ਫਿਰੋਜ਼ਪੁਰ 19 ਅਪ੍ਰੈਲ
ਕਾਰਜਕਾਰੀ ਇੰਜੀਨੀਅਰ ਸਿੰਚਾਈ ਵਿਭਾਗ ਵੱਲੋ ਜਿਲ੍ਹਾਂ ਪ੍ਰਧਾਨ ਕਾਲਸ ਫੋਰਥ ਯੂਨੀਅਨ ਦੇ ਰਾਮ ਪ੍ਰਸ਼ਾਦ, ਜਨਰਲ ਸਕੱਤਰ ਪਰਵੀਨ ਕੁਮਾਰ ਦੀ ਪ੍ਰਧਾਨਗੀ ਹੇਠ ਸਿੰਚਾਈ ਵਿਭਾਗ ਦਫ਼ਤਰ ਕੈਨਾਲ ਕਲੋਨੀ ਵਿਖੇ ਮੀਟਿੰਗ ਕੀਤੀ ਗਈ।
ਇਸ ਸਬੰਧੀ ਉਨ੍ਹਾਂ ਕਿਹਾ ਕਿ ਸਾਡੇ ਧਿਆਨ ਵਿਚ ਆਇਆ ਹੈ ਕਿ ਦਫਤਰ ਵਿਖੇ ਤੈਨਾਤ ਕਲਾਸ ਫੋਰਥ ਕਰਮਚਾਰੀਆਂ ਨਾਲ ਧੱਕਾ ਹੋ ਰਿਹਾ ਹੈ। ਜਿਸ ਕਰਕੇ ਇਨ੍ਹਾਂ ਦੀਆਂ ਮੰਗਾਂ ਦਾ ਹੱਲ ਕਰਨ ਲਈ ਕਾਰਜਕਾਰੀ ਇੰਜੀਨੀਅਰ ਸਿੰਚਾਈ ਵਿਭਾਗ ਨਾਲ ਗੱਲਬਾਤ ਕਰਨ ਸਬੰਧੀ ਮੀਟਿੰਗ ਕੀਤੀ ਗਈ ਤਾਂ ਜੋ ਦਰਜਾ ਚਾਰ ਕਰਮਚਾਰੀਆਂ ਦੀਆਂ ਮੰਗਾਂ ਹੱਲ ਕੀਤੀਆਂ ਜਾਣ। ਉਨ੍ਹਾਂ ਕਿਹ ਸਿੰਚਾਈ ਵਿਭਾਗ ਵਿਚ ਗਲਤ ਤਰੀਕੇ ਨਾਲ ਪ੍ਰਮੋਸ਼ਨਾ ਕੀਤੀਆਂ ਗਈਆ ਹਨ ਜਿਸ ਸਬੰਧੀ ਗੱਲਬਾਤ ਕਰਨ ਲਈ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਐਸ.ਡੀ.ਓ ਨਾਲ ਗੱਲਬਾਤ ਕੀਤੀ ਗਈ ਕਿ ਅਤੇ ਦਰਜਾ ਚਾਰ ਕਰਮਚਾਰੀਆਂ ਦੀਆਂ ਮੰਗਾਂ ਬਾਰੇ ਜਾਣੂ ਕਰਵਾਈਆ ਗਿਆ, ਇਸ ਸਬੰਧੀ ਐਸ.ਡੀ.ਓ ਵੱਲੋਂ ਦੱਸਿਆ ਗਿਆ ਕਿ ਐਕਸੀਅਨ ਸਾਹਿਬ ਕਿਸੇ ਜ਼ਰੂਰੀ ਕੰਮ ਕਰਕੇ ਬਾਹਰ ਗਏ ਹਨ ਜਿਸ ਕਰਕੇ ਉਨ੍ਹਾਂ ਨੂੰ ਕਰਮਚਾਰੀਆਂ ਦੀਆਂ ਮੰਗਾਂ ਬਾਰੇ ਜਾਣੂ ਕਰਵਾ ਦਿੱਤਾ ਜਾਵੇਗਾ ਤਾਂ ਇਨ੍ਹਾਂ ਮੰਗਾਂ ਦਾ ਜਲਦੀ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਈ ਵਿਭਾਗ ਵਿਚ ਮਾਰਚ ਮਹੀਨੇ ਦੀਆਂ ਤਨਖਾਹਾਂ ਨਹੀ ਰਲੀਜ ਕੀਤੀਆਂ ਗਿਆ ਜਿਸ ਕਰਕੇ ਯੂਨੀਅਨ ਅੰਦਰ ਭਾਰੀ ਰੋਸ਼ ਪਾਈਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜਲਦੀ ਤੋਂ ਜਲਦੀ ਕਰਮਚਾਰੀਆਂ ਦੀਆਂ ਤਨਖਾਹਾ ਰਲੀਜ ਕੀਤੀਆਂ ਜਾਣ ਨਹੀਂ ਤਾਂ ਜੱਥੇਬੰਦੀ ਨੂੰ ਸ਼ਘਰੰਸ਼ ਕਰਨੇ ਪੈਣਗੇ, ਜਿਸਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ, ਮਹੇਸ਼ ਕੁਮਾਰ ਪ੍ਰਧਾਨ ਸਿੰਚਾਈ ਵਿਭਾਗ , ਅਜੀਤ ਗਿੱਲ ਪ੍ਰਧਾਨ ਸਿਵਲ ਹਸਪਤਾਲ, ਲਾਡੀ ਸਿੰਚਾਈ ਵਿਭਾਗ, ਰਾਜ ਕੁਮਾਰ ਸਿਹਤ ਵਿਭਾਗ, ਵਿਨੋਦ ਕੁਮਾਰ ਅਤੇ ਬਲਵੰਤ ਸਿੰਘ ਫੂਡ ਸਪਲਾਈ ਵਿਭਾਗ, ਬੂਟਾ ਸਿੰਘ ਪ੍ਰਧਾਨ ਡੀਸੀ ਦਫਤਰ ਸਮੇਤ ਵੱਡੀ ਗਿਣਤੀ ਵਿਚ ਦਰਜਾ ਚਾਰ ਕਰਮਚਾਰੀ ਹਾਜਰ ਸਨ।