Home » ਜ਼ੀਰਾ ਵਿਖੇ ਖੇਤੀਬਾੜੀ ਭਲਾਈ ਵਿਭਾਗ ਪੰਜਾਬ ਵੱਲੋਂ ਬਲਾਕ ਪੱਧਰੀ ਪਰਾਲੀ ਪ੍ਰਬੰਧਨ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ

ਜ਼ੀਰਾ ਵਿਖੇ ਖੇਤੀਬਾੜੀ ਭਲਾਈ ਵਿਭਾਗ ਪੰਜਾਬ ਵੱਲੋਂ ਬਲਾਕ ਪੱਧਰੀ ਪਰਾਲੀ ਪ੍ਰਬੰਧਨ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ

ਪੈਸਟੀਸਾਈਡ ਦੁਕਾਨਦਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਕਰਨ ਜਾਗਰਕ: ਬਲਾਕ ਖੇਤੀਬਾੜੀ ਅਫਸਰ

by Rakha Prabh
12 views

ਜ਼ੀਰਾ/ ਫਿਰੋਜ਼ਪੁਰ 21 ਅਕਤੂਬਰ (ਲਵਪ੍ਰੀਤ ਸਿੰਘ ਸਿੱਧੂ ) ਖੇਤੀਬਾੜੀ ਭਲਾਈ ਵਿਭਾਗ ਪੰਜਾਬ ਵੱਲੋਂ ਸੀ ਆਰ ਐਮ ਸਕੀਮ ਅਧੀਨ ਪਰਾਲੀ ਪ੍ਰਬੰਧਨ ਸਬੰਧੀ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਜ਼ੀਰਾ ਵਿਖੇ ਲਗਾਇਆ ਗਿਆ। ਇਸ ਮੌਕੇ ਕਿਸਾਨ ਸਿਖਲਾਈ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਖੇਤੀਬਾੜੀ ਭਲਾਈ ਵਿਭਾਗ ਪੰਜਾਬ ਦੇ ਬਲਾਕ ਅਫਸਰ ਗੁਰਦੀਪ ਸਿੰਘ , ਜਸਪ੍ਰੀਤ ਸਿੰਘ ਏ.ਡੀ. ਓ, ਸਤਨਾਮ ਸਿੰਘ ਏ.ਈ.ਓ, ਰਵੀ ਕੁਮਾਰ ਜੇ.ਟੀ ਆਦਿ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਨਵੇਂ ਆਏ ਬਲਾਕ ਖੇਤੀਬਾੜੀ ਅਫ਼ਸਰ ਗੁਰਦੀਪ ਸਿੰਘ ਨੇ ਪੈਸਟੀਸਾਈਡ ਡੀਲਰਾ ਨਾਲ ਜਾਣ ਪਹਿਚਾਣ ਕੀਤੀ ਅਤੇ ਸਰਕਾਰ ਦੀਆਂ ਨਵੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਵਾਤਾਵਰਨ ਨੂੰ ਬਚਾਉਣ ਸਬੰਧੀ ਪਰਾਲੀ ਪ੍ਰਬੰਧਨ ਹੇਠ ਕਿਸਾਨ ਸਿਖਲਾਈ ਕੈਂਪ ਲਗਾ ਕੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੈਸਟੀਸਾਈਡ ਡੀਲਰਾਂ ਅਤੇ ਕਿਸਾਨਾਂ ਦਾ ਆਪਸੀ ਬਹੁਤ ਗੂੜ੍ਹਾ ਸਬੰਧ ਹੈ ਅਤੇ ਡੀਲਰ ਕਿਸਾਨਾਂ ਨੂੰ ਜਿਆਦਾ ਵਧੀਆ ਢੰਗ ਨਾਲ ਸਮਝਾ ਸਕਦੇ ਹਨ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਨਾਲ ਕਿੰਨਾ ਨੁਕਸਾਨ ਹੁੰਦਾ ਹੈ ਸਭ ਭਲੀ ਭਾਂਤ ਜਾਣਦੇ ਹਨ । ਉਨ੍ਹਾਂ ਪੈਸਟੀਸਾਈਡ ਡੀਲਰਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕ ਕਰਨ ਤਾ ਜੋ ਵਾਤਾਵਰਣ ਨੂੰ ਬਚਾਇਆ ਜਾ ਸਕੇ। ਇਸ ਮੌਕੇ ਇੰਦਰਜੀਤ ਸਿੰਘ ਬੁੱਟਰ ਪ੍ਰਧਾਨ ਪੈਸਟੀਸਾਈਡ ਐਸੋਏਸ਼ਨ ਜੀਰਾ ਨੇ ਸਮੂਹ ਪੈਸਟੀਸਾਈਡ ਦੁਕਾਨਦਾਰਾਂ ਵੱਲੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਵਿਸ਼ਵਾਸ ਦਵਾਇਆ ਉਨ੍ਹਾਂ ਵੱਲੋਂ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਸਖ਼ਤੀ ਨਾਲ ਲਾਗੂ ਕੀਤੀ ਜਾਵੇਗੀ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਜਿਹੜੀ ਬੇਲੋੜੀ ਨਜਾਇਜ ਟੈਗਿੰਗ ਹੋ ਰਹੀ ਹੈ , ਉਸ ਉਪਰ ਰੋਕ ਲਗਾ ਕੇ ਦੁਕਾਨਦਾਰਾਂ ਅਤੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ। ਉਨ੍ਹਾਂ ਡੀਲਰਾ ਨੂੰ ਵੀ ਅਪੀਲ ਕੀਤੀ ਕਿ ਉਹ ਸਾਫ ਸੁਥਰਾ ਤੇ ਵਧੀਆ ਕੰਮ ਕਰਨ ਜੇਕਰ ਕੋਈ ਡੀਲਰ ਨਜਾਇਜ਼ ਤੇ ਗਲਤ ਕੰਮ ਕਰਦਾ ਹੈ ਤਾਂ ਯੂਨੀਅਨ ਉਸ ਡੀਲਰ ਦਾ ਸਾਥ ਨਹੀਂ ਦੇਵੇਗੀ । ਇਸ ਮੌਕੇ ਐਸਟੀਸਾਈਡ ਐਸੋਸੀਏਸ਼ਨ ਦੇ ਸਰਪ੍ਰਸਥ ਹਾਕਮ ਸਿੰਘ, ਮਨਦੀਪ ਸਿੰਘ ਸਰਾਂ ਮੀਤ ਪ੍ਰਧਾਨ, ਦਵਿੰਦਰ ਕੁਮਾਰ ਨੰਦਾ ਸੈਕਟਰੀ, ਪੂਰਨ ਸਿੰਘ ਅਰੋੜਾ ਕੈਸ਼ੀਅਰ, ਸਰਬਜੀਤ ਸਿੰਘ ਢਿੱਲੋ, ਵਿਸ਼ਾਲ ਬਾਂਸਲ, ਸਾਮਨਦੀਪ ਸਿੰਘ, ਪ੍ਰਿੰਸ ਅਰੋੜਾ, ਬਲਵਿੰਦਰ ਸਿੰਘ, ਸੁਖਜਿੰਦਰ ਸਿੰਘ ਸੰਧੂ, ਗੁਰਜਿੰਦਰ ਸਿੰਘ ਵਿਰਕ, ਪਰਮਜੀਤ ਸਿੰਘ, ਰਜੇਸ਼ ਕੁਮਾਰ ਢੰਡ, ਰਵੀ ਕੁਮਾਰ ਚੁੱਘ, ਕ੍ਰਿਸ਼ਨ ਕੁਮਾਰ ਚੁੱਘ ਆਦਿ ਹਾਜ਼ਰ ਸਨ।

Related Articles

Leave a Comment