Home » ਡਾ. ਰਾਜ ਨੇ ਆਪ ‘ਚ ਸ਼ਾਮਿਲ ਹੁੰਦਿਆਂ ਹੀ ਚੱਬੇਵਾਲ ਵਾਸੀਆਂ ਨੂੰ ਦਿੱਤੀ ਵੱਡੀ ਸੌਗਾਤ

ਡਾ. ਰਾਜ ਨੇ ਆਪ ‘ਚ ਸ਼ਾਮਿਲ ਹੁੰਦਿਆਂ ਹੀ ਚੱਬੇਵਾਲ ਵਾਸੀਆਂ ਨੂੰ ਦਿੱਤੀ ਵੱਡੀ ਸੌਗਾਤ

ਕੱਟੇ ਹੋਏ ਰਾਸ਼ਨ ਕਾਰਡ ਕਰਵਾਏ ਬਹਾਲ ਤੇ ਛਤਾਂ ਦੇ ਰੁਕੇ ਹੋਏ ਪੈਸੇ ਕਰਵਾਏ ਜਾਰੀ

by Rakha Prabh
76 views

ਹੁਸ਼ਿਆਰਪੁਰ 16 ਮਾਰਚ ( ਤਰਸੇਮ ਦੀਵਾਨਾ )

ਬੀਤੇ ਦਿਨੀ ਪੰਜਾਬ ਦੀ ਰਾਜਨੀਤੀ ਵਿੱਚ ਕਾਫੀ ਹਲਚਲ ਰਹੀ। ਡਾ. ਰਾਜ ਕੁਮਾਰ ਚੱਬੇਵਾਲ ਜੋ ਕਿ ਕਾਂਗਰਸ ਦੇ ਵਿਧਾਇਕ ਸਨ ਉਹਨਾਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਆਪ ਵਿੱਚ ਸ਼ਾਮਿਲ ਹੋਣ ਦੇ ਪਹਿਲੇ ਦਿਨ ਹੀ ਡਾ. ਰਾਜ ਨੇ ਆਪਣੇ ਹਲਕਾ ਵਾਸੀਆਂ ਦਾ ਇੱਕ ਵੱਡਾ ਮੁੱਦਾ ਸਰਕਾਰ ਨਾਲ ਚੁੱਕਿਆ ਤੇ ਹੱਲ ਵੀ ਕਰਵਾਇਆ। ਚੱਬੇਵਾਲ ਹਲਕੇ ਦੇ ਅਧੀਨ ਕੱਟੇ ਗਏ 749 ਰਾਸ਼ਨ ਕਾਰਡ ਤੁਰੰਤ ਬਹਾਲ ਕੀਤੇ ਗਏ ਅਤੇ ਇਹਨਾਂ ਰਾਸ਼ਨ ਕਾਰਡ ਧਾਰਕਾਂ ਨੂੰ ਤੁਰੰਤ ਰਾਸ਼ਨ ਜਾਰੀ ਕਰਨ ਦੇ ਨਿਰਦੇਸ਼ ਵੀ ਦੇ ਦਿੱਤੇ ਗਏ ਹਨ। ਇਸ ਦੇ ਨਾਲ ਹੀ ਨਵੇਂ ਕਾਰਡ ਬਣਾਉਣ ਲਈ ਆਈਆਂ ਅਰਜੀਆਂ ਤੇ ਵੀ ਜਲਦ ਵਿਚਾਰ ਕਰ ਨਵੇਂ ਕਾਰਡ ਜਾਰੀ ਕਰਨ ਲਈ ਪੰਚਾਇਤ ਦਫਤਰ ਨੂੰ ਨਿਰਦੇਸ਼ ਦਿੱਤੇ । ਇਸ ਤੋਂ ਇਲਾਵਾ ਡਾ. ਰਾਜ ਨੇ ਹਲਕਾ ਚੱਬੇਵਾਲ ਦੇ ਵਸਨੀਕਾਂ ਦੇ ਕੱਚੀਆਂ ਛੱਤਾਂ ਦੇ ਫੰਡ ਵੀ ਰਿਲੀਜ਼ ਕਰਵਾ ਦਿੱਤੇ ਹਨ। 3.97 ਕਰੋੜ ਦੇ ਇਹ ਫੰਡ ਹੁਣ ਪੰਚਾਇਤਾਂ ਦੇ ਖਾਤਿਆਂ ਵਿੱਚ ਪਾ ਦਿੱਤੇ ਗਏ ਹਨ। 3800 ਲਾਭਪਾਤਰੀਆਂ ਵਿੱਚੋਂ ਬਹੁਤੇ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਅੱਜ ਹੀ ਪੈਸੇ ਪਾ ਦਿੱਤੇ ਜਾਣਗੇ ਅਤੇ ਰਹਿੰਦੇ ਲਾਭਪਾਤਰੀਆਂ ਨੂੰ ਚੋਣ ਜ਼ਾਬਤਾ ਖਤਮ ਹੁੰਦਿਆਂ ਹੀ ਉਹਨਾਂ ਦਾ ਹੱਕ ਮਿਲ ਜਾਵੇਗਾ।ਡਾ. ਰਾਜ ਨੇ ਕਿਹਾ ਕਿ ਹਰ ਗਰੀਬ ਦੇ ਸਿਰ ਤੇ ਪੱਕੀ ਛੱਤ ਹੋਵੇ, ਇਹ ਉਹਨਾਂ ਦੀ ਦਿਲੀ ਖਵਾਹਿਸ਼ ਹੈ। ਉਹਨਾਂ ਕਿਹਾ ਕਿ ਜਿਹੜੇ ਗਰੀਬਾਂ ਨੂੰ ਇਸ 3800 ਵਿੱਚ ਲਾਭ ਨਹੀਂ ਮਿਲਿਆ ਉਹਨਾਂ ਲਈ ਵੀ ਇਕ ਫੰਡ ਸਰਕਾਰ ਤੋਂ ਉਹ ਜ਼ਾਰੀ ਕਰਵਾਉਣਗੇ। ਇਸ ਮੌਕੇ ਤੇ ਡਾ. ਰਾਜ ਨੇ ਕਿਹਾ ਕਿ ਉਹ ਆਪਣੇ ਲੋਕਾਂ ਲਈ ਕੰਮ ਕਰਨ ਲਈ ਅਤੇ ਉਹਨਾਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਹਮੇਸ਼ਾ ਕਾਰਜਰਤ ਹਨ ਅਤੇ ਆਪਣੇ ਲੋਕਾਂ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਹਨ।

Related Articles

Leave a Comment