Home » ਫਿਰੋਜ਼ਪੁਰ ਵਿਖੇ ਪੰਚਾਇਤ ਸਕੱਤਰ ਯੂਨੀਅਨ ਦੀ ਅਹਿਮ ਮੀਟਿੰਗ ਹੋਈ।ਪੰਜਾਬ ਸਰਕਾਰ ਪਾਸੋ ਗ੍ਰਾਮ ਸੇਵਕਾਂ ਤੇ ਪੰਚਾਇਤ ਸਕੱਤਰਾਂ ਦਾ ਇਕ ਕੇਡਰ ਬਣਾਉਣ ਦੀ ਮੰਗ

ਫਿਰੋਜ਼ਪੁਰ ਵਿਖੇ ਪੰਚਾਇਤ ਸਕੱਤਰ ਯੂਨੀਅਨ ਦੀ ਅਹਿਮ ਮੀਟਿੰਗ ਹੋਈ।ਪੰਜਾਬ ਸਰਕਾਰ ਪਾਸੋ ਗ੍ਰਾਮ ਸੇਵਕਾਂ ਤੇ ਪੰਚਾਇਤ ਸਕੱਤਰਾਂ ਦਾ ਇਕ ਕੇਡਰ ਬਣਾਉਣ ਦੀ ਮੰਗ

by Rakha Prabh
163 views

ਜ਼ੀਰਾ/ ਫਿਰੋਜ਼ਪੁਰ, ( ਗੁਰਪ੍ਰੀਤ ਸਿੰਘ ਸਿੱਧੂ) ਪੰਚਾਇਤ ਸਕੱਤਰ ਯੂਨੀਅਨ ਫ਼ਿਰੋਜਪੁਰ ਦੀ ਅਹਿੰਮ ਮੀਟਿੰਗ ਪੰਜਾਬ ਪ੍ਰਧਾਨ ਸਾਂਝੀ ਪੰਚਾਇਤ ਸਕੱਤਰ ਯੂਨੀਅਨ ਜਸਵਿੰਦਰ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਫਿਰੋਜ਼ਪੁਰ ਵਿਖੇ ਹੋਈ। ਮੀਟਿੰਗ ਵਿੱਚ ਸਮੂਹ ਪੰਚਾਇਤ ਸਕੱਤਰਾਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਯੂਨੀਅਨ ਆਗੂਆਂ ਨੇ ਪੰਚਾਇਤ ਸਕੱਤਰਾਂ ਅਤੇ ਗ੍ਰਾਮ ਸੇਵਕਾਂ ਦੀ ਇਕ ਕੇਡਰ ਵਾਲੀ ਫਾਈਲ ਤੇ ਚਰਚਾ ਕੀਤੀ ਗਈ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਗ੍ਰਾਮ ਸੇਵਕ ਤੇ ਪੰਚਾਇਤ ਸਕੱਤਰ ਦਾ ਕੰਮ ਇਕ ਹੈ ਪਰ ਗ੍ਰਾਮ ਸੇਵਕ ਖ਼ਜਾਨੇ ਵਿੱਚ ਤਨਖਾਹ ਲੈਂਦਾ ਹਨ ਅਤੇ ਪੰਚਾਇਤ ਸਕੱਤਰ ਸੰਮਤੀ ਵਿੱਚੋ ਤਨਖਾਹ ਲੈਂਦੇ ਹਨ ਇਸ ਲਈ ਪੰਚਾਇਤ ਸਕੱਤਰਾਂ ਅਤੇ ਗ੍ਰਾਮ ਸੇਵਕਾਂ ਦਾ ਇੱਕ ਕੇਡਰ ਕੀਤਾ ਜਾਵੇ ਅਤੇ ਵਿਭਾਗ ਵਿੱਚ ਆਉਂਦੀਆਂ ਕਈ ਤਰ੍ਹਾ ਦੀਆ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਵਿੱਛੜੇ ਪਰਬਜਿੰਦਰ ਸਿੰਘ ਪੰਚਾਇਤ ਸਕੱਤਰ ਨੂੰ 2 ਮਿੰਟ ਦਾ ਮੌਨ ਧਾਰਨ ਰੱਖੇ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਮੀਟਿੰਗ ਵਿੱਚ ਸਟੇਟ ਕਮੇਟੀ ਮੈਂਬਰ ਨਿਸ਼ਾਨ ਸਿੰਘ ਖਹਿਰਾ ਤਰਨ ਤਾਰਨ ,ਸ਼ਿੰਦਰ ਪਾਲ ਸਿੰਘ ਭੋਗਪੁਰ, ਮਨਜਿੰਦਰ ਸਿੰਘ ਬੱਲ ਗੁਰਦਾਸਪੁਰ, ਰਾਜ ਕੁਮਾਰ ਅਮ੍ਰਿਤਸਰ, ਰਾਮਪਾਲ ਸਿੰਘ ਪਟਿਆਲਾ,ਜਸਪਾਲ ਸਿੰਘ ਬਾਠ ਡੇਰਾ ਬਾਬਾ ਨਾਨਕ, ਨਰਿੰਦਰ ਸਿੰਘ ,ਰਾਜਿੰਦਰ ਕੁਮਾਰ ਘੱਲ ਖੁਰਦ , ਗੁਰਦੇਵ ਸਿੰਘ, ਪਰਮਜੀਤ ਸਿੰਘ,ਰਮਿੰਦਰ ਸਿੰਘ , ਗੁਰਮੁੱਖ ਸਿੰਘ, ਖੁਸ਼ਵਿੰਦਰ ਸਿੰਘ ਬਲਾਕ ਪ੍ਰਧਾਨ ਘੱਲ ਖੁਰਦ, ਲਵਲੀ ਬਰਾੜ, ਜਗਜੀਤ ਸਿੰਘ ਬਲਾਕ ਪ੍ਰਧਾਨ ਜ਼ੀਰਾ ਆਦਿ ਹਾਜ਼ਰ ਸਨ

You Might Be Interested In

Related Articles

Leave a Comment