ਮੋਟਰਾਂ ਲਈ ਬਿਜਲੀ ਦੀ ਸਪਲਾਈ ਦਿਨ ਵੇਲੇ ਦੇਣ ਸਬੰਧੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਜ਼ਿਲ੍ਹਾ ਮੀਤ ਸਕੱਤਰ ਗੁਰਮੇਲ ਸਿੰਘ ਫੱਤੇ ਵਾਲਾ ਤੇ ਜੋਨ ਪ੍ਰਧਾਨ ਰਛਪਾਲ ਸਿੰਘ ਗੱਟਾ ਬਾਦਸ਼ਾਹ ਦੀ ਅਗਵਾਈ ਹੇਠ ਮੱਲਾਂ ਵਾਲਾ ਇਲਾਕੇ ਦੇ 25 ਪਿੰਡਾਂ ਦੇ ਕਰੀਬ ਕਿਸਾਨਾਂ ਨੇ ਮੱਲਾਂ ਵਾਲਾ ਦੇ ਬਿਜਲੀ ਘਰ ਦੇ ਬਾਹਰ ਰੋਡ ਜਾਮ ਕਰ ਕੇ ਬਿਜਲੀ ਮੰਤਰੀ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਵੀ ਕੀਤੀ | ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਮੋਟਰਾਂ ਦੀ ਸਪਲਾਈ ਰਾਤ ਤੋਂ ਬਦਲ ਕੇ ਦਿਨ ਸਮੇਂ 10 ਘੰਟੇ ਬਿਨਾਂ ਪਾਵਰ ਕੱਟ ਦਿੱਤੀ ਦਿੱਤੀ ਜਾਵੇ | ਤਰਕ ਸੀ ਕਿ ਇਸ ਮੌਸਮ ਵਿਚ ਕਣਕਾਂ ’ਚ ਦਾਣੇ ਪੈ ਚੁੱਕੇ ਹਨ ਇਹ ਪਾਣੀ ਬਹੁਤ ਧਿਆਨ ਨਾਲ਼ ਲਾਇਆ ਜਾਣ ਕਰ ਕੇ ਦਿਨ ਵੇਲ਼ੇ ਹੀ ਲਾਇਆ ਜਾਣਾ ਚਾਹੀਦਾ ਹੈ। ਜਿਸ ਕਰਕੇ ਜ਼ਰੂਰੀ ਹੈ ਕਿ ਇਨ੍ਹੀਂ ਦਿਨੀ ਰਾਤ ਦੀ ਬਜਾਏ ਮੋਟਰਾਂ ਲਈ ਦਿਨ ਵੇਲੇ ਹੀ ਬਿਜਲੀ ਸਪਲਾਈ ਛੱਡੀ ਜਾਵੇ। ਇਸ ਮੌਕੇ ਕਿਸਾਨਾਂ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਇਕ ਮੰਗ ਪੱਤਰ ਵੀ ਸੌਂਪਿਆ
ਮੋਟਰਾਂ ਵਾਲੀ ਸਪਲਾਈ ਪਾਵਰਕਾਮ ਵੱਲੋਂ ਦਿਨ ਵੇਲੇ ਨਾ ਦੇਣ ਤੇ ਕਿਸਾਨਾਂ ਬਿਜਲੀ ਘਰ ਦੇ ਬਾਹਰ ਰੋਡ ਜਾਮ ਕਰਕੇ ਬਿਜਲੀ ਮੰਤਰੀ ਤੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ
ਮੋਟਰਾਂ ਵਾਲੀ ਬਿਜਲੀ ਰਾਤ ਤੋਂ ਬਦਲ ਕੇ ਤੁਰੰਤ ਦਿਨ ਵੇਲੇ ਕੀਤੀ ਜਾਵੇ - ਕਿਸਾਨ ਆਗੂ
previous post