ਗੜਦੀਵਾਲਾ, 5 ਸਤਬੰਰ ( ਤਰਸੇਮ ਦੀਵਾਨਾ ) ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਨਾਲ ਮਿਸ਼ਨ ਦੇ ਗਿਆਨ ਪ੍ਰਚਾਰਕ ਮਹਾਤਮਾ ਗੁਰਦੇਵ ਸਿੰਘ ਕਾਕੂਵਾਲ ਜੀ ਟੂਰ ਪ੍ਰੋਗਰਾਮ ਦੌਰਾਨ ਸੰਤ ਨਿਰੰਕਾਰੀ ਮਿਸ਼ਨ ਦੀ ਬ੍ਰਾਂਚ ਗੜਦੀਵਾਲਾ ਵਿਖੇ ਪਹੁੰਚੇ। ਉਨਾਂ ਦਾ ਗੜਦੀਵਾਲਾ ਵਿਖੇ ਪਹੁੰਚਣ ’ਤੇ ਮੁਖੀ ਮਹਾਤਮਾ ਅਵਤਾਰ ਸਿੰਘ ਗੜਦੀਵਾਲਾ ਅਤੇ ਸਮੂਹ ਸੰਗਤਾਂ ਨੇ ਉਨਾਂ ਦਾ ਸਵਾਗਤ ਕੀਤਾ। ਇਸ ਦੌਰਾਨ ਗਿਆਨ ਪ੍ਰਚਾਰਕ ਮਹਾਤਮਾ ਗੁਰਦੇਵ ਸਿੰਘ ਕਾਕੂਵਾਲ ਨੇ ਕਿਹਾ ਕਿ ਸਤਿਗੁਰੂ ਦੀ ਕਿਰਪਾ ਨਾਲ ਸਤਿਸੰਗ ਦੀਆਂ ਘੜੀਆਂ ਨਸੀਬ ਹੁੰਦੀਆਂ ਹਨ। ਸਤਿਸੰਗ ਦੀਆਂ ਘੜੀਆਂ ਨੇ ਹੀ ਬੇੜਾ ਪਾਰ ਲਗਾਉਣਾ ਹੈ। ਸੰਤਾਂ ਦਾ ਸੰਗ ਹਮੇਸ਼ਾਂ ਕਰਦੇ ਰਹਿਣਾ ਚਾਹੀਦਾ ਹੈ। ਬਿਨਾਂ ਭਾਗਾਂ ਦੇ ਸਤਿਸੰਗ ਨਹੀਂ ਮਿਲਦਾ। ਸਾਧ ਸੰਗਤ ਵਿੱਚ ਆਉਣਾ ਹੀ ਸਰਵਸ੍ਰੇਸ਼ਠ ਕਰਮ ਹੈ। ਸਤਿਸੰਗ ਦੀ ਪ੍ਰਾਪਤੀ ਹਰ ਕਿਸੇ ਨੂੰ ਨਹੀਂ ਹੁੰਦੀ। ਪ੍ਰਭੁ ਦਾ ਸਿਮਰਨ ਸਭ ਤੋਂ ਉੱਚਾ ਹੈ। ਉਨਾਂ ਕਿਹਾ ਕਿ ਸੰਤਾਂ ਦਾ ਸੰਗ ਅਤੇ ਨਿਰੰਕਾਰ ਪ੍ਰਭੂ ਦਾ ਗੁਣਗਾਨ ਜਰੂਰ ਕਰਨਾ ਚਾਹੀਦਾ ਹੈ। ਜਿਹੜਾ ਗੁਰਸਿੱਖ ਸਤਿਸੰਗ ਕਰਦਾ ਹੈ ਉਸਦੇ ਨਾਲ ਸੇਵਾ ਸਿਮਰਨ ਆਪਣੇ ਆਪ ਹੀ ਹੋ ਜਾਂਦਾ ਹੈ। ਸੇਵਾ, ਸਿਮਰਨ ਤੇ ਸਤਿਸੰਗ ਕਰਨ ਲਈ ਆਲਸ ਨਹੀਂ ਕਰਨਾ ਚਾਹੀਦਾ। ਆਲਸੀ ਬੰਦਾ ਹਮੇਸ਼ਾ ਘਾਟੇ ਚ ਹੀ ਰਹਿੰਦਾ ਹੈ। ਅਸੀ ਜਾਗ੍ਰਿਤ ਅਵਸਥਾ ਚ ਰਹਿਣਾ ਹੈ। ਗੁਰਸਿੱਖ ਦੀ ਕਹਿਣੀ ਬਹਿਣੀ ਰਹਿਣੀ ਹਰ ਪਲ ਇੱਕੋ ਜਹੀ ਰਹਿੰਦੀ ਹੈ। ਉਨਾਂ ਨੇ ਅਵਤਾਰ ਬਾਣੀ ਦੇ ਇਨ੍ਹਾ ਸ਼ਬਦਾ ਦਾ ਹਵਾਲਾ ਦਿੰਦੇ ਕਿਹਾ ਕਿ ਸੰਤਾਂ ਤੋਂ ਬੇਮੁਖ ਬੰਦਾ ਸੁੱਖ ਚੈਨ ਨਹੀਂ ਪਾ ਸਕਦਾ, ਸਾਧ ਸੰਗਤ ਦੀ ਕਿ੍ਰਪਾ ਬਾਝੋਂ ਖੁਦ ਨੂੰ ਨਹੀਂ ਬਦਲਾ ਸਕਦਾ। ਸਾਧ ਸੰਗਤ ਨਾਲ ਜੁੜਨ ਵਾਲਾ ਬੰਦਾ ਸੁੱਖ ਹਾਸਲ ਕਰ ਸਕਦਾ ਲੇਕਿਨ ਸਾਧ ਸੰਗਤ ਤੋਂ ਟੁੱਟਣ ਵਾਲਾ ਕਿਤੇ ਵੀ ਸੁੱਖ ਹਾਸਲ ਨਹੀਂ ਕਰ ਸਕਦਾ। ਉਨਾਂ ਕਿਹਾ ਕਿ ਮੁਕਤੀ ਦਾ ਦਾਤਾ ਕੇਵਲ ਤੇ ਕੇਵਲ ਸਤਿਗੁਰੂ ਹੁੰਦਾ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਵਿਚਾਰ ਦੇ ਅੰਤ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਛੱਤਰਛਾਇਆ ਹੇਠ ਸੰਤ ਨਿਰੰਕਾਰੀ ਮਿਸ਼ਨ ਦਾ ਅੰਤਰਰਾਸ਼ਟਰੀ 76ਵਾਂ ਸਮਾਗਮ 28 ਤੋਂ 30 ਅਕਤੂਬਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ, ਉਨਾਂ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਸੰਤ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ।