Home » ਮੰਗਾਂ ਲਈ ਪ੍ਰਦਰਸ਼ਨ ਕਰ ਰਹੇ 646 ਪੀਟੀਆਈ ਅਧਿਆਪਕਾਂ ਨੂੰ ਪੁਲਿਸ ਨੇ ਚੁੱਕਿਆ

ਮੰਗਾਂ ਲਈ ਪ੍ਰਦਰਸ਼ਨ ਕਰ ਰਹੇ 646 ਪੀਟੀਆਈ ਅਧਿਆਪਕਾਂ ਨੂੰ ਪੁਲਿਸ ਨੇ ਚੁੱਕਿਆ

by Rakha Prabh
60 views

ਮੰਗਾਂ ਲਈ ਪ੍ਰਦਰਸ਼ਨ ਕਰ ਰਹੇ 646 ਪੀਟੀਆਈ ਅਧਿਆਪਕਾਂ ਨੂੰ ਪੁਲਿਸ ਨੇ ਚੁੱਕਿਆ
ਐਸਏਐਸ ਨਗਰ, 24 ਅਕਤੂਬਰ : ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ ਕਰ ਰਹੇ 646 ਪੀਟੀਆਈ ਅਧਿਆਪਕਾਂ ਨੇ ਅੱਜ ਸੋਹਾਣਾ ਨੇੜੇ ਮੁੱਖ ਸੜਕ ’ਤੇ ਜਾਮ ਲਗਾਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਆ ਕੇ ਉਨ੍ਹਾਂ ਨੂੰ ਚਲੇ ਜਾਣ ਲਈ ਕਿਹਾ, ਪਰ ਅਧਿਆਪਕ ਨਾ ਮੰਨੇ ਤਾਂ ਪੁਲਿਸ ਜਬਰਦਸਤੀ ਉਨ੍ਹਾਂ ਨੂੰ ਚੁੱਕ ਕੇ ਬੱਸਾਂ ’ਚ ਬਿਠਾ ਕੇ ਥਾਣੇ ਲੈ ਗਈ।

ਅਧਿਆਪਕਾਂ ਦਾ ਇੱਕ ਸਾਥੀ ਪਿਛਲੇ ਕਈ ਦਿਨਾਂ ਤੋਂ ਹੱਥਾਂ ’ਚ ਪੈਟਰੋਲ ਫੜ ਕੇ ਪਾਣੀ ਦੀ ਟੈਂਕੀ ’ਤੇ ਚੜ੍ਹਿਆ ਹੋਇਆ ਹੈ। ਚੋਣਾਂ ਤੋਂ ਪਹਿਲਾਂ ਉਹ ਇੱਥੇ ਟੈਂਕੀ ’ਤੇ ਬੈਠੇ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦੇ ਕੇ ਗਏ ਸਨ। ਟੈਂਕੀ ‘ਤੇ ਅਜੇ ਵੀ ਇਕ ਮਹਿਲਾ ਅਧਿਆਪਕ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਤੱਕ ਉਸ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਉਹ ਹੇਠਾਂ ਨਹੀਂ ਉਤਰੇਗੀ।

Related Articles

Leave a Comment