Home » ਆਰਐਮਪੀਆਈ ਵੱਲੋਂ ਭਾਜਪਾ ਦੀਆਂ ਫਿਰਕੂ ਅਤੇ ‘ਆਪ’ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਕਾਨਫਰੰਸਾਂ ਕਰਨ ਦਾ ਫੈਸਲਾ

ਆਰਐਮਪੀਆਈ ਵੱਲੋਂ ਭਾਜਪਾ ਦੀਆਂ ਫਿਰਕੂ ਅਤੇ ‘ਆਪ’ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਕਾਨਫਰੰਸਾਂ ਕਰਨ ਦਾ ਫੈਸਲਾ

ਜੇਸੀਟੀ ਮਿੱਲ ਬੰਦ ਕਰਨ, ਕਾਮਿਆਂ ਦੇ ਬਕਾਏ ਨਾ ਦੇਣ ਅਤੇ ਮੰਗਾਂ ਲਈ ਰੋਸ ਪ੍ਰਦਰਸ਼ਨ ਕਰਨ ’ਤੇ ਕੀਤੇ ਲਾਠੀਚਾਰਜ ਦੀ ਨਿਖੇਧੀ ਕੀਤੀ

by Rakha Prabh
9 views
 ਹੁਸ਼ਿਆਰਪੁਰ, 5 ਸਤੰਬਰ,( ਤਰਸੇਮ ਦੀਵਾਨਾ )
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਜ਼ਿਲ੍ਹਾ ਕਮੇਟੀ ਦੀ ਮੀਟਿੰਗ ਪ੍ਰਧਾਨ ਗਿਆਨ ਸਿੰਘ ਗੁਪਤਾ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਹਰਕੰਵਲ ਸਿੰਘ ਵੀ ਸ਼ਾਮਲ ਹੋਏ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾਂ ਸਕੱਤਰ ਪਿੰ੍ਰ. ਪਿਆਰਾ ਸਿੰਘ ਨੇ ਦੱਸਿਆ ਕਿ ਆਰਐਮਪੀਆਈ ਵੱਲੋਂ ਕੇਂਦਰ ਦੀਆਂ ਫਿਰਕੂ ਫਾਸ਼ੀਵਾਦੀ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਪ੍ਰਦੇਸ਼ ਭਰ ’ਚ ਸਿਆਸੀ ਰੈਲ਼ੀਆਂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇਸ਼ਵਾਸੀਆਂ ਦਾ ਧਿਆਨ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਆਦਿ ਮੁੱਦਿਆਂ ਤੋਂ ਹਟਾ ਕੇ ਲੋਕਾਂ ਨੂੰ ਫਿਰਕੂ ਆਧਾਰ ’ਤੇ ਲਡ਼ਾ ਰਹੀ ਹੈ। ਆਰਥਿਕ ਪੱਖੋਂ ਕਮਜ਼ੋਰ, ਘੱਟ ਗਿਣਤੀਆਂ, ਔਰਤਾਂ, ਦਲਿਤਾਂ ਅਤੇ ਬੱਚਿਆਂ ’ਤੇ ਹਮਲੇ ਸਾਰੇ ਹੱਦ ਬੰਨ੍ਹੇ ਟੱਪ ਚੁੱਕੇ ਹਨ। ਸਰਕਾਰੀ ਅਦਾਰਿਆਂ ਅਤੇ ਕੁਦਰਤੀ ਸੰਸਾਧਨਾ ਨੂੰ ਲੁਟਾ ਕੇ ਕਾਰਪੋਰੇਟਾਂ ਨੂੰ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਉੱਥੇ ਹੀ ਦੂਜੇ ਪਾਸੇ ਭਾਰੀ ਬਹੁਮਤ ਨਾਲ ਸੱਤਾ ’ਤੇ ਕਾਬਜ਼ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਕਰਨ ਤੋਂ ਭੱਜ ਰਹੀ ਹੈ, ਲੋਕ ਵਿਰੋਧ ਦੇ ਚੱਲਦਿਆਂ ਪੰਚਾਇਤਾਂ ਨੂੰ ਭੰਗ ਕਰਨ ਦੇ ਗੈਰ ਜ਼ਮਹੂਰੀ ਅਤੇ ਕਦੇ ਮੁਲਾਜ਼ਮਾਂ ’ਤੇ ਐਸਮਾ ਜਿਹੇ ਕਾਨੂੰਨ ਲਾਗੂ ਕਰਨ ਦੇ ਲੋਕ ਵਿਰੋਧੀ ਫੈਸਲੇ ਕਰ ਰਹੀ ਹੈ। ਚੋਣਾਂ ਸਮੇਂ ਕੱਚੇ ਕਾਮੇ ਪੱਕੇ ਕਰਨ, ਰੁਜ਼ਗਾਰ ਦੇਣ, ਬਿਹਤਰ ਸਿਹਤ ਅਤੇ ਸਿੱਖਿਆ ਪ੍ਰਬੰਧ ਦੇਣ, ਪੁਰਾਣੀ ਪੈਨਸ਼ਨ ਬਹਾਲ ਕਰਨ, ਕਿਸਾਨਾਂ ਨੂੰ ਫਸਲਾਂ ਦੇ ਵਾਜਿਬ ਭਾਅ ਦੇਣ, ਮਜ਼ਦੂਰਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਆਦਿ ਕਰਨ ਦੇ ਕੀਤੇ ਵਾਅਦੇ ਛਿੱਕੇ ਟੰਗ ਦਿੱਤੇ ਗਏ ਹਨ। ਮੀਟਿੰਗ ‘ਚ ਜੇਸੀਟੀ ਮਿੱਲ ਚੌਹਾਲ ਨੂੰ ਬੰਦ ਕਰਨ, ਫੈਕਟਰੀ ਕਾਮਿਆਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਤਨਖ਼ਾਹ ਨਾ ਦੇਣ, ਅਤੇ ਮੰਗਾਂ ਲਈ ਰੋਸ ਪ੍ਰਦਰਸ਼ਨ ਕਰ ਰਹੇ ਕਾਮਿਆਂ ’ਤੇ ਪੁਲੀਸ ਵੱਲੋਂ ਲਾਠੀਚਾਰਜ ਕਰਨ ਦੀ ਜ਼ਿਲ੍ਹਾ ਕਮੇਟੀ ਵੱਲੋਂ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਕਮੇਟੀ ਨੇ ਮੋਦੀ ਸਰਕਾਰ ਦਾ ਚਿਹਰਾ ਨੰਗਾ ਕਰਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨਾਕਾਮੀਆਂ ਲੋਕਾਂ ਨੂੰ ਦੱਸਣ ਮਾਰਫ਼ਤ 10 ਤੋਂ 25 ਤਾਰੀਕ ਤੱਕ ਤਲਵਾਡ਼ਾ, ਹੁਸ਼ਿਆਰਪੁਰ, ਮਾਹਿਲਪੁਰ ਅਤੇ ਗਡ਼੍ਹਸ਼ੰਕਰ (ਬੀਤ) ਵਿਚ ਝੰਡਾ ਮਾਰਚ ਕਰਨ ਉਪਰੰਤ ਵਿਸ਼ਾਲ ਕਾਨਫਰੰਸਾਂ ਕਰਨ ਦਾ ਸਰਬਸਮੰਤੀ ਨਾਲ ਫੈਸਲਾ ਕੀਤਾ ਹੈ।

Related Articles

Leave a Comment