Home » ਕੈਨੇਡਾ ’ਚ ਕਾਰ ਚੋਰੀਆਂ ’ਚ 22 ਫੀਸਦੀ ਵਾਧਾ, ਟਰੂਡੋ ਨੇ ਲੋਕਾਂ ਨੂੰ ਸਖ਼ਤੀ ਕਰਨ ਦਾ ਦੁਆਇਆ ਭਰੋਸਾ

ਕੈਨੇਡਾ ’ਚ ਕਾਰ ਚੋਰੀਆਂ ’ਚ 22 ਫੀਸਦੀ ਵਾਧਾ, ਟਰੂਡੋ ਨੇ ਲੋਕਾਂ ਨੂੰ ਸਖ਼ਤੀ ਕਰਨ ਦਾ ਦੁਆਇਆ ਭਰੋਸਾ

by Rakha Prabh
39 views

ਓਟਵਾ,

: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਮਹੀਨੇ ਵਧਦੀਆਂ ਕਾਰਾਂ ਦੀ ਚੋਰੀਆਂ ਤੋਂ ਚਿੰਤਤ ਓਟਵਾ ਵਿਚ ਆਟੋ ਚੋਰੀ ਸਬੰਧੀ ਇੱਕ ਕਾਨਫਰੰਸ ਕੀਤੀ ਹੈ। ਉਨ੍ਹਾਂ ਕਾਨਫਰੰਸ ਵਿੱਚ ਦੱਸਿਆ ਕਿ ਸੰਗਠਿਤ ਅਪਰਾਧ ਨੈੱਟਵਰਕ ਬਿਨਾਂ ਕਿਸੇ ਡਰ ਦੇ ਕੰਮ ਕਰ ਰਹੇ ਹਨ। ਚੋਰੀ ਦੀ ਕਾਰਾਂ ਦਾ ਅੰਤਰਰਾਸ਼ਟਰੀ ਬਾਜ਼ਾਰ ਵਧ ਰਿਹਾ ਹੈ। ਇਹ ਕਾਨਫਰੰਸ ਲੋਕਾਂ ਨੂੰ ਭਰੋਸਾ ਦਿਵਾਉਣ ਲਈ ਬੁਲਾਈ ਗਈ ਸੀ ਕਿ ਸਰਕਾਰ ਨੇ ਇਸ ਸਮੱਸਿਆ ਵੱਲ ਧਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਾਹਨ ਚੋਰਾਂ ‘ਤੇ ਸਖ਼ਤ ਜ਼ੁਰਮਾਨੇ ਲਗਾਏ ਹਨ, ਸਰਹੱਦੀ ਏਜੰਸੀਆਂ ਦੀ ਤਾਇਨਾਤੀ ਵਧਾ ਦਿੱਤੀ ਹੈ ਅਤੇ ਮੁੱਖ ਹੈਕਿੰਗ ਟੂਲਜ਼ ਦੀ ਦਰਾਮਦ ‘ਤੇ ਪਾਬੰਦੀ ਲਗਾ ਦਿੱਤੀ ਹੈ। ਬਿਹਤਰ ਨਿਗਰਾਨੀ ਸਾਜ਼ੋ-ਸਾਮਾਨ ਲਈ ਪੁਲਿਸ ਦੇ ਬਜਟ ਵਿੱਚ ਵਾਧਾ ਕੀਤਾ ਗਿਆ ਹੈ।
ਪਿਛਲੇ ਸਾਲ ਪੂਰੇ ਕੈਨੇਡਾ ਵਿੱਚ ਕਾਰਾਂ ਦੀ ਚੋਰੀਆਂ ਵਿੱਚ 22 ਫੀਸਦੀ ਵਾਧਾ ਹੋਇਆ ਹੈ। ਪਿਛਲੇ ਛੇ ਸਾਲਾਂ ‘ਚ ਟੋਰਾਂਟੋ ਵਿੱਚ ਕਾਰ ਚੋਰੀਆਂ ਵਿੱਚ 150 ਫੀਸਦੀ ਵਾਧਾ ਹੋਇਆ ਹੈ। ਚੋਰੀ ਹੋਈਆਂ ਕਾਰਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਸੋਸ਼ਲ ਮੀਡੀਆ ਗਰੁੱਪ ਬਣਾਏ ਗਏ ਹਨ। ਚੋਰਾਂ ਨੇ ਸਰਕਾਰ ਨੂੰ ਵੀ ਨਹੀਂ ਬਖਸ਼ਿਆ। ਸਾਬਕਾ ਅਤੇ ਮੌਜੂਦਾ ਕਾਨੂੰਨ ਮੰਤਰੀਆਂ ਦੀਆਂ ਟੋਇਟਾ ਹਾਈਲੈਂਡਰ ਕਾਰਾਂ ਰਾਜਧਾਨੀ ਓਟਵਾ ‘ਚ ਤਿੰਨ ਵਾਰ ਚੋਰੀ ਹੋ ਚੁੱਕੀਆਂ ਹਨ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੋਇਲੀਵਰ ਨੇ ਇਸ ਮੁੱਦੇ ‘ਤੇ ਕਈ ਵਾਰ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਚੋਰੀ ਦੇ ਦੋਸ਼ੀਆਂ ਨੂੰ ਜ਼ਮਾਨਤ ਦੇਣ ਅਤੇ ਸਜ਼ਾਵਾਂ ਦੇਣ ਵਿੱਚ ਢਿੱਲ ਮੱਠ ਕਰ ਰਹੀ ਹੈ।ਉਹਨਾਂ ਨੇ ਟਰੂਡੋ ਸਰਕਾਰ ਤੋ ਜ਼ਮਾਨਤ ਦੇਣ ਦੇ ਨਿਯਮਾਂ ਵਿੱਚ ਸਖਤੀ ਦੀ ਅਪੀਲ ਕੀਤੀ ।

Related Articles

Leave a Comment