Home » ਤੇਲ ਕੰਪਨੀਆਂ ਨੇ ਜਾਰੀ ਕੀਤੀਆਂ ਪੈਟਰੋਲ ਅਤੇ ਡੀਜਲ ਦੀਆਂ ਨਵੀਆਂ ਕੀਮਤਾਂ

ਤੇਲ ਕੰਪਨੀਆਂ ਨੇ ਜਾਰੀ ਕੀਤੀਆਂ ਪੈਟਰੋਲ ਅਤੇ ਡੀਜਲ ਦੀਆਂ ਨਵੀਆਂ ਕੀਮਤਾਂ

by Rakha Prabh
55 views

ਤੇਲ ਕੰਪਨੀਆਂ ਨੇ ਜਾਰੀ ਕੀਤੀਆਂ ਪੈਟਰੋਲ ਅਤੇ ਡੀਜਲ ਦੀਆਂ ਨਵੀਆਂ ਕੀਮਤਾਂ
ਨਵੀਂ ਦਿੱਲੀ, 22 ਅਕਤੂਬਰ : ਸਰਕਾਰੀ ਤੇਲ ਕੰਪਨੀਆਂ ਨੇ ਸ਼ਨਿੱਚਰਵਾਰ ਨੂੰ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਪੈਟਰੋਲ-ਡੀਜਲ ਦੀਆਂ ਕੀਮਤਾਂ ਬਰਾਬਰ ਬਰਕਰਾਰ ਹਨ। ਇਹ ਲਗਾਤਾਰ 5ਵਾਂ ਮਹੀਨਾ ਹੈ ਜਦੋਂ ਦੇਸ਼ ’ਚ ਪੈਟਰੋਲ ਅਤੇ ਡੀਜਲ ਦੀ ਕੀਮਤ ਇਹੀ ਰਹੀ ਹੈ।

ਦੇਸ਼ ਦੇ ਚਾਰ ਵੱਡੇ ਮਹਾਨਗਰਾਂ ਦੀ ਗੱਲ ਕਰੀਏ ਤਾਂ ਦਿੱਲੀ ’ਚ ਪੈਟਰੋਲ 96.72 ਰੁਪਏ ਪ੍ਰਤੀ ਲੀਟਰ ਅਤੇ ਡੀਜਲ 89.62 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਕੋਲਕਾਤਾ ’ਚ ਇਕ ਲੀਟਰ ਪੈਟਰੋਲ ਦੀ ਕੀਮਤ 106.03 ਰੁਪਏ ਪ੍ਰਤੀ ਲੀਟਰ ਅਤੇ ਡੀਜਲ ਦੀ ਕੀਮਤ 92.76 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ’ਚ ਪੈਟਰੋਲ 106.31 ਪ੍ਰਤੀ ਲੀਟਰ ਅਤੇ ਡੀਜਲ 94.27 ਪ੍ਰਤੀ ਲੀਟਰ ਹੈ।

Related Articles

Leave a Comment