ਬਰੇਟਾ 4 ਜੁਲਾਈ(ਨਰੇਸ਼ ਕੁਮਾਰ ਰਿੰਪੀ) ਕ੍ਰਿਸ਼ਨਾ ਕਾਲਜ ਆਫ ਹਾਇਰ ਐਜੂਕੇਸ਼ਨ ਰੱਲੀ ਵਿਖੇ ਅਕਾਦਮਿਕ ਸ਼ੈਸ਼ਨ
2023-24 ਲਈ ਦਾਖਲਾ ਪ੍ਰੀਕ੍ਰਿਆ ਸ਼ੁਰੂ ਹੋ ਚੁੱਕੀ ਹੈ।ਨਵੇਂ ਦਾਖਲਿਆ ਨੂੰ ਲੈ ਕੇ ਵਿਦਿਆਰਥੀਆਂ ਅੰਦਰ ਭਾਰੀ ਉਤਸ਼ਾਹ
ਹੈ।ਨਵੇਂ ਵਿਦਿਆਰਥੀਆਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਕਾਲਜ ਇੰਚਾਰਜ ਸਰਵਜੀਤ ਸਿੰਘ ਨੇ ਦੱਸਿਆ ਕਿ ਭਾਵੇ
ਨਵੀ ਪੀੜ੍ਹੀ ਵਿੱਚ ਵਿਦੇਸ਼ ਦਾ ਰੁਝਾਨ ਹੈ ਪਰ ਫਿਰ ਵੀ ਮਾਲਵੇ ਦੇ ਵਿਦਿਆਰਥੀਆਂ ਅੰਦਰ ਉੱਚ ਸਿੱਖਿਆ ਪ੍ਰਤੀ ਉਤਸਾਹ
ਹੈ ,ਜਿਸ ਕਰਕੇ ਵਿਦਿਆਰਥੀ ਵੱਖ-ਵੱਖ ਕੋਰਸਾਂ ਵਿੱਚ ਦਾਖਲਾ ਲੈ ਰਹੇ ਹਨ। ਕੋਰਸਾਂ ਬਾਰੇ ਜਾਣਕਾਰੀ ਦਿੰਦੇ ਹੋਏ
ਸਰਵਜੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਆਪਣੀ ਯੋਗਤਾ ਅਨੁਸਾਰ ਵੱਖ-ਵੱਖ ਕੋਰਸਾਂ ਜਿਵੇਂ ਗਿਆਰ੍ਹਵੀਂ,ਬਾਰ੍ਹਵੀ,
ਬੀ.ਏ., ਬੀ.ਕਾੱਮ, ਬੀ.ਸੀ.ਏ, ਡੀ.ਲਿਬ, ਬੀ.ਲਿਬ, ਐੱਮ.ਲਿਬ., ਪੀ.ਜੀ.ਡੀ.ਸੀ.ਏ., ਐੱਮ.ਏ.(ਪੰਜਾਬੀ, ਰਾਜਨੀਤੀ
ਸ਼ਾਸਤਰ, ਇਤਿਹਾਸ) ਐੱਮ.ਐੱਸ.ਸੀ-ਗਣਿਤ, ਐੱਮ.ਐੱਸ.ਸੀ-ਆਈ.ਟੀ.(ਲੇਟਰਲ ਐਂਟਰੀ) ਆਦਿ ਕੋਰਸਾਂ ਵਿੱਚ
ਦਾਖਲਾ ਲੈ ਸਕਦੇ ਹਨ। ਇਸ ਮੌਕੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਕਮਲ ਸਿੰਗਲਾ ਨੇ ਨਵੇਂ ਦਾਖਲ ਹੋ ਰਹੇ
ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਸਟਾਫ ਦੀ ਹੋਸ਼ਲਾ ਅਫਜਾਈ ਕੀਤੀ ਜਿਨ੍ਹਾਂ ਦੀ ਮਿਹਨਤ ਸਦਕਾ ਹੀ
ਵਿੱਦਿਆ ਦੇ ਖੇਤਰ ਵਿੱਚ ਕਾਲਜ ਨੇ ਇਹ ਮੁਕਾਮ ਹਾਸ਼ਿਲ ਕੀਤਾ।