Home » ਕਮਲ ਸਰੋਜ ਨੇ ਕੱਟਿਆ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਧਾਨ ਉਧਵ ਠਾਕਰੇ ਦੇ ਜਨਮ ਦਿਨ ਦਾ ਕੇਕ

ਕਮਲ ਸਰੋਜ ਨੇ ਕੱਟਿਆ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਧਾਨ ਉਧਵ ਠਾਕਰੇ ਦੇ ਜਨਮ ਦਿਨ ਦਾ ਕੇਕ

by Rakha Prabh
6 views

ਫਗਵਾੜਾ 27 ਜੁਲਾਈ (ਸ਼ਿਵ ਕੋੜਾ) ਸ਼ਿਵ ਸੈਨਾ (ਉਧਵ ਧੜੇ) ਨੇ ਪਾਰਟੀ ਸੁਪਰੀਮੋ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਉਧਵ ਠਾਕਰੇ ਦਾ 63ਵਾਂ ਜਨਮ ਦਿਨ ਆਈ.ਟੀ. ਸੈੱਲ ਦੇ ਇੰਚਾਰਜ ਸੰਨੀ ਰਾਜਪੂਤ ਦੀ ਅਗਵਾਈ ਹੇਠ ਮਨਾਇਆ। ਇਸ ਦੌਰਾਨ ਕੇਕ ਕੱਟਣ ਦੀ ਰਸਮ ਵਿਸ਼ੇਸ਼ ਤੌਰ ’ਤੇ ਪਹੁੰਚੇ ਸ਼ਿਵ ਸੈਨਾ ਦੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਨੇ ਨਿਭਾਈ। ਉਨ੍ਹਾਂ ਰਾਸ਼ਟਰੀ ਪ੍ਰਧਾਨ ਉਧਵ ਠਾਕਰੇ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦੀ ਅਰਦਾਸ ਕਰਨ ਤੋਂ ਬਾਅਦ ਕਿਹਾ ਕਿ ਸ਼ਿਵ ਸੈਨਾ ਦੀ ਤਾਕਤ ਇਸ ਦੇ ਸਮਰਪਿਤ ਵਰਕਰ ਹਨ, ਜੋ ਪਾਰਟੀ ਦੇ ਬਾਨੀ ਬਾਲਾ ਸਾਹਿਬ ਠਾਕਰੇ ਦੀ ਪ੍ਰੇਰਨਾ ਨਾਲ ਦੇਸ਼ ਅਤੇ ਧਰਮ ਦੇ ਹੀ ਨਹੀਂ ਸਗੋਂ ਪਾਰਟੀ ਦੇ ਹਿੱਤਾਂ ’ਚ ਹਮੇਸ਼ਾ ਡਟੇ ਰਹੇ ਹਨ। ਉਨ੍ਹਾਂ ਸਮੂਹ ਨੌਜਵਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਸ਼ਿਵ ਸੈਨਾ ਨਾਲ ਜੁੜਨ ਤਾਂ ਜੋ ਸ਼ਿਵ ਸੈਨਾ ਦੇ ਬੋਹੜ ਤੋਂ ਨਿਕਲਦੀ ਦੇਸ਼ ਭਗਤੀ ਦੀ ਮਹਿਕ ਹਰ ਘਰ ਤੱਕ ਪਹੁੰਚ ਸਕੇ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਪੂਰੀ ਤਰ੍ਹਾਂ ਦੂਰ ਰਹਿ ਕੇ ਦੇਸ਼ ਅਤੇ ਸਮਾਜ ਦੀ ਭਲਾਈ ਲਈ ਆਪਣਾ ਯੋਗਦਾਨ ਪਾਉਣ ਦੀ ਪੁਰਜ਼ੋਰ ਅਪੀਲ ਵੀ ਕੀਤੀ। ਇਸ ਮੌਕੇ ਰਾਜ ਭਾਰਦਵਾਜ, ਸ਼ਿਵਜੀ ਰਾਏ, ਸਮਰ ਗੁਪਤਾ, ਗੁਰਪਿੰਦਰ ਸਿੰਘ ਮਨੀ ਰਾਜਪੂਤ, ਕਮਲ, ਸੰਜੀਵ ਕੁਮਾਰ, ਜੱਸੀ ਮਹਿਰਾ, ਦੋਨੀ, ਰਾਜਨ, ਅਭਿਸ਼ੇਕ, ਸੰਸਕਾਰ, ਅਸ਼ੋਕ ਸਿੰਘ, ਰਾਜਾ ਢਿੱਲੋਂ ਆਦਿ ਹਾਜ਼ਰ ਸਨ।

Related Articles

Leave a Comment