ਪਾਕਿਸਤਾਨ ਤੋਂ ਹਿੰਦੂ ਸ਼ਰਧਾਲੂਆਂ ਦਾ ਜਥਾ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਰਸਤੇ ਪਹੁੰਚਿਆ ਭਾਰਤ
ਅਟਾਰੀ, 6 ਅਕਤੂਬਰ : ਪਾਕਿਸਤਾਨ ਤੋਂ ਹਿੰਦੂ ਸ਼ਰਧਾਲੂਆਂ ਦਾ ਜਥਾ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਸੜਕ ਰਸਤੇ ਭਾਰਤ ਪਹੁੰਚਾ ਹੈ।
ਜਥੇ ਦੀ ਅਗਵਾਈ ਕਰ ਰਹੇ ਹਿੰਦੂ ਸ਼ਰਧਾਲੂ ਕੇਵਲ ਰਾਮ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਕੋਲ 30 ਦਿਨ ਦਾ ਵੀਜ਼ਾ ਹੈ। ਉਹ ਸ੍ਰੀ ਅਨੰਦਪੁਰ ਸਾਹਿਬ ਅਤੇ ਭਾਰਤ ਦੇ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਨ ਆਏ ਹਨ। ਸ਼ਰਧਾਲੂ ਅਨਿਲ ਕੁਮਾਰ, ਕਿਸ਼ੋਰ ਕੁਮਾਰ ਅਤੇ ਦਲੀਪ ਕੁਮਾਰ ਨੇ ਗੱਲਬਾਤ ਕਰਦੇ ਕਿਹਾ ਕਿ ਜਥੇ ’ਚ 139 ਸ਼ਰਧਾਲੂ ਹਨ ਜੋ ਪਰਿਵਾਰਕ ਮੈਂਬਰਾਂ ਸਮੇਤ ਭਾਰਤ ਵਿਖੇ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋ ਕੇ ਵਾਪਸ ਪਰਤ ਜਾਣਗੇ। ਜਥੇ. ਨੂੰ ਇਮੀਗ੍ਰੇਸ਼ਨ ਅਤੇ ਕਸਟਮ ਦੀ ਲੋੜੀਂਦੀ ਕਾਗ਼ਜ਼ੀ ਕਾਰਵਾਈ ਤੋਂ ਬਾਅਦ ਮੰਜ਼ਿਲ ਵੱਲ ਰਵਾਨਾ ਕਰ ਦਿੱਤਾ ਗਿਆ ਹੈ।