ਆਸ਼ਾ ਪਾਰੇਖ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ
ਨਵੀਂ ਦਿੱਲੀ, 27 ਸਤੰਬਰ : ‘ਆਂ ਮਿਲੋ ਸੱਜਣਾ’ ਅਤੇ ‘ਕਟੀ ਪਤੰਗ’ ਵਰਗੀਆਂ ਫਿਲਮਾਂ ’ਚ ਨਜਰ ਆ ਚੁੱਕੀ ਬਾਲੀਵੁੱਡ ਦੀ ਦਿੱਗਜ ਅਦਾਕਾਰ ਆਸ਼ਾ ਪਾਰੇਖ ਨੂੰ ‘ਦਾਦਾ ਸਾਹਿਬ ਫਾਲਕੇ ਐਵਾਰਡ 2022’ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।
60-70 ਦੇ ਦਹਾਕੇ ’ਚ ਆਪਣੀ ਖੂਬਸੂਰਤੀ ਅਤੇ ਅਦਾਕਾਰੀ ਨਾਲ ਪ੍ਰਸੰਸਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੀ ਆਸ਼ਾ ਪਾਰੇਖ ਨੂੰ ਬਾਲੀਵੁੱਡ ’ਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਇਹ ਸਨਮਾਨ ਦਿੱਤਾ ਜਾ ਰਿਹਾ ਹੈ।