ਸਾਬਕਾ ਫੌਜੀ ਅਤੇ ਪਤਨੀ ਦੇ ਕਤਲ ਨੂੰ ਲੈਕੇ ਪੁਲਿਸ ਨੇ ਘੇਰਿਆ ਪਲਾਟ ਵਸਤੀ ਹਰੀਕੇ
ਹਰੀਕੇ ਪੱਤਣ, 22 ਅਕਤੂਬਰ ; ਕਸਬਾ ਹਰੀਕੇ ਪੱਤਣ ’ਚ 19 ਅਕਤੂਬਰ ਦੀ ਰਾਤ ਨੂੰ 3 ਅਣਪਛਾਤੇ ਵਿਅਕਤੀਆਂ ਨੇ ਸਾਬਕਾ ਫ਼ੌਜੀ ਦੇ ਘਰ ਦਾਖ਼ਲ ਹੋ ਕੇ ਸਾਬਕਾ ਫ਼ੌਜੀ ਸੁਖਦੇਵ ਸਿੰਘ ਅਤੇ ਉਸ ਦੀ ਪਤਨੀ ਰਾਜਬੀਰ ਕੌਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ ਅਤੇ ਘਰ ’ਚੋਂ ਸੋਨੇ ਦੇ ਗਹਿਣੇ, ਨਕਦੀ ਅਤੇ ਲਾਇਸੰਸੀ ਬੰਦੂਕ ਵੀ ਲੈ ਗਏ ਸਨ। ਇਨ੍ਹਾਂ ਦੇ ਕਾਤਲਾਂ ਨੂੰ ਕਾਬੂ ਕਰਨ ਲਈ ਲਈ ਡੀ.ਐਸ.ਪੀ. ਪੱਟੀ ਸਤਨਾਮ ਸਿੰਘ ਦੀ ਅਗਵਾਈ ਹੇਠ ਪੁਲਿਸ ਦਿਨ ਰਾਤ ਲੱਗੀ ਹੋਈ ਹੈ।
ਅੱਜ ਸਵੇਰੇ ਤੜਕੇ ਪੁਲਿਸ ਨੇ ਕਸਬਾ ਹਰੀਕੇ ਦੀ ਪਲਾਟ ਵਸਤੀ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਦਰਜਨਾਂ ਪੁਲਿਸ ਕਰਮਚਾਰੀ ਘਰਾਂ ਦੀ ਤਲਾਸ਼ੀ ਕਰ ਰਹੇ ਹਨ। ਜਾਣਕਾਰੀ ਮੁਤਾਬਕ ਪੁਲਿਸ ਹੱਥ ਅਹਿਮ ਸੁਰਾਗ ਲੱਗੇ ਹਨ। ਖ਼ਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਤਲਾਸ਼ੀ ਅਭਿਆਨ ਜਾਰੀ ਸੀ।