ਪੰਜਾਬ ’ਚ ਅੱਜ ਰੇਤਾ ਭਾਵੇਂ ਨਾ ਮਿਲੇ, ਪਰ ਚਿੱਟਾ ਸ਼ਰੇਆਮ ਮਿਲ ਰਿਹਾ ਹੈ : ਸੁਖਬੀਰ ਬਾਦਲ
ਸੰਗਰੂਰ, 21 ਅਕਤੂਬਰ : ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅੱਜ ਪੰਜਾਬ ਦੇ ਹਾਲਾਤ ਇਹ ਹਨ ਕਿ ਘਰ ਬਣਾਉਣ ਲਈ ਕਿਸੇ ਨੂੰ ਰੇਤਾ ਭਾਵੇਂ ਨਾ ਮਿਲੇ ਪਰ ਚਿੱਟਾ ਹਰ ਜਗ੍ਹਾ ਸ਼ਰੇਆਮ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਆਪਣਾ ਹੈਲੀਕਪਟਰ ਹੋਣ ਦੇ ਬਾਵਜੂਦ ਭਗਵੰਤ ਮਾਨ ਆਪਣੇ ਆਕਾ ਕੇਜਰੀਵਾਲ ਨੂੰ ਖੁਸ਼ ਕਰਨ ਲਈ 10 ਲੱਖ ਰੁਪਏ ਘੰਟੇ ਦੇ ਹਿਸਾਬ ਨਾਲ ਜਹਾਜ਼ ਕਿਰਾਏ ’ਤੇ ਲੈ ਰਹੇ ਹਨ। ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੀ ਸੀਨੀਅਰ ਆਗੂ ਪਰਮਜੀਤ ਕੌਰ ਵਿਰਕ ਦੀ ਬੇਟੀ ਦੇ ਵਿਆਹ ਸਮਾਗਮ ’ਚ ਸ਼ਾਮਲ ਹੋਣ ਆਏ ਸਨ ।