Home » ਘੁਮਾਣ ਵਿਖ਼ੇ ਮੁੱਖ ਸੰਪਾਦਕ ਓਪਰ ਹੋਏ ਹਮਲੇ ਦਾ “ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਪੰਜਾਬ ਇੰਡੀਆ” ਨੇ ਲਿਆ ਸਖ਼ਤ ਨੋਟਿਸ

ਘੁਮਾਣ ਵਿਖ਼ੇ ਮੁੱਖ ਸੰਪਾਦਕ ਓਪਰ ਹੋਏ ਹਮਲੇ ਦਾ “ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਪੰਜਾਬ ਇੰਡੀਆ” ਨੇ ਲਿਆ ਸਖ਼ਤ ਨੋਟਿਸ

* ਆਮ ਆਦਮੀ ਪਾਰਟੀ ਦੇ ਰਾਜ ਵਿੱਚ ਪੱਤਰਕਾਰਾਂ ਉਪਰ ਹਮਲਿਆਂ ਤੇ ਝੂਠੇ ਪਰਚਿਆਂ ਦਾ ਬਣਿਆ ਰਿਕਾਰਡ *ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਧਿਆਨ ਦੇਣ ਦੀ ਕੀਤੀ ਅਪੀਲ

by Rakha Prabh
26 views

ਹੁਸ਼ਿਆਰਪੁਰ ,26 ਅਗਸਤ ( ਤਰਸੇਮ ਦੀਵਾਨਾ )
ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਪੰਜਾਬ ਰਜਿ ਇੰਡੀਆ ਦੀ ਹੰਗਾਮੀ ਮੀਟਿੰਗ ਹੁਸ਼ਿਆਰਪੁਰ ਵਿਖ਼ੇ ਸਕੱਤਰ ਜਨਰਲ ਵਿਨੋਦ ਕੌਸ਼ਲ ਅਤੇ ਕੌਮੀ ਚੇਅਰਮੈਨ  ਤਰਸੇਮ ਦੀਵਾਨਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਉਚੇਚੇ ਤੋਰ ‘ਤੇ ਗੁਰਬਿੰਦਰ ਸਿੰਘ ਪਲਾਹਾ ਵਾਈਸ ਚੇਅਰਮੈਨ, ਵਿਕਾਸ ਸੂਦ ਜ਼ਿਲਾ ਪ੍ਰਧਾਨ ਹੁਸ਼ਿਆਰਪੁਰ, ਅਸ਼ਵਨੀ ਸ਼ਰਮਾ ਸੀਨੀਅਰ ਮੀਤ ਪ੍ਰਧਾਨ ਆਦਿ ਸ਼ਾਮਿਲ ਹੋਏ ਮੀਟਿੰਗ ਦੌਰਾਨ ਥਾਣਾ ਘੁਮਾਣ ਅਧੀਨ ਆਓਦੇ ਪਿੰਡ ਖੁਜਾਲਾ ਦੇ ਕੁਝ ਵਿਅਕਤੀਆਂ ਵਲੋਂ ਜਰਨਲਿਸਟ/ਮੁੱਖ ਸੰਪਾਦਕ ਮਾਝਾ ਪਲੱਸ ਅਖ਼ਬਾਰ ਦੇ ਅਰਵਿੰਦਰ ਸਿੰਘ ਮਠਾਰੂ ਤੇ ਜਾਨਲੇਵਾ ਹਮਲਾ ਕਰਕੇ ਜਾਨੋ ਮਾਰਨ ਦੀ ਨੀਅਤ ਨਾਲ ਕੁੱਟਮਾਰ ਕਰਕੇ ਜਖ਼ਮੀ ਕਰਨ,ਪਰਿਵਾਰ ਸਮੇਤ ਜਾਨੋ ਮਾਰਨ ਧਮਕਾਉਣ, ਦਸਤਾਰ ਉਤਾਰ ਕੇ ਨਾਲ ਲੈ ਜਾਣ ਅਤੇ ਅਸ਼ਲੀਲ ਗਾਲੀ ਗਲੋਚ ਕਰਨ ਦਾ ਸਖ਼ਤ ਨੋਟਿਸ ਲਿਆ ਗਿਆ। ਇਸ ਸਬੰਧੀ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ( ਰਜਿ ) ਪੰਜਾਬ ਇੰਡੀਆ ਦੇ ਸਮੂਹ ਮੈਂਬਰਾਂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਪੱਤਰਕਾਰਾਂ ਉਪਰ ਹਮਲਿਆਂ ਤੇ ਝੂਠੇ ਪਰਚਿਆਂ ਦਾ ਵੱਡਾ ਰਿਕਾਰਡ ਬਣ ਚੁੱਕਾ ਹੈ ਜਿਸ ਨੇ ਪਿਛਲੀਆਂ ਸਾਰੀਆਂ ਸਰਕਾਰਾਂ ਨੂੰ ਮਾਤ ਪਾ ਦਿੱਤੀ ਹੈ ਉਨ੍ਹਾਂ ਦੱਸਿਆ ਕਿ ਪਿੱਛਲੇ ਦਿਨੀ ਜਲੰਧਰ ਵਿੱਚ ਇੱਕ ਐੱਸ ਐੱਚ ਓ ਤੋਂ ਤੰਗ ਆ ਕੇ ਖ਼ੁਦਕਸ਼ੀ ਕਰਨ ਵਾਲ਼ੇ ਦੋ ਸਕੇ ਭਰਾਵਾਂ ਦੇ ਦੁਖਦਾਇਕ ਮਾਮਲੇ ਨੇ ਪੰਜਾਬ ਪੁਲਿਸ ਦੀ ਕਾਰਵਾਈ ਤੇ ਵੱਡਾ ਸਵਾਲੀਆ ਨਿਸ਼ਾਨ ਲਾਇਆ ਹੈ ਪੱਤਰਕਾਰ ਸਾਥੀਆਂ ਨੇ ਬਦਲਾਓ ਦਾ ਨਾਅਰਾ ਮਾਰ ਕੇ ਸੱਤਾ ਵਿੱਚ ਆਉਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਧਿਆਨ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਬੇਲਗਾਮ ਹੋ ਚੁੱਕੀ ਪੁਲਿਸ ਨੂੰ ਨੱਥ ਪਾਉਣ ਅਤੇ ਗਲਤ ਅਨਸਰਾਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਮਿਸਾਲੀ ਕਾਰਵਾਈ ਕਰਨ ਦੇ ਨਾਲ ਨਾਲ ਮੀਡੀਆ ਦੀ ਆਜ਼ਾਦੀ ਤੇ ਹਮਲੇ ਕਰਨ ਵਾਲ਼ੇ ਲੋਕਾਂ ਖਿਲਾਫ ਬਿਨਾਂ ਦੇਰੀ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕਰਨ ਪੱਤਰਕਾਰ ਸਾਥੀਆਂ ਨੇ ਕਿਹਾ ਕਿ ਬੀਤੇ ਬੁੱਧਵਾਰ ਨੂੰ ਜਰਨਲਿਸਟ ਅਰਵਿੰਦਰ ਸਿੰਘ ਮਠਾਰੂ ਓੁਪਰ ਹੋਏ ਹਮਲੇ ਦੌਰਾਨ ਓੁਹਨਾ ਦੇ ਮਾਤਾ ਪਿਤਾ ਸਮੇਤ ਭਰਾ ਦੇ ਓੁਪਰ ਪਿੰਡ ਦੇ ਹੀ ਕੁੱਝ ਵਿਅਕਤੀਆਂ ਵਲੋਂ ਕੀਤੇ ਹਮਲੇ ਸਬੰਧੀ ਐਸ.ਐਸ.ਪੀ. ਬਟਾਲਾ ਨੂੰ ਲ਼ਿਖਤੀ ਸਿਕਾਇਤ ਕੀਤੀ ਗਈ ਹੈ ।ਜੇਕਰ ਘੁਮਾਣ ਪੁਲਿਸ ਹਮਲਾ ਕਰਨ ਵਾਲਿਆਂ ਵਿਅਕਤੀਆਂ ਦੇ ਖਿਲਾਫ਼ ਬਣਦੀਆਂ ਧਾਰਾਵਾਂ ਅਨੁਸਾਰ ਮੁਕਦਮਾ ਦਰਜ ਕਰਨ ‘ਚ ਢਿਲ਼ੀ ਕਾਰਗੁਜ਼ਾਰੀ ਵਰਤੇਗੀ ਤਾਂ ਪੰਜਾਬ ਭਰ ਦੇ ਸਮੂਹ ਪੱਤਰਕਾਰ ਭਾਈਚਾਰੇ ਵਲੋਂ ਇਨਸਾਫ਼ ਜਰਨੀਲਿਸਟ ਐਸੋਸੀਏਸ਼ਨ ਦੇ ਸੱਦੇ ਅਨੁਸਾਰ 27/08/2023 ਨੂੰ ਐਸ.ਐਸ.ਪੀ. ਬਟਾਲਾ ਦਾ ਘਿਰਾਓ ਕੀਤਾ ਜਾਵੇਗਾ। ਜਿਸ ਦੀ ਸਾਰੀ ਜ਼ਿੰਮੇਵਾਰੀ ਪੁਲਿਸ ਤੇ ਜਿਲਾ ਪ੍ਰਸਾਸਨ ਦੀ ਹੋਵੇਗੀ।ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ. ਇੰਡੀਆ ਦੇ ਆਗੂਆਂ  ਨੇ ਐਸ.ਐਸ.ਪੀ.ਬਟਾਲਾ,ਆਈ.ਜੀ.ਅਮਿ੍ਤਸਰ ,ਡੀ.ਜੀ.ਪੀ.ਪੰਜਾਬ ਪੁਲਿਸ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਮੰਗ ਕੀਤੀ ਕਿ ਇਸ ਮਾਮਲੇ ਚ ਸਮੂਹ ਕਸੂਰਵਾਰ ਵਿਅਕਤੀਆਂ ਖ਼ਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪੰਜਾਬ ਭਰ ਦੇ ਪੱਤਰਕਾਰਾ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।

ਫੋਟੋ : ਅਜ਼ਮੇਰ

Related Articles

Leave a Comment