Home » ਪੰਜਾਬ ਸਰਕਾਰ ਵਿਰੁੱਧ ਕਿਸਾਨਾਂ ਵੱਲੋਂ ਜਲੰਧਰ ਫਗਵਾੜਾ ਹਾਈਵੇ ਤੇ ਝੂਨੇ ਦੀਆਂ ਟਰਾਲੀਆਂ ਖੜੀਆਂ ਕਰਕੇ ਦਿਤਾ ਧਰਨਾ

ਪੰਜਾਬ ਸਰਕਾਰ ਵਿਰੁੱਧ ਕਿਸਾਨਾਂ ਵੱਲੋਂ ਜਲੰਧਰ ਫਗਵਾੜਾ ਹਾਈਵੇ ਤੇ ਝੂਨੇ ਦੀਆਂ ਟਰਾਲੀਆਂ ਖੜੀਆਂ ਕਰਕੇ ਦਿਤਾ ਧਰਨਾ

ਦਿੱਲੀ ,ਜਲੰਧਰ ਫਗਵਾੜਾ, ਹੁਸ਼ਿਆਰਪੁਰ ਨੂੰ ਜਾਣ ਵਾਲੇ ਲੋਕਾਂ ਨੂੰ ਕਰਨਾ ਪਵੇਗਾ ਭਾਰੀ ਮੁਸ਼ਕਲਾਂ ਦਾ ਸਾਹਮਣਾ

by Rakha Prabh
6 views

ਝੋਨੇ ਦੀ ਲਿਫਟਿੰਗ ਤੇ ਖ੍ਰੀਦ,ਚ ਤੇਜ਼ੀ ਤੱਕ ਧਰਨਾ ਜਾਰੀ ਰਹੇਗਾ: ਮਨਜੀਤ ਰਾਏ

ਜਲੰਧਰ/ ਫਗਵਾੜਾ ( ਰਾਖਾ ਪ੍ਰਭ ਬਿਉਰੋ ) ਜਲੰਧਰ ਫਗਵਾੜਾ ਹਾਈਵੇ ਤੇ ਝੂਨੇ ਦੀ ਲਿਫਟਿੰਗ ਅਤੇ ਖ੍ਰੀਦ ਵਿਚ ਸਰਕਾਰ ਦੀ ਢਿੱਲ ਤੇ ਕਿਸਾਨਾਂ ਵੱਲੋਂ ਮੁੱਖ ਮਾਰਗ ਤੇ ਝੋਨੇ ਦੀਆਂ ਟਰਾਲੀਆਂ ਲਗਾ ਕੇ ਪੱਕਾ ਧਰਨਾ ਲਗਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜਲੰਧਰ ਫਗਵਾੜਾ ਹਾਈਵੇ ਤੇ ਧਰਨਾ ਲੱਗਣ ਤੇ ਰਾਹਗੀਰ ਨਕੋਦਰ ਜਲੰਧਰ ਤੋਂ ਜੇਕਰ ਕਿਸੇ ਨੇ ਜਲੰਧਰ ਜੰਡਿਆਲਾ ਜਾਣ ਲਈ ਹਾਈਵੇ ਤੇ ਜਾਣ ਤੋਂ ਰੋਕਣ ਲਈ ਬੈਰੀਗੇਟਿੰਗ ਲਗਾ ਦਿੱਤੀ ਗਈ ਹੈ ਅਤੇ ਆਉਣ ਜਾਣ ਵਾਲਾ ਰਸਤਾ ਬਿਲਕੁਲ ਪੂਰਨ ਤੌਰ ਦੇ ਉੱਤੇ ਬੰਦ ਕਰ ਦਿੱਤਾ ਗਿਆ ਹੈ। ਕਿਸਾਨਾਂ ਵੱਲੋਂ ਲਿਫਟਿੰਗ ਨਾ ਕੀਤੇ ਅਤੇ ਮੰਡੀਆਂ ਦੇ ਪ੍ਰਬੰਧਾ ਦੀ ਘਾਟ ਨੂੰ ਲੈਕੇ ਕਿ ਝੋਨੇ ਦੀਆਂ ਭਰੀਆਂ ਹੋਈਆਂ ਟਰਾਲੀਆਂ ਕਿਸਾਨਾਂ ਵੱਲੋਂ ਹਾਈਵੇ ਦੇ ਉੱਤੇ ਖੜੀਆਂ ਕਰ ਦਿੱਤੀਆਂ ਗਈਆਂ ਹਨ ਅਤੇ ਪੱਕੇ ਤੌਰ ਦੇ ਉੱਤੇ ਇੱਕ ਟੈਟ ਲਗਾ ਕੇ ਧਰਨਾ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਅਕਤੂਬਰ ਤੋਂ ਝੋਨੇ ਦੀ ਖਰੀਦ ਦਾ ਐਲਾਨ ਕਰ ਚੁੱਕੀ ਹੈ ਪਰ ਲਿਫਟਿੰਗ ਸ਼ੁਰੂ ਨਹੀਂ ਕੀਤੀ ਗਈ ਅਤੇ ਸਰਕਾਰ ਨੇ ਸੱਤ ਤਰੀਕ ਤੱਕ ਵਾਅਦਾ ਕੀਤਾ ਸੀ ਪਰ 21 ਤਰੀਕ ਹੋ ਗਈ ਹੈ ਪਰ ਅਜੇ ਤੱਕ ਕੋਈ ਵੀ ਲਿਫਟਿੰਗ ਨਹੀ ਸ਼ੂਰੂ ਕੀਤੀ ਗਈ ਅਤੇ ਦੁਆਬੇ ਵਿੱਚ ਕਟਾਈ ਸ਼ੁਰੂ ਹੋ ਗਈ ਹੈ ਆਲੂ , ਮਟਰ,ਗਾਜਰ ਬੀਜਣੀ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਮਹੀਨਾ ਝੋਨੇ ਨੂੰ ਕੱਟਿਆ ਹੋ ਗਿਆ ਅਤੇ ਅੱਗੇ ਕੱਟਣ ਵਾਲਾ ਝੂਨਾ ਖੇਤਾਂ ਵਿੱਚ ਪੱਕ ਕੇ ਡਿੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ 90 ਪ੍ਰਤੀਸ਼ਤ ਝੋਨਾ ਚੁਕ ਲਿਆ ਗਿਆ ਹੈ ਪਰ ਅਸਲ ਵਿੱਚ ਤਾਂ 10 ਪ੍ਰਤੀਸ਼ਤ ਵੀ ਝੂਠਾ ਮੰਡੀਆਂ ਵਿੱਚੋਂ ਚੱਕੀਆਂ ਨਹੀ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਬੀਜੇਪੀ ਨੂੰ ਕਹਿੰਦੇ ਸਨ ਕਿ ਬੀਜੇਪੀ ਉਨ੍ਹਾਂ ਸਮਾ ਝੂਠ ਬੋਲਦੀ ਰਹਿੰਦੀ ਹੈ ਜਦੋਂ ਤੱਕ ਉਹ ਝੂਠ ਲੋਕ ਸੱਚ ਨਾ ਮੰਨ ਲੈਣ ਪਰ ਹੁਣ ਆਮ ਆਦਮੀ ਪਾਰਟੀ ਨੇ ਵੀ ਉਹੀ ਰਾਹ ਅਪਨਾਇਆ ਹੈ ਜੋ ਸਿਧ ਕਰ ਰਿਹਾ ਹੈ ਕਿ ਝੂਠ ਬੋਲਣ ਦੀ ਕਲਾ ਬੀਜੇਪੀ ਤੋਂ ਆਪ ਪਾਰਟੀ ਨੇ ਲੈ ਹੈ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਲ ਕੋਈ ਮੀਟਿੰਗ ਨਹੀ ਕਰਨੀ ਝੋਨੇ ਦੀ ਲਿਫਟਿੰਗ ਚਾਲੂ ਕੀਤੀ ਜਾਵੇ ਅਤੇ ਭਰਾਈ ਚਾਲੂ ਕਰ ਦਿੱਤੀ ਜਾਵੇ ਅਸੀਂ ਮੁੱਖ ਮੰਤਰੀ ਕੋਲ ਜਾ ਕੇ ਜਾ ਬੜੇਮੇ ਲੈਣੇ ਹਨ ਉਹ ਘੁੱਟ ਪੀ ਕੇ ਬਹਿ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਲ ਬੈਠਣ ਲਈ ਸਾਡੇ ਕੋਲ ਸਮਾਂ ਨਹੀਂ ਹੈ, ਸਾਡੀ ਫਸਲ ਚੈੱਕ ਲਵੇ ਮੀਟਿੰਗਾਂ ਦੀ ਕੋਈ ਲੋੜ ਨਹੀਂ । ਉਨ੍ਹਾਂ ਕਿਹਾ ਕਿ ਕਿਸਾਨ ਖੇਤਾ ਵਿੱਚ ਹੁਣ ਫਾਹੇ ਲਾ ਕੇ ਨਹੀ ਸੜਕਾਂ ਤੇ ਸ਼ਹਾਦਤਾਂ ਦੇਣਗੇ ਅਤੇ ਜਿਨ੍ਹਾਂ ਚਿਰ ਝੋਨੇ ਦੀ ਫਸਲ ਦੀ ਭਰਾਈ ਅਤੇ ਚੁਕਾਈ ਵਿੱਚ ਤੇਜ਼ੀ ਨਾਲ ਕੰਮ ਸ਼ੁਰੂ ਨਹੀ ਹੁੰਦਾ ਉਨ੍ਹਾਂ ਚਿਰ ਮੋਰਚਾ ਲੱਗਾ ਰਹੇਗਾ।

Related Articles

Leave a Comment