ਮੋਗਾ, ( ਅਜੀਤ ਸਿੰਘ ਲਵਪ੍ਰੀਤ ਸਿੰਘ ਸਿੱਧੂ) :- ਮਿਤੀ 19-10-2024 ਨੂੰ ਯੁਵਰਾਜ ਸਿੰਘ ਫਾਊਂਡੇਸ਼ਨ ਵਲੋਂ ਸਵੱਸਥ ਮਹਿਲਾ ਸਵੱਸਥ ਭਾਰਤ ਪ੍ਰੋਜੈਕਟ ਅਧੀਨ ਪਿੰਡ ਨਿਧਾ ਵਾਲਾ ਜ਼ਿਲ੍ਹਾ ਮੋਗਾ ਵਿੱਚ ਔਰਤਾਂ ਦੀ ਛਾਤੀ ਦੇ ਕੈਂਸਰ ਦਾ ਜਾਂਚ ਕੈਂਪ ਲਗਾਇਆ ਗਿਆ ਜਿਸ ਵਿੱਚ ਕਰੀਬ 50 ਔਰਤਾਂ ਦੀ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਪਿੰਡ ਦੀ ਪੰਚਾਇਤ ਵੱਲੋਂ ਕੈਂਪ ਟੀਮ ਨਾਲ਼ ਯਾਦਗਾਰੀ ਤਸਵੀਰ ਕੀਤੀ ਗਈ। ਸੰਸਥਾ ਦੀ ਟੀਮ ਵਲੋਂ ਹਾਜਰ ਔਰਤਾਂ ਨੂੰ ਕੈਂਸਰ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਕੈਂਸਰ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬਲਵਿੰਦਰ ਸਿੰਘ ਸਾਬਕਾ ਸਰਪੰਚ, ਮੋਦਨ ਸਿੰਘ ਮੈਂਬਰ ਪੰਚਾਇਤ, ਗੁਰਤੇਜ ਸਿੰਘ ਮੈਂਬਰ ਪੰਚਾਇਤ, ਪਰਮਜੀਤ ਕੌਰ ਮੈਂਬਰ ਪੰਚਾਇਤ, ਕਮਲਜੀਤ ਕੌਰ ਮੈਂਬਰ ਪੰਚਾਇਤ, ਹਰਜੀਤ ਸਿੰਘ ਐਡਵੋਕੇਟ, ਅੰਮ੍ਰਿਤਪਾਲ ਕੌਰ ਅਤੇ ਪਿੰਡ ਵਾਸੀ ਔਰਤਾਂ ਸ਼ਾਮਿਲ ਸਨ।
ਕੈਂਸਰ ਜਾਂਚ ਕੈਂਪ ਲਗਾਇਆ ਗਿਆ
previous post