Home » ਕਾਫ਼ਲਾ ਰਾਗ ਵੱਲੋਂ ਪ੍ਸਿੱਧ ਅਦਾਕਾਰ ਤੇ ਨਾਟਕਕਾਰ ਸੁਰੇਸ਼ ਪੰਡਿਤ ਤੇ ਜਗਦੀਸ਼ ਸਚਦੇਵਾ ਦਾ ਸਨਮਾਨ

ਕਾਫ਼ਲਾ ਰਾਗ ਵੱਲੋਂ ਪ੍ਸਿੱਧ ਅਦਾਕਾਰ ਤੇ ਨਾਟਕਕਾਰ ਸੁਰੇਸ਼ ਪੰਡਿਤ ਤੇ ਜਗਦੀਸ਼ ਸਚਦੇਵਾ ਦਾ ਸਨਮਾਨ

ਸਨਮਾਨ ਵਿੱਚ 51000 ਹਜ਼ਾਰ ਰੁਪਏ, ਦੁਸ਼ਾਲਾ ਤੇ ਸਨਮਾਨ ਪੱਤਰ ਸ਼ਾਮਿਲ

by Rakha Prabh
62 views
ਅੰਮ੍ਰਿਤਸਰ, 26 ਅਗਸਤ (ਰਣਜੀਤ ਸਿੰਘ ਮਸੌਣ) ਕਾਫ਼ਲਾ ਰਾਗ ਵੱਲੋਂ ਮੁੱਖ ਸੰਪਾਦਕ ਇੰਦਰਜੀਤ ਸਿੰਘ ਪੁਰੇਵਾਲ ਦੀ ਅਗਵਾਈ ਹੇਠ ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ਵਿਖੇ ਰਾਗ ਕਲਾ ਪੁਰਸਕਾਰ ਦਾ ਆਯੋਜਨ ਕੀਤਾ ਗਿਆ । ਇਸ ਸਮਾਗਮ ਦੇ ਮੁੱਖ ਮਹਿਮਾਨ ਡਾ.ਹਰਭਜਨ ਸਿੰਘ ਭਾਟੀਆ, ਪ੍ਰਧਾਨਗੀ ਕੀਤੀ ਸ਼ੋ੍ਮਣੀ ਨਾਟਕਕਾਰ ਕੇਵਲ ਧਾਲੀਵਾਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਰਾਗ ਦੇ ਸਰਪ੍ਰਸਤ ਹਰਵਿੰਦਰ ਸਿੰਘ ਚੰਡੀਗੜ੍ਹ,  ਡਾ.ਲਾਭ ਸਿੰਘ ਖੀਵਾ, ਪੰਡਤ ਕਿੑਸ਼ਨ ਦਵੇਸਰ ਅਤੇ ਪੰਜਾਬ ਨਾਟ ਸ਼ਾਲਾ ਦੇ ਸੰਚਾਲਕ ਜਤਿੰਦਰ ਸਿੰਘ ਬਰਾੜ ਨੇ ਸ਼ਿਰਕਤ ਕੀਤੀ । ਮੰਚ ਸੰਚਾਲਕ ਵਜੋਂ ਸੇਵਾਵਾਂ ਨਿਭਾ ਰਹੇ ਰਾਗ ਦੇ ਪ੍ਰਬੰਧਕੀ ਸੰਪਾਦਕ ਧਰਵਿੰਦਰ ਸਿੰਘ ਔਲਖ ਨੇ ਰਾਗ ਮੈਗਜ਼ੀਨ ਨੂੰ ਅਰੰਭ ਕਰਨ ਦੇ ਮਨੋਰਥ ਅਤੇ ਰਾਗ ਵੱਲੋਂ ਕੀਤੇ ਜਾ ਰਹੇ ਸਨਮਾਨਾਂ ਬਾਰੇ ਜਾਣਕਾਰੀ ਦਿੱਤੀ । ਹਰਵਿੰਦਰ ਸਿੰਘ ਚੰਡੀਗੜ੍ਹ ਨੇ ਆਏ ਹੋਏ ਮਹਿਮਾਨਾਂ, ਕਲਾਕਾਰਾਂ ਤੇ ਸਾਹਿਤਕਾਰਾਂ ਨੂੰ ਜੀ ਆਇਆਂ ਨੂੰ ਕਿਹਾ । ਮੁੱਖ ਮਹਿਮਾਨ ਡਾ.ਹਰਭਜਨ ਸਿੰਘ ਭਾਟੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਨਮਾਨ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਸਰਕਾਰਾਂ ਵੱਲੋਂ ਤੇ ਦੂਸਰਾ ਲੋਕਾਂ ਵੱਲੋਂ ਕੀਤਾ ਜਾਂਦਾ ਹੈ । ਸਰਕਾਰਾਂ ਵੱਲੋਂ ਕੀਤੇ ਜਾਂਦੇ ਸਨਮਾਨਾਂ ਤੇ ਅਕਸਰ ਕਿੰਤੂ ਪ੍ੰਤੂ ਹੁੰਦਾ ਹੈ ਪਰ ਲੋਕਾਂ ਵੱਲੋਂ ਦਿੱਤੇ ਜਾਂਦੇ ਸਨਮਾਨ ਦਾ ਮਹੱਤਵ ਬਹੁਤ ਵੱਡਾ ਹੈ। ਕੇਵਲ ਧਾਲੀਵਾਲ ਨੇ ਕਿਹਾ ਕਿ ਇਹ ਦੋਵੇਂ ਨਾਟਕ ਖੇਤਰ ਦੀਆਂ ਵੱਡੀਆਂ ਹਸਤੀਆਂ ਹਨ ਅਤੇ ਕਾਫਲਾ ਰਾਗ ਨੇ ਬਿਲਕੁੱਲ ਯੋਗ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਹੈ। ਇਸ ਮੌਕੇ ਤੇ ਸ਼ਾਇਰ ਨਿਰਮਲ ਅਰਪਣ, ਪੰਡਤ ਕਿ੍ਸ਼ਨ ਦਵੇਸਰ, ਜਗੀਰ ਕੌਰ ਮੀਰਾਂਕੋਟ, ਪ੍ਰੋ.ਐੱਸ.ਪੀ.ਅਰੋੜਾ, ਐੱਸ.ਪਰਸ਼ੋਤਮ ਨੇ ਸੰਬੋਧਨ ਕਰਦਿਆਂ ਜਿੱਥੇ ਸਨਮਾਨਿਤ ਹਸਤੀਆਂ ਨੂੰ ਮੁਬਾਰਕਬਾਦ ਦਿੱਤੀ, ਉੱਥੇ ਕਾਫ਼ਲਾ ਰਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਭਰਪੂਰ ਪ੍ਰਸੰਸਾ ਕੀਤੀ । ਇਸ ਵਾਰ ਦਾ ਰਾਗ ਕਲਾ ਪੁਰਸਕਾਰ ਉੱਘੇ ਅਦਾਕਾਰ, ਨਾਟਕਕਾਰ ਤੇ ਨਿਰਦੇਸ਼ਕ ਸੁਰੇਸ਼ ਪੰਡਤ ਤੇ ਜਗਦੀਸ਼ ਸਚਦੇਵਾ ਨੂੰ 51-51 ਹਜਾਰ ਦੀ ਨਕਦੀ, ਦੁਸ਼ਾਲੇ ਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸੁਰੇਸ਼ ਪੰਡਤ ਦਾ ਸਨਮਾਨ ਪੱਤਰ ਸਤਨਾਮ ਔਲਖ ਤੇ ਜਗਦੀਸ਼ ਸਚਦੇਵਾ ਦਾ ਇੰਦਰਜੀਤ ਸਿੰਘ ਪੇ੍ਮੀ ਵੱਲੋਂ ਪੜ੍ਹਿਆ ਗਿਆ। ਇਸ ਸਮੇਂ ਮੈਗਜ਼ੀਨ ‘ਰਾਗ’ ਅਤੇ ਸਤਨਾਮ ਸਿੰਘ ਮੂਧਲ ਦੀ ਸੰਪਾਦਨਾਂ ਹੇਠ ਪ੍ਕਾਸ਼ਿਤ ਮੈਗਜ਼ੀਨ ‘ਰੰਗਕਰਮੀ’ ਦੇ ਨਵੇਂ ਅੰਕ ਲੋਕ ਅਰਪਨ ਕੀਤੇ ਗਏ । ਇਸ ਸਨਮਾਨ ਸਮਾਰੋਹ ਸਮੇਂ ਹਾਜ਼ਰ ਸ਼ਾਇਰ ਸਰਬਜੀਤ ਸਿੰਘ ਸੰਧੂ, ਪੰਜਾਬੀ ਸਕਰੀਨ ਦੇ ਸੰਪਾਦਕ ਦਲਜੀਤ ਸਿੰਘ ਅਰੋੜਾ, ਏਕਮ ਦੇ ਸੰਪਾਦਕ ਅਰਤਿੰਦਰ ਸੰਧੂ, ਰਾਜਖੁਸ਼ਵੰਤ ਸਿੰਘ ਸੰਧੂ, ਡਾ.ਦਵਿੰਦਰ ਬਿਮਰਾ, ਸ਼ਾਇਰ ਮਲਵਿੰਦਰ, ਸੁਖਵੰਤ ਚੇਤਨਪੁਰੀ, ਸੁਰਜੀਤ ਸੁਮਨ, ਗੁਰਜਿੰਦਰ ਸਿੰਘ ਬਘਿਆੜੀ, ਇੰਦਰਜੀਤ ਸਿੰਘ ਸਹਾਰਨ, ਡਾ.ਹੀਰਾ ਸਿੰਘ, ਰੀਵਾ ਦਰਿਆ, ਮਝੈਲਾਂ ਦੀ ਸੱਥ ਦੇ ਪ੍ਰਧਾਨ ਗਗਨਦੀਪ ਸਿੰਘ ਖਾਲਸਾ, ਅਕਾਸ਼ਦੀਪ ਸਿੰਘ, ਡਾ.ਹਰਜੀਤ ਸਿੰਘ ਗਰੋਵਰ, ਗੁਰਸ਼ਰਨ ਕੌਰ ਗਰੋਵਰ, ਸਤਨਾਮ ਜੱਸੜ, ਬਲਵਿੰਦਰ ਭਾਰਤੀ, ਪਿ੍ੰ.ਕੁਲਵੰਤ ਸਿੰਘ ਅਣਖੀ, ਪਿ੍ੰ.ਬਲਵਿੰਦਰ ਸਿੰਘ ਫਤਹਿਪੁਰੀ ਆਦਿ ਨੇ ਸਮਾਰੋਹ ਨੂੰ ਭਰਪੂਰਤਾ ਬਖਸ਼ੀ ।
ਕੈਪਸ਼ਨ :
ਪੰਜਾਬ ਨਾਟ ਸ਼ਾਲਾ ਅੰਮ੍ਰਿਤਸਰ ਵਿਖੇ ਸੁਰੇਸ਼ ਪੰਡਤ ਤੇ ਜਗਦੀਸ਼ ਸਚਦੇਵਾ ਨੂੰ ਸਨਮਾਨਿਤ ਕਰਦੇ ਹੋਏ ਡਾ.ਹਰਭਜਨ ਸਿੰਘ ਭਾਟੀਆ, ਕੇਵਲ ਧਾਲੀਵਾਲ, ਹਰਵਿੰਦਰ ਸਿੰਘ, ਡਾ.ਖੀਵਾ, ਧਰਵਿੰਦਰ ਔਲਖ, ਪੰਡਤ ਕਿੑਸ਼ਨ ਦਵੇਸਰ ਤੇ ਹੋਰ ।

Related Articles

Leave a Comment