Home » ਥਾਣਾ ਵੇਰਕਾ ਵੱਲੋਂ  02 ਵੱਖ-ਵੱਖ ਮੁਕੱਦਮਿਆਂ (ਨਸ਼ਾ ਤੱਸਕਰ ਅਤੇ ਲੜਾਈ ਝਗੜੇ) ਵਿੱਚ 02 ਕਾਬੂ।*  

ਥਾਣਾ ਵੇਰਕਾ ਵੱਲੋਂ  02 ਵੱਖ-ਵੱਖ ਮੁਕੱਦਮਿਆਂ (ਨਸ਼ਾ ਤੱਸਕਰ ਅਤੇ ਲੜਾਈ ਝਗੜੇ) ਵਿੱਚ 02 ਕਾਬੂ।*  

by Rakha Prabh
74 views
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ /ਕੁਸ਼ਾਲ ਸ਼ਰਮਾਂ) ਮੁਕੱਦਮਾਂ ਨੰਬਰ 109 ਮਿਤੀ 31-12-2022 ਜੁਰਮ 22-61-85 ਐਨ.ਡੀ.ਪੀ.ਐਸ ਐਕਟ, ਥਾਣਾ ਵੇਰਕਾ, ਅੰਮ੍ਰਿਤਸਰ ਵਿੱਚ ਦੋਸ਼ੀ ਹਰਜਿੰਦਰ ਕੁਮਾਰ ਉਰਫ ਜਿੰਦਾ ਪੁੱਤਰ ਲੇਟ ਮੰਗਲ ਦਾਸ ਵਾਸੀ ਮਕਾਨ ਨੰਬਰ 1570/ਏ ਗਲੀ ਨੰਬਰ 5 ਗੁਰੂ ਨਾਨਕ ਨਗਰ ਵੇਰਕਾ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸਨੇ ਪੁੱਛਗਿੱਛ ਦੌਰਾਨ ਆਪਣੇ ਇੱਕ ਹੋਰ ਸਾਥੀ ਕ੍ਰਿਸ਼ਨ ਕੁਮਾਰ ਉਰਫ ਟਿੰਕਾ ਉਰਫ ਕੈਟ ਬਾਰੇ ਦੱਸਿਆ, ਜਿਸਨੂੰ ਮੁਕੱਦਮਾਂ ਵਿੱਚ ਨਾਮਜ਼ਦ ਕਰਕੇ ਮੁੱਖ ਅਫ਼ਸਰ ਥਾਣਾ ਵੇਰਕਾ, ਅੰਮ੍ਰਿਤਸਰ, ਸਬ-ਇੰਸਪੈਕਟਰ ਨਿਸ਼ਾਨ ਸਿੰਘ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਨਾਮਜ਼ਦ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਗਈ।
ਅੱਜ ਮਿਤੀ 17-02-2023 ਨੂੰ ਐਸ.ਆਈ ਹੰਸ ਰਾਜ਼ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਵਿੱਚ ਨਾਮਜ਼ਦ ਦੋਸ਼ੀ ਕ੍ਰਿਸ਼ਨ ਕੁਮਾਰ ਉਰਫ ਟਿੰਕਾ ਉਰਫ ਕੈਟ ਪੁੱਤਰ ਮੰਗਲ ਦਾਸ ਵਾਸੀ ਗਲੀ ਨੰਬਰ 5, ਗੁਰੂ ਨਾਨਕ ਨਗਰ, ਵੇਰਕਾ, ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫ਼ਤੀਸ਼ ਜਾਰੀ ਹੈ।
ਇਸ ਤੋਂ ਇਲਾਵਾ ਮੁਦੱਈ ਮੁਕੱਦਮਾਂ ਰੇਸ਼ਮ ਸਿੰਘ ਵਾਸੀ ਪ੍ਰੀਤ ਨਗਰ, ਵੇਰਕਾ, ਅੰਮ੍ਰਿਤਸਰ ਦੇ ਬਿਆਨ ਤੇ ਮੁਕੱਦਮਾਂ ਨੰਬਰ 108 ਮਿਤੀ 16-02-2023 ਜੁਰਮ 323,325,506,34 ਭ:ਦ, ਥਾਣਾ ਵੇਰਕਾ, ਅੰਮ੍ਰਿਤਸਰ ਵਿੱਚ ਦਰਜ਼ ਰਜਿਸਟਰ ਕੀਤਾ ਗਿਆ। ਏ.ਐਸ.ਆਈ ਬਲਦੇਵ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ 24 ਘੰਟਿਆਂ ਦੇ ਅੰਦਰ ਅੰਦਰ ਮੁਕੱਦਮਾ ਵਿੱਚ ਲੋੜੀਂਦੇ ਦੋਸ਼ੀ ਬਿਕਰਮ ਸਿੰਘ ਉਰਫ ਵਿੱਕੀ ਪੁੱਤਰ ਮਨਜੀਤ ਸਿੰਘ ਵਾਸੀ ਮੋਹਨ ਨਗਰ, ਵੇਰਕਾ, ਅੰਮ੍ਰਿਤਸਰ ਨੂੰ ਕਾਬੂ ਕੀਤਾ ਗਿਆ। ਤਫ਼ਤੀਸ਼ ਜਾਰੀ ਹੈ।

Related Articles

Leave a Comment