Home » ਪੰਚਾਇਤੀ ਚੋਣਾਂ : ਨਾਮਜ਼ਦਗੀ ਪੱਤਰ ਦਾਖਲ ਦੇ ਆਖਰੀ ਦਿਨ ਕਈ ਥਾਈ ਹੋਈਆਂ ਹਿੰਸਕ ਝੜਪਾਂ , ਕਈ ਜ਼ਖਮੀ

ਪੰਚਾਇਤੀ ਚੋਣਾਂ : ਨਾਮਜ਼ਦਗੀ ਪੱਤਰ ਦਾਖਲ ਦੇ ਆਖਰੀ ਦਿਨ ਕਈ ਥਾਈ ਹੋਈਆਂ ਹਿੰਸਕ ਝੜਪਾਂ , ਕਈ ਜ਼ਖਮੀ

by Rakha Prabh
33 views

ਜ਼ੀਰਾ , ਮੱਖੂ ਤੇ ਮੱਲਾਂ ਵਾਲਾ ਚ ਆਪ ਪਾਰਟੀ ਤੇ ਕਾਂਗਰਸ ਵਰਕਰਾਂ ,ਚ ਹੋਈ ਖਿੱਚਾਂ ਧੂਹੀ। ਪੁਲਿਸ ਪ੍ਰਸ਼ਾਸਨ ਵੱਲੋਂ ਹਵਾਈ ਫਾਇਰਿੰਗ ਕਰਕੇ ਭਿੜਦੇ ਕਾਰਕੁਨਾਂ ਨੂੰ ਖਦੇੜਿਆ।

ਜੀਰਾ/ ਮੱਖੂ/ ਮੱਲਾਵਾਲਾ ( ਲਵਪ੍ਰੀਤ ਸਿੱਧੂ, ਗੁਰਦੇਵ ਗਿੱਲ, ਮੰਗਲ ਸਿੰਘ )

ਪੰਚਾਇਤੀ ਚੋਣਾਂ ਦੇ ਨਾਮਜਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਕਈ ਥਾਈ ਹੋਈਆਂ ਹਿੰਸਕ ਝੜਪਾਂ ਦੌਰਾਨ ਪੁਲਿਸ ਵੱਲੋਂ ਹਵਾਈ ਫਾਇਰਿੰਗ ਕਰਕੇ ਆਪਸ ਚ ਭਿੜ ਰਹੇ ਆਪ ਤੇ ਕਾਂਗਰਸ ਕਾਰਕੁਨਾਂ ਨੂੰ ਖਦੇੜਿਆ ਗਿਆ । ਉੱਥੇ ਆਪਸ ਵਿੱਚ ਭਿੜੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਕਾਰਕੁਨਾਂ ਦੇ ਆਪਸੀ ਤਕਰਾਰ ਦੌਰਾਨ ਮਮੂਲੀ ਸੱਟਾਂ ਵੀ ਵੱਜੀਆਂ ਅਤੇ ਕਈ ਥਾਈ ਇੱਕ ਦੂਸਰੇ ਦੀਆਂ ਫਾਈਲਾਂ ਖੋਹ ਕੇ ਪਾੜਨ ਅਤੇ ਇਟਾਂ ਵੱਟੇ ਚਲਾਉਣ ਦਾ ਵੀ ਸਮਾਂਚਾਰ ਮਿਲਿਆ ਹੈ।

ਇਸ ਹਿੰਸਕ ਘਟਨਾਵਾਂ ਨੂੰ ਕਾਬੂ ਵਿੱਚ ਕਰਨ ਲਈ ਪੁਲਿਸ ਤੇ ਆਲਾ ਅਧਿਕਾਰੀਆਂ ਦੀ ਅਗਵਾਈ ਹੇਠ ਹਲਕਾ ਲਾਠੀ ਚਾਰਜ ਅੱਥਰੂ ਗੈਸ ਅਤੇ ਪਾਣੀ ਦੀਆਂ ਵਿਛਾੜਾਂ ਆਦਿ ਦੀ ਵੀ ਵਰਤੋਂ ਕੀਤੀ ਗਈ। ਇਸ ਸਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਹਲਕਾ ਜ਼ੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਅਤੇ ਉਨ੍ਹਾਂ ਦੇ ਸਪੁੱਤਰ ਸ਼ੰਕਰ ਕਟਾਰੀਆ ਵੱਲੋਂ ਪੰਚਾਇਤੀ ਚੋਣਾਂ ਵਿੱਚ ਧਾਂਦਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਕਾਂਗਰਸੀ ਵਰਕਰਾਂ ਦੇ ਹੱਥਾਂ ਵਿੱਚੋਂ ਫਾਈਲਾਂ ਖੋਹ ਕੇ ਪਾੜੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਿਧਾਇਕ ਅਤੇ ਉਸਦੇ ਪੁੱਤਰ ਸ਼ੰਕਰ ਕਟਾਰੀਆ , ਡੀਐਸਪੀ ਜ਼ੀਰਾ ਤੌ ਜਾਣ ਮਾਲ ਦਾ ਖਤਰਾ ਹੈ। ਉਨ੍ਹਾਂ ਹਾਈਕੋਰਟ ਵਿਚ ਆਪਣੀ ਸੁਰੱਖਿਆ ਨੂੰ ਲੈਕੇ ਅਰਜ਼ੀ ਦਾਖਲ ਕੀਤੀ ਹੈ ਅਤੇ ਅਦਾਲਤ ਨੇ ਸਰਕਾਰ ਨੂੰ ਫਿਟਕਾਰ ਲਗਾਈ ਹੈ। ਉਧਰ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਨੇ ਸਟਾਰੀਆਂ ਨੇ ਆਪਣੇ ਤੇ ਲਗਾਏ ਦੋਸ਼ਾਂ ਨੂੰ ਬੇ-ਬੁਨਿਆਦ ਦੱਸਦੇ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਸਰਪੰਚੀ ਚੋਣਾਂ ਦੌਰਾਨ 2017 ਵਿੱਚ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਸੀ ਅਤੇ ਹੁਣ ਲੋਕ ਉਸ ਦੀ ਧੱਕੇਸ਼ਾਹੀ ਦਾ ਜਵਾਬ ਦੇ ਰਹੇ ਹਨ । ਉਹਨਾਂ ਕਿਹਾ ਕਿ ਇਸ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਰੋਲ ਨਹੀਂ ਹੈ। ਇਸ ਸਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਚਾਇਤੀ ਚੋਣਾਂ ਦੌਰਾਨ ਪਿੰਡਾਂ ਦਾ ਆਪਸੀ ਮੱਤਭੇਦ ਹੋਣ ਤੇ ਝਗੜਾ ਹੋਇਆ ਹੈ। ਜਿਸ ਨੂੰ ਖਦੇੜਨ ਲਈ ਪੁਲਿਸ ਨੇ ਸੰਵਿਧਾਨ ਮੁਤਾਬਿਕ ਆਪਣੀ ਬਣਦੀ ਲੋਕ ਸੁਰੱਖਿਆ ਯਕੀਨੀ ਬਣਾਉਣ ਲਈ ਆਪਣੀ ਡਿਊਟੀ ਇਮਾਨਦਾਰੀ ਨਿਭਾਈ ਹੈ। ਇਸ ਸਬੰਧੀ ਵਿਧਾਨ ਸਭਾ ਹਲਕਾ ਜ਼ੀਰਾ ਦੇ ਬਲਾਕ ਜ਼ੀਰਾ , ਬਲਾਕ ਮੱਖੂ ਅਤੇ ਬਲਾਕ ਮੱਲਾਂ ਵਾਲਾ ਵਿਖੇ ਨਾਮਜਦਗੀ ਪੱਤਰ ਦਾਖਲ ਕਰਨ ਮੌਕੇ ਪੰਚਾਇਤੀ ਚੋਣਾਂ ਦੇ ਉਮੀਦਵਾਰਾਂ ਵੱਲੋਂ ਆਪਸੀ ਝਗੜੇ ਦੌਰਾਨ ਇੱਟਾਂ ਰੋੜੇ ਇੱਕ ਦੂਸਰੇ ਉੱਪਰ ਚਲਾਏ ਗਏ ਅਤੇ ਕਈ ਗੰਭੀਰ ਜਖਮੀ ਹੋਏ ਹਨ।

  1. ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਬੂਥਾਂ ਦੀ ਸੁਰੱਖਿਆ ਯਕੀਨੀ ਰਹੀ : ਐਸਡੀਐਮ ਜ਼ੀਰਾ।

ਇਸ ਮੌਕੇ ਵਿਧਾਨ ਸਭਾ ਹਲਕਾ ਜ਼ੀਰਾ ਦੇ ਵੱਖ ਵੱਖ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਬਣਾਏ ਗਏ ਬੂਥਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਐਸ ਡੀ ਐਮ ਜ਼ੀਰਾ ਗੁਰਮੀਤ ਸਿੰਘ ਦੀ ਅਗਵਾਈ ਹੇਠ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਰੁਪਿੰਦਰ ਕੌਰ ਮੱਖੂ ਦੀ ਨਿਗਰਾਨੀ ਹੇਠ ਦੇਰ ਸਾਮ ਇਕਾ ਦੁੱਕਾ ਘਟਨਾਵਾਂ ਨੂੰ ਛੱਡਕੇ ਸ਼ਾਂਤੀ ਪੂਰਵਕ ਨੇਪਰੇ ਚੜ੍ਹਾਉਣ ਲਈ ਸੁਰੱਖਿਆ ਲਈ ਡੀ ਆਈ ਜੀ ਰਣਜੀਤ ਸਿੰਘ ਫਿਰੋਜ਼ਪੁਰ ਰੇਂਜ,ਐਸ ਐਸ ਪੀ ਸੋਮੀਆ ਮਿਸ਼ਰਾ, ਡੀਐਸਪੀ ਗੁਰਦੀਪ ਸਿੰਘ ਆਦਿ ਹਾਜ਼ਰ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ।

Related Articles

Leave a Comment