Home » ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ’ਚ ਵਾਪਰਿਆ ਦਰਦਨਾਕ ਹਾਦਸਾ, ਬੱਸ ਅਤੇ ਟਰੱਕ ਦੀ ਟੱਕਰ, ਕਈਆਂ ਦੀ ਮੌਤ

ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ’ਚ ਵਾਪਰਿਆ ਦਰਦਨਾਕ ਹਾਦਸਾ, ਬੱਸ ਅਤੇ ਟਰੱਕ ਦੀ ਟੱਕਰ, ਕਈਆਂ ਦੀ ਮੌਤ

by Rakha Prabh
105 views

ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ’ਚ ਵਾਪਰਿਆ ਦਰਦਨਾਕ ਹਾਦਸਾ, ਬੱਸ ਅਤੇ ਟਰੱਕ ਦੀ ਟੱਕਰ, ਕਈਆਂ ਦੀ ਮੌਤ
ਰੀਵਾ, 22 ਅਕਤੂਬਰ : ਮੱਧ ਪ੍ਰਦੇਸ ਦੇ ਰੀਵਾ ਜ਼ਿਲੇ ’ਚ ਨੈਸ਼ਨਲ ਹਾਈਵੇ-30 ਸੋਹਾਗੀ ਪਹਾੜ ’ਤੇ ਬੀਤੀ ਰਾਤ ਇਕ ਭਿਆਨਕ ਬੱਸ ਹਾਦਸਾ ਵਾਪਰ ਗਿਆ। ਇਸ ’ਚ 15 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 27 ਯਾਤਰੀ ਜਖਮੀ ਹੋ ਗਏ। ਸਥਾਨਕ ਲੋਕਾਂ ਦੀ ਸੂਚਨਾ ਤੋਂ ਬਾਅਦ ਸੋਹਾਗੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਬੱਸ ’ਚ ਫਸੀਆਂ ਸਵਾਰੀਆਂ ਨੂੰ ਬਾਹਰ ਕੱਢਿਆ। ਗੰਭੀਰ ਜਖਮੀਆਂ ਨੂੰ ਐਂਬੂਲੈਂਸ ਰਾਹੀਂ ਟਯੋਨਥਾਰ ਦੇ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਸੁੱਕਰਵਾਰ ਰਾਤ ਲਗਭਗ 11 ਵਜੇ ਸੋਹਾਗੀ ਪਹਾੜ ’ਚ ਵਾਪਰਿਆ। ਯੂਪੀ ਪਾਸਿੰਗ ਬੱਸ ਜਬਲਪੁਰ ਤੋਂ ਰੀਵਾ ਹੋ ਕੇ ਪ੍ਰਯਾਗਰਾਜ ਜਾ ਰਹੀ ਸੀ ਅਤੇ ਪਹਾੜ ਤੋਂ ਉਤਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ। ਚਸਮਦੀਦਾਂ ਮੁਤਾਬਕ ਜਦੋਂ ਹਾਦਸਾ ਵਾਪਰਿਆ ਤਾਂ ਬੱਸ ਦੀ ਰਫਤਾਰ ਬਹੁਤ ਤੇਜ ਸੀ। ਪ੍ਰਯਾਗਰਾਜ ਜਾ ਰਹੀ ਬੱਸ ਸੋਹਾਗੀ ਪਹਾੜ ਨਾਲ ਟਕਰਾ ਗਈ। ਦੇਰ ਰਾਤ ਹੋਏ ਇਸ ਹਾਦਸੇ ’ਚ 15 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 27 ਯਾਤਰੀ ਜਖਮੀ ਹੋ ਗਏ।

ਦੱਸਿਆ ਗਿਆ ਹੈ ਕਿ ਬੱਸ ’ਚ ਸਵਾਰ ਜਿਆਦਾਤਰ ਲੋਕ ਮਜਦੂਰ ਹਨ, ਜੋ ਦੀਵਾਲੀ ਮਨਾਉਣ ਲਈ ਆਪਣੇ ਘਰਾਂ ਨੂੰ ਪਰਤ ਰਹੇ ਸਨ। ਪ੍ਰਸਾਸਨ ਵੱਲੋਂ ਹੁਣ ਤਕ 15 ਲੋਕਾਂ ਦੇ ਮਰਨ ਦੀ ਪੁਸਟੀ ਕੀਤੀ ਗਈ ਹੈ, ਸਟੇਸ਼ਨ ਇੰਚਾਰਜ ਓਮਕਾਰ ਤਿਵਾਰੀ ਨੇ ਦੱਸਿਆ ਕਿ 12 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ, ਜਦੋਂ ਕਿ ਦੋ ਕਮਿਊਨਿਟੀ ਹੈਲਥ ਸੈਂਟਰ ਟੂਨਥਰ ਅਤੇ ਇੱਕ ਵਿਅਕਤੀ ਦੀ ਸੰਜੇ ਗਾਂਧੀ ਹਸਪਤਾਲ, ਰੀਵਾ ਦੇ ਮਹਿਮਾਨ ਚੱਕਰੀ ਵਿਖੇ ਮੌਤ ਹੋ ਗਈ ਹੈ। 8 ਵਿਅਕਤੀਆਂ ਦੀ ਹਾਲਤ ਨਾਜੁਕ ਬਣੀ ਹੋਈ ਹੈ।

ਮਿਲੀ ਜਾਣਕਾਰੀ ’ਚ ਦੱਸਿਆ ਗਿਆ ਹੈ ਕਿ ਅਜੇ ਤੱਕ ਮਿ੍ਰਤਕਾਂ ਦੀ ਪਹਿਚਾਣ ਨਹੀਂ ਹੋ ਸਕੀ ਹੈ। ਪੁਲਿਸ ਲਗਾਤਾਰ ਮਿ੍ਰਤਕਾਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਥਾਣਾ ਇੰਚਾਰਜ ਨੇ ਦੱਸਿਆ ਕਿ ਹੁਣ ਤੱਕ ਜਖਮੀਆਂ ਦੇ ਨਾਂ ਸਾਹਮਣੇ ਆਏ ਹਨ, ਮਿ੍ਰਤਕਾਂ ਦੇ ਨਾਵਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

Related Articles

Leave a Comment