ਹੁਸ਼ਿਆਰਪੁਰ 27 ਅਗਸਤ ( ਤਰਸੇਮ ਦੀਵਾਨਾ ) ਸਰਤਾਜ ਸਿੰਘ ਚਾਹਲ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋਂ ਦਿੱਤੇ ਦਿਸ਼ਾ ਨਿਰਦੇਸਾ ਅਤੇ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ.ਐਸ. ਪੁਲਿਸ ਕਪਤਾਨ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਨਸ਼ੀਲੀਆ ਵਸਤੂਆ ਦੀ ਸਮੱਗਲਿੰਗ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਮੁਹਿੰਮ ਸੁਰੂ ਕੀਤੀ ਗਈ ਸੀ। ਇਸ ਮੁਹਿੰਮ ਤਹਿਤ ਰਵਿੰਦਰ ਸਿੰਘ ਉਪ ਪੁਲਿਸ ਕਪਤਾਨ ਸਥਾਨਕ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀ ਮਤੀ ਆਕਰਸ਼ੀ ਜੈਨ ਆਈ ਪੀ ਐਸ ਮੁੱਖ ਅਫਸਰ ਥਾਣਾ ਮੇਹਟੀਆਣਾ ਵਲੋਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਦੇ ਹੋਏ ਐਸ.ਆਈ ਜਗਜੀਤ ਸਿੰਘ ਵਧੀਕ ਮੁੱਖ ਅਫਸਰ ਸਮੇਤ ਪੁਲਿਸ ਪਾਰਟੀ ਦੇ ਸਪੈਸ਼ਲ ਨਾਕਾ ਸਾਹਮਣੇ ਮੇਨ ਗੇਟ ਥਾਣਾ ਮੇਹਟੀਆਣਾ ਵਿਖੇ ਨਾਕਾਬੰਦੀ ਦੌਰਾਨ ਗੱਡੀਆ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ ਤਾਂ ਇੱਕ ਕਾਰ ਨੰਬਰ ਪੀ ਬੀ -10-ਡੀ ਯੂ-8255 ਮਾਰਕਾ ਸ਼ੈਵਰਲੈਟ (ਓਪਟਰਾ) ਰੰਗ ਡਾਰਕ ਗਰੇਅ ਜਿਸ ਵਿੱਚ ਦੋ ਨੌਜਵਾਨ ਹੁਸ਼ਿਆਰਪੁਰ ਸਾਇਡ ਤੋ ਆਉਂਦੇ ਦਿਖਾਈ ਦਿੱਤੇ ਤਾਂ ਐਸ.ਆਈ ਜਗਜੀਤ ਸਿੰਘ ਵਧੀਕ ਮੁੱਖ ਅਫਸਰ ਥਾਣਾ ਨੇ ਹੱਥ ਦਾ ਇਸ਼ਾਰਾ ਕਰਕੇ ਉਪਰੋਕਤ ਕਾਰ ਨੂੰ ਰੋਕਿਆ ਗਿਆ ਪਰੰਤੂ ਕਾਰ ਰੋਕਦੇ ਰੋਕਦੇ ਵੀ ਕਾਰ ਡਰਾਈਵਰ ਨੇ ਪੁਲਿਸ ਪਾਰਟੀ ਦੇ ਸਾਇਡ ਤੋਂ ਕਰਦੇ ਕਰਦੇ ਗੱਡੀ ਨੂੰ ਨਾਕੇ ਤੋਂ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਨਾਕਾਬੰਦੀ ਮਜਬੂਤ ਬੈਰੀਕੇਟਿੰਡਾ ਕਾਰਨ ਕਾਰ ਚਾਲਕ ਕਾਰ ਭਜਾਉਣ ਵਿੱਚ ਕਾਮਯਾਬ ਨਹੀਂ ਹੋ ਸਕਿਆ ਤਾਂ ਕਾਰ ਰੋਕਦੇ ਸਾਰ ਹੀ ਡਰਾਈਵਰ ਸੀਟ ਦੇ ਨਾਲ ਦੀ ਫਰੰਟ ਸੀਟ ਤੇ ਬੈਠੇ ਨੌਜਵਾਨ ਜਿਸ ਦੇ ਹੱਥ ਵਿੱਚ ਕਾਲੇ ਰੰਗ ਦਾ ਵਜਨਦਾਰ ਮੋਮੀ ਲਿਫਾਫਾ ਡਿੱਗ ਪਿਆ ।ਕਾਰ ਚਾਲਕ ਅਤੇ ਨਾਲ ਦੀ ਸੀਟ ਪਰ ਬੈਠੇ ਨੌਜਵਾਨਾ ਨੂੰ ਕਾਰ ਸਮੇਤ ਕਾਬੂ ਕਰਕੇ ਨਾਮ ਪਤਾ ਪੁਛਿਆ ਜਿਹਨਾਂ ਨੇ ਆਪਣੇ ਨਾਮ ਉਂਕਾਰ ਚੰਦ ਪੁੱਤਰ ਸਵਰਨ ਦਾਸ ਵਾਸੀ ਚਿੱਤੋ ਥਾਣਾ ਚੱਬੇਵਾਲ ਅਤੇ ਸੰਦੀਪ ਕੁਮਾਰ ਪੁੱਤਰ ਦੇਸ ਰਾਜ ਵਾਸੀ ਕੁਲਥਮ ਥਾਣਾ ਬਹਿਰਾਮ ਜਿਲ੍ਹਾ ਨਵਾਂ ਸ਼ਹਿਰ ਦੱਸਿਆ। ਉਕਤ ਵਿਅਕਤੀਆ ਦੀ ਤਲਾਸ਼ੀ ਲਈ ਤਾਂ ਲਿਫਾਫੇ ਵਿੱਚੋਂ 960 ਕੈਪਸੂਲ ਮਾਰਕਾ ਟਰਾਮਾਡੋਲ ਹਾਈਡਰੋਕਲੋਰਾਈਡ ਬਰਾਮਦ ਹੋਏ । ਉਹਨਾ ਦੱਸਿਆ ਕਿ ਦੋਸ਼ੀਆ ਨੂੰ ਅਦਾਲਤ ਵਿੱਚ ਪੇਸ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾ ਕਿ ਉਕਤਾ ਕੋਲੋ ਹੋਰ ਡੂਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ ।