Home » ਕੇਂਦਰ ਸਰਕਾਰ ਦੀ ਅਜੀਵੀਕਾ ਮਿਸ਼ਨ ਦੀ ਜਾਣਕਾਰੀ ਦੇਣ ਲਈ ਬੀ.ਡੀ.ਪੀ.ਓ. ਦਫਤਰ ਵਿਖੇ ਹੋਈ ਮੀਟਿੰਗ

ਕੇਂਦਰ ਸਰਕਾਰ ਦੀ ਅਜੀਵੀਕਾ ਮਿਸ਼ਨ ਦੀ ਜਾਣਕਾਰੀ ਦੇਣ ਲਈ ਬੀ.ਡੀ.ਪੀ.ਓ. ਦਫਤਰ ਵਿਖੇ ਹੋਈ ਮੀਟਿੰਗ

by Rakha Prabh
6 views
ਫਗਵਾੜਾ 27 ਜੁਲਾਈ (ਸ਼ਿਵ ਕੋੜਾ) ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਫਗਵਾੜਾ ਦੇ ਦਫਤਰ ਵਿਖੇ ਮੈਡਮ ਅਨੁਰਾਧਾ ਇੰਚਾਰਜ ਬਲਾਕ ਫਗਵਾੜਾ ਅਤੇ ਕਰਨਵੀਰ ਕੁਮਾਰ ਮੈਨੇਜਰ ਬਲਾਕ ਫਗਵਾੜਾ ਦੀ ਸਾਂਝੀ ਅਗਵਾਈ ਹੇਠ ਅਜੀਵੀਕਾ ਮਿਸ਼ਨ ਅਧੀਨ ਬਲਾਕ ਫਗਵਾੜਾ ਦੇ ਸਮੂਹ ਕਮਿਉਨਿਟੀ ਕਾਰਡਰ ਦੀ ਮੀਟਿੰਗ ਹੋਈ। ਜਿਸ ਵਿਚ ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ ਅਤੇ ਉਪ ਚੇਅਰਮੈਨ ਰੇਸ਼ਮ ਕੌਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਹਨਾਂ ਦੇ ਨਾਲ ਜਿਲ੍ਹਾ ਪ੍ਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ, ਮੀਨਾ ਰਾਣੀ ਭਬਿਆਨਾ, ਗਗਨਦੀਪ ਸਿੰਘ ਡੀ.ਪੀ.ਐਮ. ਵੀ ਖਾਸ ਤੌਰ ਤੇ ਮੋਜੂਦ ਰਹੇ। ਉਕਤ ਬੁਲਾਰਿਆਂ ਨੇ ਭਾਰਤ ਸਰਕਾਰ ਵਲੋਂ ਚਲਾਏ ਜਾ ਰਹੇ ਅਜੀਵੀਕਾ ਮਿਸ਼ਨ ਅਧੀਨ ਪਿੰਡਾਂ ਦੀਆਂ ਆਰਥਕ ਪੱਖੋਂ ਕਮਜੋਰ ਤੇ ਲੋੜਵੰਦ ਔਰਤਾਂ ਦੇ ਸੈਲਫ ਹੈਲਪ ਗਰੁਪ ਬਨਾਉਣ ਅਤੇ ਉਹਨਾਂ ਨੂੰ ਆਤਮ ਨਿਰਭਰ ਬਨਾਉਣ ਲਈ ਰੁਜਗਾਰ ਸ਼ੁਰੂ ਕਰਨ ਲਈ ਟਰੇਨਿੰਗ ਕਰਵਾਉਣ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਉਕਤ ਗਰੁੱਪਾਂ ਨੂੰ ਸਰਕਾਰ ਵਲੋਂ ਸਮੇਂ-ਸਮੇਂ ‘ਤੇ ਵੱਖ-ਵੱਖ ਫੰਡ ਜਿਵੇਂ ਆਰ.ਐਫ. (ਵੀਹ ਹਜਾਰ) ਰਿਵਾਲਵਿੰਗ ਫੰਡ ਅਤੇ ਕਮਿਉਨਿਟੀ ਇਨਵੈਸਟਮੈਂਟ ਫੰਡ (ਪੰਜਾਹ ਹਜਾਰ ਰੁਪਏ) ਦਿੱਤੇ ਜਾਂਦੇ ਹਨ। ਉਹਨਾਂ ਕਿਹਾ ਕਿ ਬਲਾਕ ਫਗਵਾੜਾ ਵਿਚ ਫਰਵਰੀ 2021 ਤੋਂ ਹੁਣ ਤੱਕ ਕਰੀਬ 150 ਸੈਲਫ ਹੈਲਪ ਗਰੁੱਪ ਬਣਾਏ ਜਾ ਚੁੱਕੇ ਹਨ। ਆਉਣ ਵਾਲੇ ਸਮੇਂ ਵਿਚ ਹੋਰਨਾਂ ਪਿੰਡਾਂ ‘ਚ ਵੀ ਅਜੀਵੀਕਾ ਮਿਸ਼ਨ ਅਧੀਨ ਸੈਲਫ ਹੈਲਪ ਗਰੁੱਪ ਬਣਾਏ ਜਾਣਗੇ। ਉਹਨਾਂ ਦੱਸਿਆ ਕਿ ਔਰਤਾਂ ਨੂੰ ਸਵੈ ਰੁਜਗਾਰ ਲਈ ਫਰੀ ਟਰੇਨਿੰਗ ਵੀ ਦਿੱਤੀ ਜਾਵੇਗੀ। ਉਹਨਾਂ ਪਿੰਡਾਂ ਦੀਆਂ ਸਮੂਹ ਪੰਚਾਇਤਾਂ, ਆਂਗਨਬਾੜੀ ਵਰਕਰਾਂ ਤੇ ਆਸ਼ਾ ਵਰਕਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਇਸ ਸਬੰਧ ਵਿਚ ਕੇਂਦਰ ਸਰਕਾਰ ਦੀਆਂ ਟੀਮਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਤਾਂ ਜੋ ਲੋੜਵੰਦ ਔਰਤਾਂ ਨੂੰ ਸੈਲਫ ਹੈਲਪ ਗਰੁਪ ਬਣਾ ਕੇ ਰੋਜੀ ਰੋਟੀ ਕਮਾਉਣ ਦੇ ਲਾਇਕ ਬਣਾਇਆ ਜਾ ਸਕੇ। ਇਸ ਮੌਕੇ ਜਸਬੀਰ ਕੌਰ, ਸੰਦੀਪ ਕੌਰ, ਨੀਰੂ ਰੇਖੀ, ਰਿਤਿਕਾ, ਰੇਨੂੰ ਰਾਣੀ, ਸਰਪੰਚ ਨਛੱਤਰ ਸਿੰਘ, ਕੁਲਦੀਪ ਸਿੰਘ ਕੀਪੀ, ਟਹਿਲ ਸਿੰਘ ਆਦਿ ਹਾਜਰ ਸਨ।

Related Articles

Leave a Comment