ਪੰਜਾਬ ਸਰਕਾਰ ਦਾ ਇਕ ਹੋਰ ਸਿੱਖ ਵਿਰੋਧੀ ਕਾਰਨਾਮਾ, ਭਾਈ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਤੋਂ ਐਡਵੋਕੇਟ ਨਵਕਿਰਨ ਸਿੰਘ ਨੂੰ ਰੋਕਿਆ। by Rakha Prabh July 10, 2023 July 10, 2023 14 views ਸੰਘਰਸ਼ਸ਼ੀਲ ਸਿੱਖ ਕਾਨੂੰਨੀ ਤਰੀਕੇ ਨਾਲ ਆਪਣੇ ਕੇਸ ਲੜਨ ਲਈ ਇਕ ਤੋਂ ਵੱਧ ਵਕੀਲ ਕਿਉਂ ਨਹੀਂ ਕਰ ਸਕਦਾ: ਪਰਿਵਾਰ ਭਾਈ ਅੰਮ੍ਰਿਤਪਾਲ ਸਿੰਘ । ਅੰਮ੍ਰਿਤਸਰ 8 ਜੁਲਾਈ ਕਾਂਗਰਸ ਸਰਕਾਰਾਂ ਦੀ ਤਰਾਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੀ ਸਿੱਖਾਂ ਨਾਲ ਵਿਤਕਰੇਬਾਜ਼ੀ ’ਤੇ ਉਤਰ ਆਈ ਹੈ। ਦੇਖੋ!ਮਨੀਪੁਰ ’ਚ ਸਰਕਾਰ ਵੱਲੋਂ ਹਿੰਸਾ ਨਾਲ ਨਜਿੱਠਣ ਸਮੇਂ ਲੋਕ ਭਾਵਨਾਵਾਂ ਦਾ ਖ਼ਿਆਲ ਰੱਖਿਆ ਜਾ ਰਿਹਾ ਹੈ ਦੋ ਹਾਈਵੇਜ ਵਿੱਚੋਂ ਇਕ ਉਪਰ ਬਾਗੀਆਂ ਦਾ ਕੰਟਰੋਲ ਹੈ ਪ੍ਰੰਤੂ ਫਿਰ ਵੀ ਸਰਕਾਰ ਸਖਤੀ ਨਹੀ ਕਰ ਰਹੀ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰਖਦਿਆਂ । ਦੂਜੇ ਪਾਸੇ ਵਾਰਸ ਪੰਜਾਬ ਦੇ’ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਵੱਲੋਂ ਭੁੱਖ ਹੜਤਾਲ ਕਰਨ ’ਤੇ ਅਸਾਮ ਸਰਕਾਰ ਵੱਲੋਂ ਜੇਲ੍ਹ ’ਚ ਉਨ੍ਹਾਂ ਦੇ ਭੋਜਨ, ਪਰਿਵਾਰਾਂ ਨਾਲ ਫ਼ੋਨ ਕਾਲ ਸਮੇਤ ਕਈ ਵਿਵਹਾਰਿਕ ਸੁਧਾਰ ਕੀਤੇ ਗਏ।ਕਿਉਕਿ ਅਸਾਮ ਦੀ ਧਰਤੀ ਦੇ ਲੋਕਾਂ ਨੇ ਅਜਾਦੀ ਦੇ ਸੰਘਰਸ਼ ਦੇਖੇ ਹਨ ਤੇ ਉਹ ਅਜਾਦੀ ਦੇ ਪਰਵਾਨਿਆਂ ਦੀਆਂ ਭਾਵਨਾਵਾਂ ਤੇ ਸਾਈਕੀ ਨੂੰ ਸਮਝਦੇ ਹਨ। ਪਰ ਅਫ਼ਸੋਸ ਕਿ ਪੰਜਾਬ ਸਰਕਾਰ ਦੇ ਅਫਸਰਾਂ ਵਲੋਂ ਡਿਬਰੂਗੜ੍ਹ ਜੇਲ੍ਹ ’ਚ ਨਜ਼ਰਬੰਦ ਸਿੱਖਾਂ ਨੂੰ ਆਪਣੇ ਵਕੀਲਾਂ ਨਾਲ ਮੁਲਾਕਾਤ ਦੀ ਆਗਿਆ ਵੀ ਨਹੀਂ ਦਿੱਤੀ ਜਾ ਰਹੀ। ਅੰਮ੍ਰਿਤਸਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਸ੍ਰੀ ਅਮਿੱਤ ਤਲਵਾੜ ਆਈ. ਏ. ਐਸ. ਨੇ ਐਡਵੋਕੇਟ ਨਵਕਿਰਨ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ’ਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨਾਲ ਕੇਸ ਸਬੰਧੀ ਮੁਲਾਕਾਤ ਕਰਨ ਦੀ ਇਜਾਜ਼ਤ ਦੇਣ ਤੋਂ ਮਨਾ ਕਰ ਦਿੱਤਾ ਹੈ। ਐਡਵੋਕੇਟ ਨਵਕਿਰਨ ਸਿੰਘ ਨੇ ਡਿਬਰੂਗੜ ਜੇਲ੍ਹ ਪ੍ਰਸ਼ਾਸਨ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਨਾਲ ਮੁਲਾਕਾਤ ਦਾ ਸਮਾਂ ਮੰਗਿਆ। ਇਸ ਅਪੀਲ ’ਤੇ ਜੇਲ੍ਹ ਪ੍ਰਸ਼ਾਸਨ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਤੋਂ ਇਸ ਮੁਲਾਕਾਤ ਲਈ ਆਗਿਆ ਮੰਗੀ ਗਈ ਤਾਂ, ਉਨ੍ਹਾਂ ਨੇ ਮਿਤੀ 6 ਜੁਲਾਈ ਨੂੰ ਜੇਲ੍ਹ ਅਧਿਕਾਰੀ ( ਸੁਪਰਡੈਂਟ) ਨੂੰ ਇਹ ਕਹਿੰਦਿਆਂ ਇਸ ਅਪੀਲ ਨੂੰ ਖ਼ਾਰਜ ਕਰ ਦਿੱਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਹਰਜੀਤ ਸਿੰਘ ਪਹਿਲਾਂ ਹੀ ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਨੂੰ ਵਕੀਲ ਲੈ ਚੁੱਕੇ ਹਨ। ਗੁਰਿੰਦਰਪਾਲ ਸਿੰਘ ਔਜਲਾ ਅਤੇ ਸਰਬਜੀਤ ਸਿੰਘ ਕਲਸੀ ਨੇ ਐਡਵੋਕੇਟ ਸਿਮਰਨਜੀਤ ਸਿੰਘ ਨੂੰ ਆਪਣੇ ਕਾਨੂੰਨੀ ਸਲਾਹਕਾਰ ਵਜੋਂ ਸਹਿਮਤੀ ਦੇ ਦਿੱਤੀ ਹੈ। ਅੰਮ੍ਰਿਤਸਰ ’ਚ ਉਸ ਅਧਿਕਾਰੀ ਨੂੰ ਡੀ ਸੀ ਲਾਉਣਾ ਚਾਹੀਦਾ ਹੈ ਜੋ ਸਿੱਖ ਜਜ਼ਬਾਤਾਂ ਨੂੰ ਸਮਝ ਸਕੇ ਜਿਵੇਂ ਕਿ ਪਹਿਲਾ ਡੀ ਸੀ ਹਰਪ੍ਰੀਤ ਸਿੰਘ ਸੂਦਨ ਸਿੱਖ ਸਾਈਕੀ ਨੂੰ ਸਮਝਦਾ ਸੀ । ਪਰ ਕਿਉਂਕਿ ਮੌਜੂਦਾ ਡੀ ਸੀ ਨੇ ਇਕ ਵਕੀਲ ਨੂੰ ਡਿਬਰੂਗੜ ਦੇ ਸਿੱਖ ਨਜ਼ਰਬੰਦਾਂ ਨੂੰ ਮਿਲਣ ਦੀ ਇਜਾਜ਼ਤ ਦੀ ਮੰਗ ਨੂੰ ਰੱਦ ਕਰਕੇ ਸਿੱਖ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ। ਸਿੱਖਾਂ ’ਚ ਸਰਕਾਰ ਵਿਰੁੱਧ ਰੋਸ ਤੇਜ਼ ਹੋਵੇਗਾ ਅਤੇ ਦਿਨੋਂ ਦਿਨ ਸਿੱਖ ਪੰਜਾਬ ਸਰਕਾਰ ਤੋਂ ਦੂਰ ਹੁੰਦੇ ਜਾਣਗੇ। ਪੰਜਾਬ ਸਰਕਾਰ ਨੂੰ ਇਸ ਬਾਰੇ ਨੋਟਿਸ ਲੈਣਾ ਚਾਹੀਦਾ ਹੈ। ਰਿਸ਼ਵਤ ਦੇ ਦੋਸ਼ਾਂ ਵਿੱਚ ਦੋ ਨੰਬਰ ਦਾ ਪੈਸਾ ਬਣਾਉਣ ਵਾਲੀਆਂ ਸਿਆਸੀ ਸ਼ਖ਼ਸੀਅਤਾਂ ਆਪਣੇ ਕੇਸਾਂ ’ਚ ਇਕ ਤੋਂ ਵੱਧ ਵਕੀਲ ਖੜ੍ਹੇ ਕਰ ਸਕਦੀਆਂ ਹਨ ਤਾਂ ਕੀ ਸਿੱਖ ਕੌਮ ਲਈ ਸੰਘਰਸ਼ਸ਼ੀਲ ਸਿੱਖ ਕਾਨੂੰਨੀ ਤਰੀਕੇ ਨਾਲ ਆਪਣੇ ਕੇਸ ਲੜਨ ਲਈ ਇਕ ਤੋਂ ਵੱਧ ਵਕੀਲ ਕਿਉਂ ਨਹੀਂ ਕਰ ਸਕਦੇ ? ਸਰਕਾਰਾਂ ਦੀਆਂ ਵਧੀਕੀਆਂ ਕਾਰਨ ਸਿੱਖਾਂ ਵਿਚ ਰੋਸ ਪੈਦਾ ਹੁੰਦਾ ਆਇਆ ਹੈ। ਉਨ੍ਹਾਂ ਸੰਘਰਸ਼ਸ਼ੀਲ ਸਿੱਖਾਂ ਅਤੇ ਸਰਕਾਰਾਂ ਦਰਮਿਆਨ ਤਣਾਓ ਖ਼ਤਮ ਕਰਨ ਲਈ ਸ਼ਾਂਤਮਈ ਸੰਘਰਸ਼ ਲੜ ਰਹੇ ਸੰਘਰਸ਼ਸ਼ੀਲ ਸਿੱਖਾਂ ਦੇ ਸਰਕਾਰ ਦੇ ਅਫਸਰਾਂ ਵਲੋਂ ਕੀਤੇ ਜਾ ਰਹੇ ਮਨੁਖੀ ਅਧਿਕਾਰਾਂ ਦੇ ਘਾਣ ਨੂੰ ਤੁਰੰਤ ਰੋਕਣਾ ਚਾਹੀਦਾ ਪਹਿਲਾਂ ਵੀ ਇਨਾਂ ਰੋਸਿਆਂ ਕਾਰਨ ਕੌਮ ਨੂੰ ਅੰਤ ਵਿੱਚ ਗੁਰੂ ਸਾਹਿਬ ਵਲੋਂ ਬਖਸ਼ੇ ਸੰਦੇਸ਼ “ਚੂੰ ਕਾਰ ਅਜ ਹਮਹ ਹੀਲਤੇ ਦਰ ਗੁਜਸ਼ਤ ॥ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ “ ਦਾ ਰਸਤਾ ਅਖਤਿਆਰ ਕਰਨਾ ਪੈਂਦਾ ਹੈ । ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਸਿੰਘਾਂ ਨੇ 5 ਜੁਲਾਈ ਨੂੰ ਜਾਰੀ ਕੀਤੀ ਚਿਠੀ ਵਿੱਚ ਵੀ ਕਿਹਾ ਸੀ ਅਸੀ ਕੌਮ ਦੀਆਂ ਹੱਕੀ ਮੰਗਾਂ ਲਈ ਸ਼ਾਂਤਮਈ ਸੰਘਰਸ਼ ਲੜ ਰਹੇ ਹਾਂ ਪ੍ਰੰਤੂ ਸਰਕਾਰਾਂ ਸਾਡੇ ਸਿੰਘਾਂ ਦਾ ਸ਼ਿਕਾਰ ਖੇਡ ਰਹੀਆਂ ਅਤੇ ਸਾਡੇ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀਆਂ ਹਨ ਇਸ ਤੋ ਬਾਜ ਆ ਜਾਣ ਨਹੀ ਤਾਂ ਗੁਰੂ ਸਾਹਿਬ ਵਲੋਂ ਸੰਘਰਸ਼ਾਂ ਦੇ ਬਖਸ਼ੇ ਸਦੀਵੀ ਹਲ ਅਨੁਸਾਰ ਤਲਵਾਰ ਉਠਾਉਣ ਲਈ ਸਿੱਖ ਨੌਜਵਾਨੀ ਨੂੰ ਮਜਬੂਰ ਨਾ ਕਰੇ । ਨੌਜਵਾਨ ਵੀ ਅੰਮ੍ਰਿਤ ਛੱਕ ਕੇ ਸਿੰਘ ਸੱਜ ਕੇ ਤਿਆਰ ਬਰ ਤਿਆਰ ਹੋਵੋ ਕਲਗੀਧਰ ਪਾਤਸ਼ਾਹ ਜਿਤ ਬਖਸ਼ਣਗੇ। Big Breakingਅਮ੍ਰਿਤਸਰਖਾਸ Share 0 FacebookTwitterWhatsappEmail previous post ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਨੂੰ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਕੀਤਾ ਗ੍ਰਿਫਤਾਰ next post ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਰਹਿੰਦ ਚੋਅ ਨੇੜਲੇ ਪਿੰਡਾਂ ਦਾ ਲਿਆ ਜਾਇਜ਼ਾ Related Articles ਹੇਮਕੁੰਟ ਸਕੂਲ ਵੱਲੋਂ “ਸਫ਼ਰ -ਏ-ਸ਼ਹਾਦਤ” ਨੂੰ ਨਿੱਘੀ ਸ਼ਰਧਾਜਲੀ December 20, 2024 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮਹਿਲਾ ਵਿੰਗ ਦੀ... December 20, 2024 ਭਾਰਤ ਵਿਕਾਸ ਪ੍ਰੀਸ਼ਦ ਦੇ 34 ਵੇ ਸਿਲਾਈ ਸੈਂਟਰ... December 20, 2024 ਲੁਧਿਆਣਾ ਵਿਖੇ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸੂਬਾ ਪੱਧਰੀ... December 11, 2024 ਕੈਮਬਰਿਜ ਕਾਨਵੈਂਟ ਸਕੂਲ ਵਿੱਚ ਕਰਵਾਇਆ ਗਿਆ ਸੁੰਦਰ ਲਿਖਾਈ... December 10, 2024 ਪਾਥਵੇਜ਼ ਦੀ ਮੈਨੇਜਮੈਂਟ ਨੇ ਆਪਣੇ ਕਰ ਕਮਲਾ ਨਾਲ... December 10, 2024 Leave a Comment Cancel Reply Save my name, email, and website in this browser for the next time I comment. Δ