ਜ਼ੀਰਾ/ ਫਿਰੋਜ਼ਪੁਰ 15 ਦਸੰਬਰ ( ਗੁਰਪ੍ਰੀਤ ਸਿੰਘ ਸਿੱਧੂ) ਮਾਨਵਤਾ ਦੀ ਭਲਾਈ ਵਿੱਚ ਹਮੇਸ਼ਾ ਮੋਹਰੀ ਰਹਿਣ ਵਾਲੀ ਸ਼ਹਿਰ ਦੀ ਨਾਮੀ ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਵੱਲੋਂ ਸੂਬਾ ਮੀਤ ਪ੍ਰਧਾਨ ਸਤਿੰਦਰ ਸਚਦੇਵਾ ਦੀ ਅਗਵਾਈ ਹੇਠ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਮੌਕੇ ਭਰਵਾਂ ਸਹਿਯੋਗ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਮਹਿੰਦਰ ਪਾਲ ਅਤੇ ਚਰਨਪ੍ਰੀਤ ਸਿੰਘ ਸੋਨੂੰ ਮਿਕਸਿੰਗ ਜ਼ੀਰਾ ਨੇ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਨੇ ਹਮੇਸ਼ਾ ਲੋੜਵੰਦਾਂ ਦੀ ਮਦਦ ਕੀਤੀ ਹੈ ਅਤੇ ਕਰਦੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਪਿੰਡ ਰਟੋਲ ਬੇਟ ਦੇ ਵਸਨੀਕ ਸੁਰਜੀਤ ਸਿੰਘ ਜੋ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਦੀ ਲੜਕੀ ਦੇ ਵਿਆਹ ਮੌਕੇ ਸੰਸਥਾ ਵੱਲੋ ਪ੍ਰਿਸ ਨਰੂਲਾ,ਜਨਿੰਦਰ ਜੈਨ, ਐਡਵੋਕੇਟ ਲਖਵਿੰਦਰ ਸ਼ਰਮਾ ਦੇ ਸਹਿਯੋਗ ਨਾਲ ਲੋੜੀਦਾ ਘਰੇਲੂ ਸਮਾਨ ਦਿੱਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਮਹਿੰਦਰਪਾਲ ਪ੍ਰਧਾਨ,ਉਘੇ ਸਮਾਜ ਸੇਵੀ ਸੁਖਦੇਵ ਬਿੱਟੂ ਵਿੱਜ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ,ਸ੍ਰੀ ਵਨੀਤਾ ਝਾਂਜੀ ਪ੍ਰਧਾਨ ਮਹਿਲਾ ਵਿੰਗ ਨੀਰੂ ਕੁਮਾਰ ਕੈਸ਼ੀਅਰ ਆਦਿ ਹਾਜ਼ਰ ਸਨ।