ਪੰਜਾਬ ਅੰਦਰ ਗੂਰੂਆ ਪੀਰਾਂ ਤੇ ਦੇਸ਼ ਭਗਤਾਂ ਦੀਆਂ ਰੂਹਾਂ ਵਸਦੀਆਂ ਤਾਂ ਸਰਬ ਸਾਂਝੇ ਮੇਲੇ ਮਨਾਏ ਜਾਂਦੇ: ਗੁਰਦੀਪ ਸਿੰਘ ਢਿੱਲੋਂ ਢਿੱਲੋਂ
ਜ਼ੀਰਾ/ ਫਿਰੋਜ਼ਪੁਰ ( ਗੁਰਪ੍ਰੀਤ ਸਿੰਘ ਸਿੱਧੂ ) ਸ਼ਹਿਰ ਦੀ ਨਾਮੀ ਪੁਰਾਤਨ ਪਵਿੱਤਰ ਦਰਗਾਹ ਪੀਰ ਬਾਬਾ ਮੌਜਦੀਨ ਜੀ ਦੇ ਪਵਿੱਤਰ ਅਸਥਾਨ ਮੱਲੋ ਕੇ ਰੋਡ ਜ਼ੀਰਾ ਵਿਖੇ ਉਰਸ ਮੇਲਾ ਦਰਗਾਹ ਪੀਰ ਬਾਬਾ ਮੋਜਦੀਨ ਵੈਲਫੇਅਰ ਸੋਸਾਇਟੀ ਰਜਿ ਨੰਬਰ 3598 ਸੰਨ 2009 ਜ਼ੀਰਾ ਦੇ ਗੱਦੀ ਨਸ਼ੀਨ ਬਾਬਾ ਦਿਲਵਰ ਹੁਸੈਨ ਜ਼ੀਰਾ ਦੀ ਅਗਵਾਈ ਹੇਠ ਬੜੀ ਸਰਧਾ ਤੇ ਧੂੰਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਗੁਰਦੀਪ ਸਿੰਘ ਢਿੱਲੋਂ ਮੈਬਰ ਪੰਜਾਬ ਪ੍ਦੇਸ਼ ਕਾਂਗਰਸ ਕਮੇਟੀ ਅਨਵਰ ਹੁਸੈਨ ਪ੍ਰਧਾਨ ਪੀਰ ਬਾਬਾ ਮੌਜਦੀਨ ਵੈਲਫੇਅਰ ਸੋਸਾਇਟੀ ਜ਼ੀਰਾ ਅਤੇ ਗੱਦੀ ਨਸ਼ੀਨ ਬਾਬਾ ਦਿਲਬਰ ਹੂਸੈਨ ਵੱਲੋਂ ਸਾਂਝੇ ਤੌਰ ਤੇ ਬਾਬਾ ਮੌਜਦੀਨ ਜੀ ਦੇ ਰੋਜਿਆ ਉਪਰ ਚਾਦਰ ਚੜਾਉਣ ਦੀ ਰਸਮ ਸਾਂਝੇ ਤੌਰ ਤੇ ਨਿਭਾਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੇ ਰੋਜ਼ਿਆਂ ਤੇ ਨਤਮਸਤਕ ਹੋ ਕੇ ਸ਼ਹਿਰ ਨਿਵਾਸੀਆਂ ਨੂੰ ਮੇਲੇ ਦੀ ਵਧਾਈ ਦਿੱਤੀ। ਇਸ ਮੌਕੇ ਸਭਿਆਚਾਰ ਮੇਲੇ ਦੌਰਾਨ ਪੰਜਾਬੀ ਸਿੰਗਰ ਦੋਗਾਣਾ ਜੋੜੀਆ ਜਗਤਾਰ ਅੱਣਖੀਲਾ, ਬੀਬਾ ਕਮਲਜੋਤ ਅਤੇ ਮੀਤ ਗੁਰਨਾਮ ,ਬੀਬਾ ਮੀਤ ਮਾਨ ਨੇ ਧਾਰਮਿਕ ਗੀਤਾਂ ਨਾਲ ਦਰਗਾਹ ਤੇ ਹਾਜ਼ਰੀ ਲਗਵਾਈ ਅਤੇ ਆਈਆ ਸੰਗਤਾ ਦਾ ਆਪਣੇ ਗੀਤਾਂ ਨਾਲ ਮਨੋਰੰਜਨ ਕੀਤਾ। ਇਸ ਉਪਰੰਤ ਗੱਦੀ ਨਸ਼ੀਨ ਬਾਬਾ ਦਿਲਬਰ ਹੁਸੈਨ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਦੀਪ ਸਿੰਘ ਢਿੱਲੋ, ਅਨਵਰ ਹੁਸੈਨ ਪ੍ਰਧਾਨ ਬਾਬਾ ਮੌਜਦੀਨ ਵੈਲਫੇਅਰ ਸੋਸਾਇਟੀ ਨੇ ਆਈਆਂ ਸ਼ਖਸ਼ੀਅਤਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਗੁਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਅੰਦਰ ਗੂਰੂਆ ਪੀਰਾਂ ਤੇ ਦੇਸ਼ ਭਗਤਾਂ ਦੀਆਂ ਰੂਹਾਂ ਵਸਦੀਆਂ ਤਾ ਹੀ ਲੋਕ ਸਰਬ ਸਾਂਝੇ ਮੇਲੇ ਮਨਾਉਂਦੇ ਹਨ ਅਤੇ ਪ੍ਰੇਮ ਏਕਤਾ ਦਾ ਪ੍ਰਤੀਕ ਹੈ ਪੀਰ ਬਾਬਾ ਮੌਜਦੀਨ ਜੀ ਦਾ ਉਰਸ ਮੇਲਾ। ਉਨ੍ਹਾਂ ਸ਼ਹਿਰ ਵਾਸੀਆਂ ਅਤੇ ਹੂਸੈਨ ਭਰਾਵਾਂ ਨੂੰ ਮੇਲੇ ਦੀ ਵਧਾਈ ਦਿੱਤੀ। ਇਸ ਮੌਕੇ ਸਮਾਗਮ ਵਿੱਚ ਕਮਲਜੀਤ ਰਾਏ ਥਾਣਾ ਸਿਟੀ ਇੰਚਾਰਜ, ਗੁਰਪ੍ਰੀਤ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ ਪ੍ਰੈਸ ਕਲੱਬ ਜ਼ੀਰਾ, ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪਸਸਫ ਫਿਰੋਜ਼ਪੁਰ, ਵਿਜੇ ਵੋਹਰਾ ,ਹੀਰਾ ਲਾਲ, ਰਾਮ ਪ੍ਰਸਾਦ , ਬਾਬਾ ਬਲਵੀਰ ਸਿੰਘ ਸਿੱਧੂ , ਜੋਗਾ ਸਿੰਘ, ਗੁਰਪ੍ਰੇਮ ਸਿੰਘ, ਵਕੀਲਾਂਵਾਲਾ ,ਸਰਵਣ ਕੁਮਾਰ, ਗੋਲਡੀ ਮਾਹਲਾ ,ਅਜੀਤ ਸਿੰਘ ਘਾਰੂ, ਪੂਰਨ ਚੰਦ, ਅਸ਼ੋਕ ਕੁਮਾਰ ਹੰਸ, ਭਜਨ ਸਿੰਘ ਪੱਪੀ, ਸਮਾਜ ਸੇਵੀ ਜੋਗਿੰਦਰ ਸਿੰਘ ਕੰਡਿਆਲ, ਲੈਕਚਰਾਰ ਨਰਿੰਦਰ ਸਿੰਘ ਆਦਿ ਤੋਂ ਇਲਾਵਾ ਸ਼ਹਿਰ ਦੀਆਂ ਨਾਮਵਾਰ ਹਸਤੀਆਂ ਨੇ ਦਰਗਾਹ ਤੇ ਹਾਜ਼ਰੀਆਂ ਭਰੀਆਂ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸੰਗਤਾਂ ਲਈ ਬੈਠਣ ਅਤੇ ਚਾਹ ਪਾਣੀ ਤੋਂ ਇਲਾਵਾ ਪੀਰ ਪਾਤਿਸਾਹ ਜੀ ਦੇ ਖੁੱਲ੍ਹੇ ਲੰਗਰ ਭੰਡਾਰੇ ਅਤੁੱਟ ਵਰਤਾਏ ਗਏ।