Home » ਸੰਤ ਬਾਬਾ ਬਲਵੰਤ ਸਿੰਘ ਜੀ ਦੀ 9ਵੀਂ ਬਰਸੀ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ

ਸੰਤ ਬਾਬਾ ਬਲਵੰਤ ਸਿੰਘ ਜੀ ਦੀ 9ਵੀਂ ਬਰਸੀ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ

by Rakha Prabh
103 views
ਲੁਧਿਆਣਾ (ਕਰਨੈਲ ਸਿੰਘ ਐੱਮ ਏ)
ਗੁਰਦੁਆਰਾ ਸ਼੍ਰੀ ਗੁਰੂ ਰਵੀਦਾਸ ਜੀ, ਪਿੰਡ ਸੰਗੋਵਾਲ ਵਿਖੇ ਸੰਤ ਬਾਬਾ ਬਲਵੰਤ ਸਿੰਘ ਸਿੱਧਸਰ ਸਿਹੋੜਾ ਵਾਲਿਆ ਦੀ 9ਵੀਂ ਬਰਸੀ ਨੂੰ ਸਮਰਪਿਤ ਭਾਈ ਘੱਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ 642ਵਾਂ ਮਹਾਨ ਖੂਨਦਾਨ ਕੈਂਪ ਸਮੂਹ ਨਗਰ ਨਿਵਾਸੀਆਂ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਖ਼ੂਨਦਾਨ ਕੈਂਪ ਦਾ ਉਦਘਾਟਨ ਬਾਬਾ ਧਰਮਪਾਲ ਸਿੰਘ ਨੇ ਕਰਦਿਆਂ ਕਿਹਾ ਕਿ ਸਮੂਹ ਨਗਰ ਨਿਵਾਸੀਆਂ ਵੱਲੋਂ ਸੰਤ ਬਾਬਾ ਬਲਵੰਤ ਸਿੰਘ ਸਿੱਧਸਰ ਸਿਹੋੜਾ ਵਾਲਿਆ ਦੀ ਯਾਦ ਵਿਚ ਮਨੁੱਖਤਾ ਦੇ ਭਲੇ ਲਈ ਲਗਾਏ ਗਏ ਮਹਾਨ ਖੂਨਦਾਨ ਕੈਂਪ ਦੀ ਸ਼ਲਾਘਾ ਕੀਤੀ । ਬਾਬਾ ਧਰਮਪਾਲ ਸਿੰਘ ਨੇ ਕਿਹਾ ਕਿ ਖ਼ੂਨਦਾਨ ਕੈਂਪ ਲਗਾਉਣ ਨਾਲ ਸਮਾਜ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ ਅਤੇ ਦੁਸ਼ਮਣੀ ਖਤਮ ਹੁੰਦੀ ਹੈ ਸੰਸਾਰ ਵਿੱਚ ਖ਼ੂਨਦਾਨ ਸਭ ਤੋਂ ਵੱਡਾ ਪੁੰਨ ਦਾ ਦਾਨ ਹੈ ਇਸ ਮੌਕੇ ਤੇ ਭਾਈ ਘੱਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਖੂਨਦਾਨੀਆਂ ਨੂੰ ਸਰਟੀਫ਼ਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਦੱਸਿਆ ਕਿ ਖੂਨਦਾਨ ਕੈਂਪ ਦੌਰਾਨ 30 ਬਲੱਡ ਯੂਨਿਟ ਪ੍ਰੀਤ ਹਸਪਤਾਲ ਦੀ ਟੀਮ ਦੇ ਨਿੱਘੇ ਸਹਿਯੋਗ ਨਾਲ ਇਕੱਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿਚ ਦਿਤਾ ਜਾਵੇਗਾ। ਇਸ ਮੌਕੇ ਵਿਕੀ ਸੰਗੋਵਾਲ,ਰਿੰਕੂ ਫੌਜੀ, ਹੈਪੀ ਟਰਾਫੀ,ਕਾਕਾ,ਸੋਨੀ, ਕਾਕੂ,ਸੰਦੀਪ ਸਿੰਘ,ਪਰਮਿੰਦਰ ਸਿੰਘ,ਜਸੁ, ਹਰਪ੍ਰੀਤ ਸਿੰਘ,ਗਗਨ,ਸੁੱਖਾ, ਸੰਨੀ, ਅਵਤਾਰ ਸਿੰਘ,ਹਰੀ ਸਿੰਘ,ਜਸ਼ਨ,ਲਾਲੀ,  ਆਦਿ ਹਾਜ਼ਰ ਸਨ

Related Articles

Leave a Comment