬੱਚਿਆਂ ਨੇ ਸੋਨੇ ਦੇ ਤਗਮੇ ਜਿੱਤੇ , ਵੁਸ਼ੂ ਦੇ ਮੁਕਾਬਲੇ ਵਿਚ 11 ਬੱਚਿਆਂ ਨੇ ਸੋਨੇ ਦੇ ਤਮਗੇ ਜਿੱਤੇ, ਤਾਈਕਵਾਡੋਂ ਦੇ ਮੁਕਾਬਲੇ ਵਿਚ ਇੱਕ ਬੱਚੇ ਨੇ ਸੋਨੇ ਦਾ ਤਮਗਾ ਜਿੱਤਿਆ, ਐਥਲੈਟਿਕਸ ਦੇ ਤਹਿਤ ਲਾਂਗ ਜੰਪ ਵਿੱਚ 1 ਬੱਚੇ ਨੇ ਸੋਨੇ ਦਾ ਤਮਗਾ ਜਿੱਤਿਆ। ਇਸ ਤਰੀਕੇ ਨਾਲ 42 ਬੱਚਿਆਂ ਨੇ ਸੋਨੇ ਦੇ ਤਗਮੇ ਤੇ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਰਾਜ ਪੱਧਰ ਤੇ ਚੋਣ ਲਈ ਯੋਗਤਾ ਹਾਸਲ ਕੀਤੀ।_______ ਸਕੂਲ ਦੇ ਜਿੱਤ ਦਰਜ਼ ਕਰਨ ਵਾਲੇ ਸਟਾਰ ਵਿਦਿਆਰਥੀ _______
ਬਾਕਸਿੰਗ : ਪ੍ਰਭਜੋਤ ਕੌਰ, ਏਕਮਜੀਤ ਸਿੰਘ, ਅਭਿਜੋਤ ਸਿੰਘ, ਸਾਹਿਬਜੋਤ ਸਿੰਘ, ਏਕਮਜੀਤ ਸਿੰਘ, ਗੁਰਸ਼ਰਨ ਸਿੰਘ, ਆਕਾਸ਼ਦੀਪ ਸਿੰਘ।
ਕਿਕਬਾਕਸਿੰਗ : ਪਵਨਦੀਪ ਕੌਰ, ਸੁਖਰਾਜ ਸਿੰਘ।
ਫੁੱਟਬਾਲ : ਏਕਮਜੀਤ ਸਿੰਘ ਗਿੱਲ, ਬਲਜੀਤ ਸਿੰਘ, ਲਵਪ੍ਰੀਤ ਸਿੰਘ, ਚਮਕੌਰ ਸਿੰਘ, ਨਵਦੀਪ ਕੌਰ, ਜੰਨਤਪ੍ਰੀਤ ਕੌਰ, ਰਵਨੀਤ ਕੌਰ, ਗੁਰਮਨਪ੍ਰੀਤ ਕੌਰ, ਨਵਜੋਤ ਕੌਰ, ਪਵਨਦੀਪ ਕੌਰ, ਸੁਖਮਨਦੀਪ ਕੌਰ, ਅਰੁਣਦੀਪ ਕੌਰ, ਅਮ੍ਰਿਤਪਾਲ ਕੌਰ।
ਗੱਤਕਾ : ਰਮਨੀਕ ਕੌਰ, ਰਿਪਨਪ੍ਰੀਤ ਕੌਰ, ਤਨਵੀਰ ਕੌਰ, ਸਹਿਜਪ੍ਰੀਤ ਕੌਰ, ਏਕਮਪ੍ਰੀਤ ਕੌਰ, ਅੰਤਰਪ੍ਰੀਤ ਕੌਰ, ਦਿਲਪ੍ਰੀਤ ਕੌਰ
ਵੂਸ਼ੂ: ਅਮਨ ਕੁਮਾਰ, ਗੁਰਲਾਲ ਸਿੰਘ, ਜੋਬਨਵੀਰ ਸਿੰਘ, ਆਕਾਸ਼ਦੀਪ ਸਿੰਘ, ਜਸਕਰਨ ਸਿੰਘ, ਏਕਮਜੀਤ ਸਿੰਘ, ਓਮਕਾਰ ਸਿੰਘ, ਕੋਮਲਪ੍ਰੀਤ ਕੌਰ, ਸੁਮਨ ਕੁਮਾਰੀ, ਤਨੁਰੀਤ, ਖੁਸ਼ਪਰੀਤ ਕੌਰ।
ਤਾਈਕਵਾਡੋਂ: ਅਮਰਜੀਤ ਕੁਮਾਰ
ਲਾਂਗ ਜੰਪ : ਕੀਰਤਪਾਲ ਸਿੰਘ। _______ਚੇਅਰਮੈਨ ਸਤਨਾਮ ਸਿੰਘ ਬੁੱਟਰ ਨੇ ਜੇਤੂ ਵਿਦਿਆਰਥੀਆਂ ਤੇ ਕੋਚਾਂ, ਪ੍ਰਿੰਸੀਪਲ ਨੂੰ ਦਿੱਤੀ ਵਧਾਈ।
_______
ਇਸ ਮੌਕੇ ਜਿੱਤ ਦਰਜ਼ ਕਰਨ ਵਾਲੇ ਵਿਦਿਆਰਥੀਆਂ ਨੂੰ ਸ੍ਰ ਸਤਨਾਮ ਸਿੰਘ ਬੁੱਟਰ ਚੇਅਰਮੈਨ ਐਮਬਰੋਜੀਅਲ ਪਬਲਿਕ ਸਕੂਲ ਜ਼ੀਰਾ ਨੇ ਜੇਤੂ ਬੱਚਿਆਂ, ਉਨ੍ਹਾਂ ਦੇ ਕੋਚਾਂ, ਪ੍ਰਿੰਸੀਪਲ ਅਤੇ ਮਾਪਿਆਂ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਫਲਤਾ ਸਿਰਫ ਬੱਚਿਆਂ ਦੀ ਹੀ ਨਹੀਂ ਹੈ, ਸਗੋਂ ਇਹ ਸਾਰੇ ਸਕੂਲ ਲਈ ਮਾਣ ਦਾ ਮੌਕਾ ਹੈ। ਬੱਚਿਆਂ ਨੇ ਸਾਨੂੰ ਮਾਣ ਕਰਨ ਦਾ ਮੌਕਾ ਦਿੱਤਾ ਹੈ ਅਤੇ ਇਹ ਸਾਡੇ ਸਮਾਜ ਦਾ ਭਵਿੱਖ ਹਨ।
ਸਕੂਲ ਦੇ ਪ੍ਰਿੰਸੀਪਲ ਮਿਸਟਰ ਤੇਜ ਸਿੰਘ ਠਾਕੁਰ ਨੇ ਸਕੂਲ ਮੈਨੇਜਮੈਂਟ ਦਾ ਧੰਨਵਾਦ ਕੀਤਾ ਕਿ ਉਹ ਬੱਚਿਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਦਾ ਮੌਕਾ ਤੇ ਪਲੇਟਫਾਰਮ ਪ੍ਰਦਾਨ ਕਰਦੇ ਹਨ। ਉਹਨਾਂ ਨੇ ਸਾਰੇ ਬੱਚਿਆਂ, ਕੋਚਾਂ ਅਤੇ ਮਾਪਿਆਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਬਾਕੀ ਬੱਚਿਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਹ ਸਫਲਤਾਵਾਂ ਸਾਨੂੰ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਕਰਦੀਆਂ ਹਨ। ਮਿਸਟਰ ਠਾਕੁਰ ਨੇ ਅੱਗੇ ਦੱਸਿਆ ਕਿ ਸਕੂਲ ਦੇ ਖੇਡ ਕੋਚ ਸੰਜੇ ਭਾਰਦਵਾਜ, ਅਸ਼ਵਨੀ ਕੁਮਾਰ, ਰੇਨੂਕਾ ਠਾਕੁਰ, ਅਸ਼ੋਕ ਕੁਮਾਰ ਅਤੇ ਸੁਨੀਲ ਕੁਮਾਰ ਨੇ ਬੱਚਿਆਂ ਨੂੰ ਲਗਾਤਾਰ ਮਿਹਨਤ ਕਰਵਾਈ, ਜਿਸ ਦੇ ਨਤੀਜੇ ਵਜੋਂ ਬੱਚਿਆਂ ਨੇ ਇਹ ਵੱਡੀ ਸਫਲਤਾ ਹਾਸਲ ਕੀਤੀ ਹੈ। ਉਹਨਾਂ ਨੇ ਬੱਚਿਆਂ ਨੂੰ ਹਰ ਪੱਖੋਂ ਤਿਆਰ ਕਰਨ ਲਈ ਬਹੁਤ ਯੋਗਦਾਨ ਦਿੱਤਾ।
ਸਕੂਲ ਦੇ ਕੋਆਰਡੀਨੇਟਰਜ਼ ਮਿਸਜ਼ ਰੀਨਾ ਠਾਕੁਰ, ਮਿਸਜ਼ ਅਨੁਪਮਾ ਠਾਕੁਰ, ਮਿਸਟਰ ਦੀਪਕ ਸੇਖਰੀ ਅਤੇ ਮਿਸਟਰ ਸੁਰਿੰਦਰ ਕਟੋਚ ਵੀ ਇਸ ਸਮਾਗਮ ਵਿੱਚ ਮੌਜੂਦ ਸਨ।

Related Articles

Leave a Comment