Home » ਜੇ ਅਜੇ ਵੀ ਅਸੀਂ ਪਾਣੀ ਨਾ ਸਾਂਭਿਆ ਤਾਂ ਸਮਝੋ ਜ਼ਿੰਦਗੀ ਦੀ ਕਹਾਣੀ ਖਤਮ ਹੋਣ ਵਾਲੀ ਹੈ : ਅਵਤਾਰ ਭੀਖੋਵਾਲ

ਜੇ ਅਜੇ ਵੀ ਅਸੀਂ ਪਾਣੀ ਨਾ ਸਾਂਭਿਆ ਤਾਂ ਸਮਝੋ ਜ਼ਿੰਦਗੀ ਦੀ ਕਹਾਣੀ ਖਤਮ ਹੋਣ ਵਾਲੀ ਹੈ : ਅਵਤਾਰ ਭੀਖੋਵਾਲ

by Rakha Prabh
33 views
ਹੁਸ਼ਿਆਰਪੁਰ 16 ਮਾਰਚ ( ਤਰਸੇਮ ਦੀਵਾਨਾ )
ਹਰ ਸਾਲ ਧਰਤੀ ਹੇਠਾਂ ਜਾ ਰਹੇ ਪਾਣੀ ਨੂੰ ਲੈ ਕੇ ਹਰ ਵਰਗ ਚਿੰਤਤ ਨਜ਼ਰ ਆ ਰਿਹਾ ਹੈ ਜੇ ਅਜੇ ਵੀ ਅਸੀਂ ਪਾਣੀ ਨਾ ਸਾਂਭਿਆ ਤਾਂ ਸਮਝੋ ਜ਼ਿੰਦਗੀ ਦੀ ਕਹਾਣੀ ਖਤਮ ਹੋਣ ਵਾਲੀ ਹੈ ਇਹ ਸਬਦ ਨਜਦੀਕੀ ਪਿੰਡ ਭੀਖੋਵਾਲ ਦੇ ਗੁਰਦੁਆਰਾ ਗੁਰੂ ਨਾਨਕ ਚਰਨਸਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਬਰ ਅਵਤਾਰ ਸਿੰਘ ਭੀਖੋਵਾਲ ਨੇ ਇੱਕ ਮਿਲਣੀ ਦੋਰਾਨ ਕਹੇ ।
ਉਹਨਾਂ ਕਿਹਾ ਕਿ ਜਿਸ ਹਿਸਾਬ ਨਾਲ ਅਸੀਂ ਪਾਣੀ ਦੀ ਦੁਰਵਰਤੋਂ ਕਰ ਰਹੇ ਹਾਂ ਉਸ ਤਰੀਕੇ ਨਾਲ ਪਾਣੀ ਜਿਆਦਾ ਸਮਾ ਨਹੀ ਟਿਕੇਗਾ । ਉਹਨਾ ਕਿਹਾ ਕਿ  ਜਿਸ ਤਰ੍ਹਾਂ ਪਾਣੀ ਦਿਨੋ ਦਿਨ ਹੇਠਾਂ ਜਾ ਰਿਹਾ ਹੈ ਉਸ ਹਿਸਾਬ ਨਾਲ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਉਹਨਾਂ ਕਿਹਾ ਕਿ ਜੇਕਰ ਪੈਟਰੋਲ ਪੰਪਾਂ ਵਾਲੇ ਇੱਕ ਦਿਨ ਹੜਤਾਲ ਕਰਦੇ ਤਾਂ ਲੋਕਾਂ ਦੀ ਸ਼ਾਮਤ ਆ ਜਾਂਦੀ ਹੈ ਕਿ ਹਾਏ ਪੈਟਰੋਲ ਨਹੀਂ ਮਿਲਦਾ ਡੀਜਲ ਨਹੀਂ ਮਿਲਦਾ ਪਰ ਜੇਕਰ ਪਾਣੀ ਖਤਮ ਹੋ ਗਿਆ ਤਾਂ ਸਮਝੋ ਕੀ ਹੋਵੇਗਾ ਜਦ ਕਿ ਪੈਟਰੋਲ ਅਤੇ ਡੀਜ਼ਲ ਤੋ ਬਿਨਾਂ ਤਾਂ ਅਸੀਂ ਗੁਜ਼ਾਰਾ ਕਰ ਸਕਦੇ ਹਾਂ ਪਰ ਪਾਣੀ ਬਿਨਾਂ ਅਸੀਂ ਗੁਜ਼ਾਰਾ ਨਹੀਂ ਕਰ ਸਕਦੇ ਉਹਨਾਂ ਕਿਹਾ ਕਿ ਸਾਡੇ ਲੋਕਾਂ ਵੱਲੋਂ ਜਿਵੇ ਪਾਣੀ ਦੀ ਦੁਰਵਰਤੋ ਕੀਤੀ ਜਾ ਰਹੀ ਹੈ ਰਸੋਈ ਦੇ ਭਾਂਡੇ ਮਾਂਜਣ ਤੋਂ ਲੈ ਕੇ ਕੱਪੜੇ ਗੱਡੀਆਂ ਅਤੇ ਹਰ ਵਹੀਕਲ ਧੋਣ ਸਮੇਂ ਵੀ ਅਸੀਂ ਪਾਣੀ ਦੀ ਲੋੜ ਤੋਂ ਵੱਧ ਵਰਤੋਂ ਕਰ ਰਹੇ ਹਾਂ ਜਦਕਿ ਬੂੰਦ ਬੂੰਦ ਪਾਣੀ ਨੂੰ ਬਚਾਉਣਾ ਬੇਹਦ ਜਰੂਰੀ ਹੈ। ਉਹਨਾਂ ਕਿਹਾ ਕਿ ਇਹ ਸਭ ਨੂੰ ਪਤਾ ਹੈ ਕਿ ਪਾਣੀ ਬਿਨਾਂ ਸਾਡਾ ਜੀਵਨ ਅਧੂਰਾ ਹੈ ਪਰ ਲੋਕ ਇਹ ਜਾਣਦੇ ਹੋਏ ਵੀ ਪਾਣੀ ਦੀ ਬੱਚਤ ਕਰਨੀ ਜਰੂਰੀ ਨਹੀਂ ਸਮਝਦੇ ਸਾਨੂੰ ਇਸ ਗੱਲ ਤੇ ਗੌਰ ਕਰਕੇ ਆਪਣੇ ਆਂਡ ਗੁਆਂਡ ਨੂੰ ਵੀ ਪਾਣੀ ਦੀ ਦੁਰਵਰਤੋਂ ਕਰਨ ਤੋਂ ਰੋਕਣਾ ਚਾਹੀਦਾ ਹੈ ।

Related Articles

Leave a Comment