ਕੋਟ ਈਸੇ ਖਾਂ 2 ਅਕਤੂਬਰ (ਤਰਸੇਮ ਸੱਚਦੇਵਾ)
ਥਾਣਾ ਕੋਟ ਈਸੇ ਖਾਂ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਨਸ਼ਿਆ ਖਿਲਾਫ ਜਿੱਡੀ ਮੁਹਿੰਮ ਦੇ ਤਹਿਤ ਇਕ ਨਸ਼ਾ ਤਸਕਰ ਦੋ ਕਿਲੋ ਅਫੀਮ ਅਤੇ ਇੱਕ ਸਕੋਰਪੀਓ ਗੱਡੀ ਸਮੇਤ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਇੰਸ:ਅਰਸ਼ਪ੍ਰੀਤ ਕੌਰ ਗਰੇਵਾਰ ਮੁੱਖ ਅਫਸਰ ਥਾਣਾ ਕੋਟ ਈਸੇ ਖਾਂ ਨੇ ਦੱਸਿਆ ਕਿ ਡੀ.ਜੀ.ਪੀ ਪੰਜਾਬ ਵੱਲੋ ਨਸ਼ਿਆ ਅਤੇ ਨਸ਼ਾ ਤਸਕਰਾਂ ਖਿਲਾਫ ਸ਼ੁਰੂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅਜੈ ਗਾਂਧੀ ਐੱਸ.ਐੱਸ.ਪੀ ਮੋਗਾ,ਰਮਨਦੀਪ ਸਿੰਘ ਉਪ ਕਪਤਾਨ ਪੁਲਿਸ ਧਰਮਕੋਟ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ:ਥ ਬਲਜੀਤ ਕੌਰ 905/ਮੋਗਾ ਸਮੇਤ ਸਾਥੀ ਕਰਮਚਾਰੀਆਂ ਦੇ 01 ਨਸ਼ਾਂ ਤਸਕਰ ਨੂੰ 2 ਕਿਲੋ ਅਫੀਮ ਸਮੇਤ ਸਕਾਰਪੀਓ गॅडी HR-06-AC-8266 ਸਮੇਤ ਗ੍ਰਿਫਤਾਰ ਕੀਤਾ ਹੈ। ਉਹਨਾਂ ਅੱਗੇ ਕਿਹਾ ਕਿ ਮਿਤੀ 1-10-2024 ਨੂੰ ਸ:ਥ ਬਲਜੀਤ ਕੌਰ 905/ਮੋਗਾ ਸਮੇਤ ਸਾਥੀ ਕਰਮਚਾਰੀਆ ਦੇ ਨਾਲ ਗਸ਼ਤ ਦੋਰਾਨ ਪਿੰਡ ਦਾਤੇਵਾਲਾ, ਰੰਡਿਆਲਾ ਆਦਿ ਨੂੰ ਜਾ ਰਹੇ ਸੀ, ਜਦ ਪੁਲਿਸ ਪਾਰਟੀ ਲਿੰਕ ਰੋਡ ਦਾਤੇਵਾਲਾ ਨੇੜੇ ਸ੍ਰੀ ਹੈਮਕੁੰਟ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਉਂਡ ਪਾਸ ਪੁੱਜੀ ਇੱਕ ਸਕਰਾਪੀਓ ਗੱਡੀ ਨੰਬਰੀ HR-06-AC-8266 ਰੰਗ ਚਿੱਟਾ ਪਾਸ ਇੱਕ ਮੋਨਾ ਵਿਅਕਤੀ ਸਾਈਡ ਪਰ ਖੜਾ ਪੇਸ਼ਾਬ ਕਰ ਰਿਹਾ ਸੀ ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਇੱਕਦਮ ਆਪਣੀ ਗੱਡੀ ਵਿੱਚ ਪਏ ਕਾਲੇ ਰੰਗ ਦੇ ਮੋਮੀ ਲਿਫਾਫੇ ਨੂੰ ਗੱਡੀ ਵਿੱਚੋਂ ਕੱਢ ਕੇ ਬਾਹਰ ਸੁੱਟ ਦਿੱਤਾ ਅਤੇ ਗੱਡੀ ਨੂੰ ਇੱਕਦਮ ਭਜਾਉਣ ਲੱਗਾ ਤਾਂ ਪੁਲਿਸ ਪਾਰਟੀ ਦੀ ਮਦਦ ਨਾਲ ਸਕਾਰਪੀਓ ਗੱਡੀ ਨੂੰ ਕਾਬੂ ਕਰਕੇ ਸਵਾਰ 01 ਵਿਅਕਤੀ ਨੂੰ ਗੱਡੀ ਵਿੱਚੋਂ ਬਾਹਰ ਕੱਢ ਕੇ ਨਾਮ ਪਤਾ ਪੁੱਛਿਆ,ਜਿਸਨੇ ਆਪਣਾ ਨਾਮ ਅਮਰਜੀਤ ਸਿੰਘ ਉਰਫ ਸੋਨੂੰ ਪੁੱਤਰ ਹਰਭਜਨ ਸਿੰਘ ਵਾਸੀ ਦਾਤੇਵਾਲਾ ਰੋਡ ਕੋਟ ਈਸੇ ਖਾਂ ਜਿਲਾ ਮੋਗਾ ਦੱਸਿਆ। ਜਿਸਦੇ ਕਬਜ਼ਾ ਵਿੱਚੋ 02 ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ। ਜਿਸ ਤੇ ਮੁਕੱਦਮਾ ਨੰਬਰ 131 ਮਿਤੀ 01-10-2024 ਅ/ਧ 18-61-85 ਐਨ.ਡੀ.ਪੀ.ਐਸ ਐਕਟ ਥਾਣਾ ਕੋਟ ਈਸੇ ਖਾਂ ਚ ਦਰਜ ਕੀਤਾ ਗਿਆ। ਜਿਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾਵੇਗੀ।