Home » ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਦੇਸ਼ ਵਿਆਪੀ ਹੜਤਾਲ ਚ ਸ਼ਾਮਲ ਹੋਣ ਲਈ ਅਹਿਮ ਮੀਟਿੰਗ

ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਦੇਸ਼ ਵਿਆਪੀ ਹੜਤਾਲ ਚ ਸ਼ਾਮਲ ਹੋਣ ਲਈ ਅਹਿਮ ਮੀਟਿੰਗ

by Rakha Prabh
49 views

ਨੂਰਮਹਿਲ 5 ਫਰਵਰੀ (ਨਰਿੰਦਰ ਭੰਡਾਲ)
ਪੇਡੂ ਮਜਦੂਰ ਯੂਨੀਅਨ ਪੰਜਾਬ ਵੱਲੋਂ 16 ਫਰਵਰੀ ਦੀ ਹੜਤਾਲ ਨੂੰ ਲੈਕੇ ਇਲਾਕਾ ਕਮੇਟੀ ਦੀ ਅਹਿਮ ਮੀਟਿੰਗ ਜਥੇਬੰਦੀ ਦੇ ਜ਼ਿਲਾ ਪ੍ਰਧਾਨ ਅਤੇ ਸੂਬਾ ਆਗੂ ਸਾਥੀ ਹੰਸ ਰਾਜ ਪੱਬਵਾ ਦੀ ਪ੍ਰਧਾਨਗੀ ਹੇਠ ਨੂਰਮਹਿਲ ਵਿਖੇ ਹੋਈ। ਇਸ ਮੌਕੇ ਟਰੇਡ ਯੂਨੀਅਨਾ, ਮੁਲਾਜਮ ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚਾ, ਵਿਦਿਆਰਥੀ ਜਥੇਬੰਦੀਆ, ਨੌਜਵਾਨ ਜਥੇਬੰਦੀਆ, ਔਰਤ ਜਥੇਬੰਦੀਆ ਵੱਲੋ ਸ਼ਮੂਲੀਅਤ ਕੀਤੀ ਗਈ ਅਤੇ 16 ਫਰਵਰੀ 2024 ਨੂੰ ਭਾਰਤ ਬੰਦ ਨੂੰ ਕਾਮਯਾਬ ਬਣਾਉਣ ਦਾ ਐਲਾਨ ਕੀਤਾ। ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਪਰਦਾਫਾਸ਼ ਕਰਦਿਆਂ ਪਿੰਡਾਂ ਵਿੱਚ ਵਿਸ਼ਾਲ ਮੀਟਿੰਗਾਂ ਅਤੇ ਰੈਲੀਆ ਕੀਤੀਆ ਜਾਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਰਤ ਕਨੂਨਾਂ ਵਿੱਚ ਕੀਤੀਆ ਸੋਧਾ ਰੱਦ ਕੀਤੀਆ ਜਾਣ, ਮਜਦੂਰ ਜਮਾਤ ਦੀ ਮੁਕਤੀ ਲਈ ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਜਾਵੇ, ਸਰਮਾਏਦਾਰ ਜਗੀਰਦਾਰਾ ਦੀਆ ਲੈਂਡ ਸੀਲਿੰਗ ਐਕਟ ਲਾਗੂ ਕਰਕੇ ਵਾਧੂ ਜਮੀਨਾ ਬੇਜ਼ਮੀਨੇ ਮਜ਼ਦੂਰਾਂ ਕਿਸਾਨਾ ਵਿੱਚ ਵੰਡਿਆ ਜਾਣ, ਮਨਰੇਗਾ ਮਜਦੂਰਾ ਦੀ ਦਿਹਾੜੀ 1000 ਰੁਪਏ ਕੀਤੀ ਜਾਵੇ, ਬੇਘਰਿਆਂ ਨੂੰ ਪੰਜ ਮਰਲੇ ਪਲਾਟ ਅਲਾਟ ਕੀਤੇ ਜਾਣ, ਬੈਂਕਾਂ ਦੇ ਸਰਕਾਰੀ ਤੇ ਗੈਰ ਸਰਕਾਰੀ ਕਰਜੇ ਮਜਦੂਰਾ ਦੇ ਮੁਆਫ ਕੀਤੇ ਜਾਣ ਅਤੇ ਮਾਈਕਰੋਫਾਇਨਾਸ ਕੰਪਨੀਆ ਦੇ ਕਰਜੇ ਮੁਆਫ ਕੀਤੇ ਜਾਣ ਦੀ ਪੁਰਜੋਰ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਸਬੇ ਬੰਦ ਕਰਵਾ ਕੇ ਬੰਦ ਵਾਲੇ ਦਿਨ ਸਵੇਰੇ 9 ਵਜੇ ਈ ਉ ਦਫਤਰ ਰੈਲੀ ਕਰਕੇ ਟੋਲ ਪਲਾਜਾ ਫਿਲੌਰ ਜੋਸ਼ੋ ਖਰੋਸ਼ ਨਾਲ ਪਹੁੰਚਿਆ ਜਾਵੇਗਾ। ਉਨ੍ਹਾਂ ਕਿਹਾ ਕਿ 12 ਘੰਟੇ ਦੀ ਦਿਹਾੜੀ ਵਾਲਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਨੋਟੀ ਫਿਕੇਸ਼ਨ ਰੱਦ ਕੀਤਾ ਜਾਵੇਗਾ। ਮੀਟਿੰਗ ਵਿੱਚ ਚੰਨਣ ਸਿੰਘ ਬੁੱਟਰ, ਸੇਵਾ ਰਾਮ ਰਵਿਦਾਸਪੁਰਾ, ਸਤਨਾਮ ਸੱਤਾ, ਨਿਰਮਲ ਸਿੱਧਮ, ਸੰਤੋਖ ਸੰਗਤਪੁਰ, ਜੁਗਿੰਦਰਪਾਲ ਸੁੰਨੜਕਲਾ, ਸੋਮ ਲਾਹ, ਬੂਟਾ ਵਿਦਿਆਰਥੀ, ਸੀਤਲ ਸਿੰਘ ਸੁੰਨੜ ਆਦਿ ਸਾਥੀ ਹਾਜਿਰ ਸਨ।

Related Articles

Leave a Comment