Home » ਜੈ ਮਾਂ ਚਿੰਤਪੁਰਨੀ ਲੰਗਰ ਕਮੇਟੀ ਮਨਸੂਰਦੇਵਾ ਵੱਲੋਂ 6 ਵਾਂ ਲੰਗਰ ਭੰਡਾਰਾ ਲਗਾਇਆ

ਜੈ ਮਾਂ ਚਿੰਤਪੁਰਨੀ ਲੰਗਰ ਕਮੇਟੀ ਮਨਸੂਰਦੇਵਾ ਵੱਲੋਂ 6 ਵਾਂ ਲੰਗਰ ਭੰਡਾਰਾ ਲਗਾਇਆ

ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨਾਂ ਨੂੰ ਜਾਂਦੀਆਂ ਸੰਗਤਾਂ ਨੂੰ ਪੂੜੀਆਂ ਛੋਲਿਆਂ ਦੇ ਲੰਗਰ ਛਕਾਏ

by Rakha Prabh
170 views

ਜ਼ੀਰਾ/ ਫਿਰੋਜ਼ਪੁਰ, 24 ਅਗਸਤ ( ਗੁਰਪ੍ਰੀਤ ਸਿੰਘ ਸਿੱਧੂ) ਮਾਤਾ ਚਿੰਤਪੁਰਨੀ ਜੀ ਦੇ ਮੇਲੇ ਨੂੰ ਸਮਰਪਿਤ ਸਾਲਾਨਾ 6 ਵਾਂ ਲੰਗਰ ਭੰਡਾਰਾ ਮਾਂ ਚਿੰਤਪੁਰਨੀ ਲੰਗਰ ਕਮੇਟੀ ਮਨਸੂਰਦੇਵਾ ( ਜ਼ੀਰਾ) ਵੱਲੋਂ ਸਮਰਾਟ ਪੈਲੇਸ ਕੋਟ ਈਸੇ ਖਾ ਰੋਡ ਜ਼ੀਰਾ ਵਿਖੇ ਲਗਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਚਰਨਜੀਤ ਸਿੰਘ ਸਿੱਕੀ ਕੌਮੀ ਪ੍ਰਧਾਨ ਅਰੂਟ ਮਹਾਂ ਸਭਾ ਪੰਜਾਬ, ਹਾਕਮ ਸਿੰਘ ਸੀਨੀਅਰ ਮੀਤ ਪ੍ਰਧਾਨ ਅਰੂਟ ਮਹਾਂ ਸਭਾ ਪੰਜਾਬ,ਸਮਾਜ ਸੇਵੀ ਅਸ਼ੋਕ ਹੰਸ ਪ੍ਰਧਾਨ ਕਬਾੜੀਆਂ ਯੂਨੀਅਨ, ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪਸਸਫ ਫਿਰੋਜ਼ਪੁਰ,ਪੁੱਜੇ । ਜਿਨ੍ਹਾਂ ਦਾ ਲੰਗਰ ਕਮੇਟੀ ਦੇ ਆਗੂਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਲੰਗਰ ਕਮੇਟੀ ਆਗੂ ਸੰਦੀਪ ਬਾਸੀ ,ਰਾਜੂ ਬਾਸੀ ,ਬਾਬੂ ਅਲੀ, ਸੰਜੀਵ ਬਾਸੀ , ਗਗਨਦੀਪ ਬਾਸੀ, ਪਰਮਿੰਦਰ ਸਿੰਘ ਬਾਸੀ , ਨਰਿੰਦਰ ਬਾਸੀ,ਸੋਨੂ ਬਾਸੀ, ਪਵਨਾ ਬਾਸੀ ਆਦਿ ਨੇ ਮਾਤਾ ਚਿੰਤਪੁਰਨੀ ਜੀ ਦੇ ਲੰਗਰਾਂ ਵਿੱਚ ਬਾਖੂਬੀ ਸੇਵਾ ਨਿਭਾਈ । ਇਸ ਮੌਕੇ ਲਗਾਏ ਲੰਗਰਾ ਵਿੱਚ ਸ਼ਰਧਾਲੂਆਂ ਨੂੰ ਪੂੜੀਆਂ, ਛੋਲਿਆਂ, ਪਕੌੜਿਆਂ ਦੇ ਲੰਗਰ ਬੜੀ ਸ਼ਰਧਾ ਭਾਵਨਾ ਨਾਲ ਛਕਾਏ ਗਏ।

Related Articles

Leave a Comment