ਸਲੋਹ (ਸਰਬਜੀਤ ਸਿੰਘ ਬਨੂੜ)- ਇੰਗਲੈਂਡ ਵਿੱਚ ਭਗਵਾਨ ਸ਼ਿਵ ਦੇ ਵਿਆਹ ਮਹਾ ਸ਼ਿਵਰਾਤਰੀ ਉਤਸਵ ਨੂੰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਥਾਨਕ ਸ਼ਹਿਰ ਦੇ ਪ੍ਰਸਿੱਧ ਸਲੋਹ ਹਿੰਦੂ ਮੰਦਰ ਵਿੱਚ ਮਹਾ ਸ਼ਿਵਰਾਤਰੀ ਮੌਕੇ ਹਜ਼ਾਰਾਂ ਭਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਵੀਡਨ, ਹਾਈ ਵਿਕਮ, ਵੈਡਜਰ, ਹੰਸਲੋ, ਕੋਲਨ ਬਰੂਕ, ਹੈਰੋ, ਹੇਜ਼, ਰੈਡਿੰਗ, ਆਦਿ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਸ਼ਿਵ ਭਗਤ ਪਹੁੰਚੇ ਹੋਏ ਸਨ।
ਮਹਾ ਸਿਵਰਤਰੀ ਤੇ ਸਲੋਹ ਹਿੰਦੂ ਮੰਦਿਰ ਵਿੱਚ ਸਵੇਰ ਚਾਰ ਵਜੇ ਤੋਂ ਲੈ ਕੇ ਰਾਤ ਗਿਆਰਾਂ ਵਜੇ ਤੱਕ ਸ਼ਿਵ ਭਗਤਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਸਲੋਹ ਹਿੰਦੂ ਮੰਦਰ ਦੇ ਸ਼ਿਵਾਤਰੀ ਸਮਾਗਮ ਵਿੱਚ ਪੰਡਿਤ ਨਰੇਸ਼ ਸਾਰਸਵਤ, ਪੰਡਿਤ ਸ਼ੁਕਲਾ ਪੀਟੀ ਮਿਸ਼ਰਾ ਨੇ ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਦੇ ਵਿਆਹ ਤੇ ਭਜਨ ਕਥਾ ਸੁਣਾਈ ਗਈ। ਮੰਦਰ ਟਰੱਸਟ ਵੱਲੋਂ ਮਹਾ ਸਿਵਰਤਰੀ ਸਮਾਗਮ ਵਿੱਚ ਪਹੁੰਚੇ ਸਮੂਹ ਭਾਈਚਾਰੇ, ਵਲੰਟੀਅਰਾਂ ਦਾ ਧੰਨਵਾਦ ਕੀਤਾ ਗਿਆ ਤੇ ਸਮੁੱਚੇ ਭਾਈਚਾਰੇ ਨੂੰ ਮਹਾ ਸਿਵਰਾਤਰੀ ਉਤਸਵ ‘ਤੇ ਵਧਾਈ ਦਿੱਤੀ ਗਈ।