ਪੰਜਾਬ ਦੇ ਇਸ ਹੋਟਲ ਚ ਰੇਡ, ਦਿੱਲੀ-ਮੁੰਬਈ ਦੀਆਂ ਕੁੜੀਆਂ ਨਾਲ ਕਾਰੋਬਾਰੀ ਗ੍ਰਿਫ਼ਤਾਰ
ਲੁਧਿਆਣਾ, 8 ਅਕਤੂਬਰ : ਲੁਧਿਆਣਾ ਦੇ ਇਕ ਹੋਟਲ ’ਚ ਬੀਤੀ ਦੇਰ ਰਾਤ ਥਾਣਾ ਡਵੀਜਨ ਨੰਬਰ-2 ਦੀ ਪੁਲਿਸ ਨੇ ਰੇਡ ਕਰਕੇ ਕਈ ਨਾਮੀ ਕਾਰੋਬਾਰੀਆਂ ਅਤੇ ਲੜਕੀਆਂ ਨੂੰ ਰੰਗਰਲੀਆਂ ਮਨਾਉਂਦਿਆਂ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਸਾਰੇ ਮੁਲਜਮਾਂ ਨੂੰ ਫੜ ਕੇ ਦੇਰ ਰਾਤ ਮਾਮਲਾ ਦਰਜ ਕਰਕੇ ਸਿਵਿਲ ਹਸਪਤਾਲ ਤੋਂ ਮੈਡੀਕਲ ਕਰਵਾਇਆ।
ਪੁਲਿਸ ਨੇ ਉਕਤ ਮਾਮਲੇ ’ਚ ਹੋਟਲ ਪੁਖਰਾਜ ਦੇ ਮਾਲਕ ਅਤੇ ਮੈਨੇਜਰ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਹੈ। ਦੋਵੇਂ ਮੁਲਜਮ ਫਿਲਹਾਲ ਫਰਾਰ ਹਨ। ਹੋਟਲ ’ਚ ਫੜੀਆਂ ਗਈਆਂ ਕੁੱਲ 7 ਕੁੜੀਆਂ ’ਚੋਂ ਇਕ ਠਾਣੇ ਮੁੰਬਈ ਅਤੇ ਇਕ ਹਰਿਆਣਾ ਦੀ ਰਹਿਣ ਵਾਲੀ ਹੈ। ਉੱਥੇ ਹੀ 5 ਲੜਕੀਆਂ ਦਿੱਲੀ ਦੇ ਵੱਖ-ਵੱਖ ਇਲਾਕਿਆਂ ਤੋਂ ਹਨ।
ਪੁਲਿਸ ਨੂੰ ਕਿਸੇ ਨੇ ਇਤਲਾਹ ਦਿੱਤੀ ਕਿ ਉਕਤ ਹੋਟਲ ’ਚ ਕੁਝ ਕਾਰੋਬਾਰੀ ਬਾਹਰੋਂ ਕੁੜੀਆਂ ਲਿਆਕੇ ਰੰਗਰਲੀਆਂ ਮਨਾ ਰਹੇ ਹਨ। ਇਸ ਤੋਂ ਬਾਅਦ ਪੁਲਿਸ ਟੀਮ ਨੇ ਦੇਰ ਰਾਤ ਛਾਪਾ ਮਾਰ ਕੇ ਉਨ੍ਹਾਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ 25 ਵਿਅਕਤੀਆਂ ਨੂੰ ਨਾਮਜਦ ਕਰਨ ਤੋਂ ਇਲਾਵਾ ਦੋ-ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਫੜੇ ਗਏ ਵਿਅਕਤੀਆਂ ’ਚ ਲੁਧਿਆਣਾ ਤੋਂ ਇਲਾਵਾ ਅੰਮਿ੍ਰਤਸਰ, ਪਟਨਾ, ਇਲਾਹਾਬਾਦ ਤੇ ਦਿੱਲੀ ਦੇ ਕਾਰੋਬਾਰੀ ਵੀ ਸ਼ਾਮਲ ਦੱਸੇ ਜਾ ਰਹੇ ਹਨ।
ਐਫਆਈਆਰ ਮੁਤਾਬਕ ਪੁਲਿਸ ਸੁਭਾਨੀ ਬਿਲਡਿੰਗ ਨੇੜੇ ਨਾਕਾ ਲਗਾਕੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਇਸੇ ਦੌਰਾਨ ਸੂਚਨਾ ਮਿਲੀ ਕਿ ਨੇੜਲੇ ਇਕ ਹੋਟਲ ’ਚ ਕਾਰੋਬਾਰੀਆਂ ਵੱਲੋਂ ਬਾਹਰੋਂ ਲਿਆਂਦੀਆਂ ਲੜਕੀਆਂ ਨਾਲ ਰੰਗਰਲੀਆਂ ਮਨਾਈਆਂ ਜਾ ਰਹੀਆਂ ਹਨ। ਸ਼ਰਾਬ ਦੇ ਨਸ਼ੇ ’ਚ ਲੜਕੀਆਂ ਨਾਲ ਅਸਲੀਲ ਡਾਂਸ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਨੇ ਦੇਰ ਰਾਤ ਹੋਟਲ ’ਚ ਛਾਪਾ ਮਾਰਿਆ। ਦੱਸਿਆ ਜਾਂਦਾ ਹੈ ਕਿ ਕਈ ਸਿਆਸਤਦਾਨਾਂ ਰਾਹੀਂ ਪੁਲਿਸ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਫਿਰ ਵੀ ਸਾਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।