Home » ਦੂਜੇ ਦਿਨ ਜਾਰੀ ਰਹੇ ਨੈਸ਼ਨਲ ਟੇਬਲ ਟੈਨਿਸ ਪ੍ਰਤੀਯੋਗਿਤਾ ਦੇ ਮੁਕਾਬਲੇ

ਦੂਜੇ ਦਿਨ ਜਾਰੀ ਰਹੇ ਨੈਸ਼ਨਲ ਟੇਬਲ ਟੈਨਿਸ ਪ੍ਰਤੀਯੋਗਿਤਾ ਦੇ ਮੁਕਾਬਲੇ

ਆਸ਼ਾ ਕਿਰਨ ਸਕੂਲ ਸਕਾਰਾਤਮਕ ਊਰਜਾ ਨਾਲ ਭਰਪੂਰ- ਸੰਜੀਵ ਬਾਸਲ

by Rakha Prabh
20 views

ਹੁਸ਼ਿਆਰਪੁਰ 10 ਮਾਰਚ ( ਤਰਸੇਮ ਦੀਵਾਨਾ )

ਨੈਸ਼ਨਲ ਸਪੈਸ਼ਲ ਉਲੰਪਿਕ ਭਾਰਤ ਤੇ ਸਪੈਸ਼ਲ ਉਲੰਪਿਕ ਭਾਰਤ ਪੰਜਾਬ ਚੈਪਟਰ ਦੀ ਅਗਵਾਈ ਹੇਠ ਇੱਥੇ ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿਖੇ ਕਰਵਾਈ ਜਾ ਰਹੀ ਟੇਬਲ ਟੈਨਿਸ ਦੀ ਨੈਸ਼ਨਲ ਚੈਪੀਅਨਸ਼ਿਪ ਦੇ ਦੂਸਰੇ ਦਿਨ ਅੱਜ ਇੱਥੇ ਵੱਖ-ਵੱਖ ਰਾਜਾਂ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ, ਅੱਜ ਦੇ ਸਮਾਗਮ ਵਿੱਚ ਮੁੱਖ ਮਹਿਮਾਨ ਵਜ੍ਹੋਂ ਸੰਜੀਵ ਬਾਸਲ ਮੈਨੇਜਿੰਗ ਡਾਇਰੈਕਟਰ ਬਾਸਲ ਐਜੂਕੇਸ਼ਨ ਗਰੁੱਪ ਤੇ ਗੈਸਟ ਆਫ ਆਨਰ ਵਜ੍ਹੋਂ ਸ਼੍ਰੀਮਤੀ ਸਨੇਹ ਜੈਨ ਪਤਨੀ ਅਰਵਿੰਦ ਜੈਨ (ਸਨਸ਼ਾਇਨ ਕੰਪੋਨੈੱਟ) ਪੁੱਜੇ। ਇਸ ਸਮੇਂ ਸਕੂਲ ਪੁੱਜੇ ਮਹਿਮਾਨਾਂ ਨੂੰ ਏਰੀਆ ਡਾਇਰੈਕਟਰ ਪਰਮਜੀਤ ਸਿੰਘ ਸੱਚਦੇਵਾ ਵੱਲੋਂ ਇਸ ਚੈਪੀਅਨਸ਼ਿਪ ਪ੍ਰਤੀ ਜਾਣਕਾਰੀ ਦਿੱਤੀ ਗਈ, ਉਨ੍ਹਾਂ ਦੱਸਿਆ ਕਿ 12 ਰਾਜਾਂ ਤੋਂ ਐਥਲੀਟ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਪੁੱਜੇ ਹੋਏ ਹਨ। ਇਸ ਮੌਕੇ ਨੈਸ਼ਨਲ ਕੋਚ ਸੁਰੇਸ਼ ਤੇ ਵਿਕਾਸ ਅਗਨੀਹੋਤਰੀ, ਰੇਖਾ ਕਸ਼ਯਪ ਪੰਜਾਬ ਕੋਚ, ਨਿਸ਼ਾਂਤ ਪੰਜਾਬ ਕੋਚ, ਸਪੋਰਟਸ ਡਾਇਰੈਕਟਰ ਮਨਦੀਪ ਬਰਾੜ, ਪ੍ਰੋਗਰਾਮ ਮੈਨੇਜਰ ਊਮਾ ਸ਼ੰਕਰ ਵੱਲੋਂ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਇਸ ਮੌਕੇ ਮਨਦੀਪ ਬਰਾੜ ਨੇ ਦੱਸਿਆ ਕਿ ਇੱਥੋ ਰਾਸ਼ਟਰੀ ਪੱਧਰ ਦੀ ਟੀਮ ਲਈ ਖਿਡਾਰੀਆਂ ਦੀ ਚੋਣ ਵੀ ਕੀਤੀ ਜਾਵੇਗੀ ਜੋ ਕਿ ਅੱਗੇ ਅੰਤਰਰਾਸ਼ਟਰੀ ਪੱਧਰ ਦੇ ਹੋਣ ਵਾਲੇ ਮੁਕਾਬਲਿਆਂ ਦੌਰਾਨ ਦੇਸ਼ ਦੀ ਅਗਵਾਈ ਕਰਨਗੇ। ਇਸ ਮੌਕੇ ਸ਼੍ਰੀਮਤੀ ਸਨੇਹ ਜੈਨ ਵੱਲੋਂ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਨੂੰ 51 ਹਜਾਰ ਰੁਪਏ ਦਾ ਚੈੱਕ ਸੌਂਪਿਆ ਗਿਆ ਤੇ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ, ਸਨੇਹ ਜੈਨ ਦੇ ਪਤੀ ਅਰਵਿੰਦ ਜੈਨ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਸੰਸਥਾਪਕ ਮੈਂਬਰਾਂ ਵਿੱਚੋ ਇੱਕ ਸਨ। ਇਸ ਮੌਕੇ ਸੰਜੀਵ ਬਾਸਲ ਨੇ ਕਿਹਾ ਕਿ ਸਕੂਲ ਅੰਦਰ ਸਕਾਰਾਤਮਕ ਊਰਜਾ ਹੈ ਤੇ ਆਸ਼ਾਦੀਪ  ਵੈੱਲਫੇਅਰ ਸੁਸਾਇਟੀ ਦੇ ਕੰਮ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਓਨੀ ਘੱਟ ਹੈ। ਸੰਜੀਵ ਬਾਸਲ ਵੱਲੋਂ ਸਕੂਲ ਅੰਦਰ ਸਿੰਥੈਟਿਕ ਪਲੇਅ ਗਰਾਂਊਡ ਬਣਾ ਕੇ ਦੇਣ ਦਾ ਐਲਾਨ ਵੀ ਕੀਤਾ ਗਿਆ। ਇਸ ਮੌਕੇ ਕਰਨਲ ਗੁਰਮੀਤ ਸਿੰਘ ਤੇ ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਸਵੇਰੇ 6 ਵਜੇ ਖਿਡਾਰੀ ਵਾਰਮਅੱਪ ਸ਼ੈਸ਼ਨ ਸ਼ੁਰੂ ਕਰਦੇ ਹਨ ਤੇ ਫਿਰ ਸ਼ਾਮ 6 ਵਜੇ ਤੱਕ ਮੁਕਾਬਲੇ ਚੱਲਦੇ ਹਨ, ਉਨ੍ਹਾਂ ਦੱਸਿਆ ਕਿ 11 ਮਾਰਚ ਨੂੰ ਮੁਕਾਬਲÇਆਂ ਦੀ ਸਮਾਪਤੀ ਉਪਰੰਤ ਸੱਭਿਆਚਾਰਕ ਨਾਈਟ ਕਰਵਾਈ ਜਾਵੇਗੀ ਜਿਸ ਵਿੱਚ ਸਪੈਸ਼ਲ ਬੱਚੇ ਵੀ ਭਾਗ ਲੈਣਗੇ, ਇਸ ਸਮੇਂ ਉਨ੍ਹਾਂ ਵੱਲੋਂ ਆਸ਼ਾਦੀਪ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਤਰਨਜੀਤ ਸਿੰਘ ਸੀ.ਏ., ਸਕੱਤਰ ਹਰਬੰਸ ਸਿੰਘ, ਮਲਕੀਤ ਸਿੰਘ ਮਹੇੜੂ, ਹਰਮੇਸ਼ ਤਲਵਾੜ, ਹਰੀਸ਼ ਚੰਦਰ ਐਰੀ, ਹਰੀਸ਼ ਠਾਕੁਰ, ਰਾਮ ਕੁਮਾਰ ਸ਼ਰਮਾ, ਸਿੱਧੂ,  ਕੋਰਸ ਕੋਆਰਡੀਨੇਟਰ ਬਰਿੰਦਰ ਕੁਮਾਰ, ਪਿ੍ਰੰਸੀਪਲ ਸ਼ੈੱਲੀ ਸ਼ਰਮਾ ਤੇ ਸਕੂਲ ਦਾ ਸਮੂਹ ਸਟਾਫ ਹਾਜਰ ਸੀ।

Related Articles

Leave a Comment