Home » ਡੇਂਗੂ ਹੋਣ ’ਤੇ ਤੇਜੀ ਨਾਲ ਘਟਦੇ ਨੇ ਪਲੇਟਲੈਟਸ, ਘਰ ’ਚ ਹੀ ਇਹ ਚੀਜਾਂ ਖਾ ਕੇ ਜਲਦੀ ਕਰੋ ਰਿਕਵਰੀ

ਡੇਂਗੂ ਹੋਣ ’ਤੇ ਤੇਜੀ ਨਾਲ ਘਟਦੇ ਨੇ ਪਲੇਟਲੈਟਸ, ਘਰ ’ਚ ਹੀ ਇਹ ਚੀਜਾਂ ਖਾ ਕੇ ਜਲਦੀ ਕਰੋ ਰਿਕਵਰੀ

by Rakha Prabh
66 views

ਡੇਂਗੂ ਹੋਣ ’ਤੇ ਤੇਜੀ ਨਾਲ ਘਟਦੇ ਨੇ ਪਲੇਟਲੈਟਸ, ਘਰ ’ਚ ਹੀ ਇਹ ਚੀਜਾਂ ਖਾ ਕੇ ਜਲਦੀ ਕਰੋ ਰਿਕਵਰੀ
ਪਿਛਲੇ ਕੁਝ ਦਿਨਾਂ ਤੋਂ ਦੇਸ਼ ’ਚ ਇੱਕ ਵਾਰ ਫਿਰ ਡੇਂਗੂ ਦੇ ਮਰੀਜਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਪਟਨਾ, ਗੋਰਖਪੁਰ ਵਰਗੇ ਜ਼ਿਲ੍ਹਿਆਂ ’ਚ ਡੇਂਗੂ ਦੇ ਮਰੀਜ ਤੇਜੀ ਨਾਲ ਵੱਧ ਰਹੇ ਹਨ। ਦਰਅਸਲ, ਇਸ ਸਾਲ ਮੌਨਸੂਨ ਸੀਜਨ ’ਚ ਚੰਗੀ ਬਾਰਿਸ ਹੋਈ ਹੈ ਅਤੇ ਭਾਰੀ ਬਾਰਿਸ ਤੋਂ ਬਾਅਦ ਕਈ ਸੂਬਿਆਂ ’ਚ ਡੇਂਗੂ ਮੱਛਰ ਦਾ ਪ੍ਰਕੋਪ ਵਧ ਗਿਆ ਹੈ। ਦਿੱਲੀ, ਉੱਤਰ ਪ੍ਰਦੇਸ, ਉੱਤਰਾਖੰਡ, ਬਿਹਾਰ ਸਮੇਤ ਕਈ ਰਾਜਾਂ ’ਚ ਪਿਛਲੇ ਕੁਝ ਦਿਨਾਂ ਤੋਂ ਡੇਂਗੂ ਦੇ ਮਰੀਜਾਂ ਦੀ ਗਿਣਤੀ ਵਧੀ ਹੈ।

ਡੇਂਗੂ ਏਡੀਜ ਮੱਛਰ ਤੋਂ ਫੈਲਦਾ ਹੈ
ਡਾਕਟਰਾਂ ਅਨੁਸਾਰ ਡੇਂਗੂ ਬੁਖਾਰ ਏਡੀਜ ਮੱਛਰ ਕਾਰਨ ਫੈਲਦਾ ਹੈ ਅਤੇ ਇਸ ਦੌਰਾਨ ਸਰੀਰ ’ਚ ਪਲੇਟਲੈਟਸ ਦੀ ਗਿਣਤੀ ’ਚ ਤੇਜੀ ਨਾਲ ਕਮੀ ਆਉਂਦੀ ਹੈ। ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਕਈ ਵਾਰ ਪਲੇਟਲੈਟਸ ਘੱਟ ਹੋਣ ਕਾਰਨ ਮਰੀਜ ਦੀ ਮੌਤ ਵੀ ਹੋ ਜਾਂਦੀ ਹੈ। ਆਪਣੇ ਸਰੀਰ ’ਚ ਪਲੇਟਲੈਟਸ ਦੀ ਸਥਿਤੀ ਨੂੰ ਠੀਕ ਰੱਖਣ ਲਈ ਡੇਂਗੂ ਦੇ ਮਰੀਜ ਨੂੰ ਅਜਿਹਾ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਜਿਸ ਨਾਲ ਉਨ੍ਹਾਂ ਦੀ ਗਿਣਤੀ ਤੇਜੀ ਨਾਲ ਵੱਧ ਜਾਂਦੀ ਹੈ। ਦੇਸ਼ ਭਰ ’ਚ ਡੇਂਗੂ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਤੁਹਾਨੂੰ ਵੀ ਇਸ ਮੌਸਮ ’ਚ ਇਨ੍ਹਾਂ ਚੀਜਾਂ ਦੀ ਜਿਆਦਾ ਵਰਤੋਂ ਕਰਨੀ ਚਾਹੀਦੀ ਹੈ।

ਬੱਕਰੀ ਦਾ ਦੁੱਧ ਪਲੇਟਲੈਟਸ ਨੂੰ ਵਧਾਉਂਦਾ ਹੈ
ਡੇਂਗੂ ਬੁਖਾਰ ਦੀ ਸਥਿਤੀ ’ਚ ਬੱਕਰੀ ਦੇ ਦੁੱਧ ਦੀ ਜਿਆਦਾ ਵਰਤੋਂ ਕਰਨੀ ਚਾਹੀਦੀ ਹੈ। ਬੱਕਰੀ ਦਾ ਦੁੱਧ ਸਰੀਰ ’ਚ ਪਲੇਟਲੇਟ ਦੀ ਗਿਣਤੀ ਵਧਾਉਣ ’ਚ ਬਹੁਤ ਪ੍ਰਭਾਵਸਾਲੀ ਮੰਨਿਆ ਜਾਂਦਾ ਹੈ। ਡੇਂਗੂ ਬੁਖਾਰ ਹੋਣ ਦੀ ਸੂਰਤ ’ਚ ਗਾਂ, ਮੱਝ ਦੇ ਦੁੱਧ ਦਾ ਸੇਵਨ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਬੱਕਰੀ ਦਾ ਦੁੱਧ ਜਿਆਦਾ ਪੀਣਾ ਚਾਹੀਦਾ ਹੈ। ਬੱਕਰੀ ਦਾ ਦੁੱਧ ਪ੍ਰੀਬਾਇਓਟਿਕ, ਐਂਟੀ-ਇਨਫੈਕਸਨ ਅਤੇ ਐਂਟੀਆਕਸੀਡੈਂਟ-ਬੂਸਟਿੰਗ ਪੌਸਟਿਕ ਤੱਤ ਨਾਲ ਭਰਪੂਰ ਹੁੰਦਾ ਹੈ।

ਪਪੀਤੇ ਦੇ ਪੱਤੇ ਪਲੇਟਲੈਟਸ ਨੂੰ ਵੀ ਵਧਾਉਂਦੇ ਹਨ
ਕਈ ਖੋਜਾਂ ’ਚ ਪਾਇਆ ਗਿਆ ਹੈ ਕਿ ਪਪੀਤੇ ਦੇ ਪੱਤੇ ਡੇਂਗੂ ਦੀ ਬਿਮਾਰੀ ਨਾਲ ਲੜਨ ’ਚ ਮਦਦ ਕਰਦੇ ਹਨ। ਪਪੀਤੇ ਦੇ ਪੱਤੇ ਡੇਂਗੂ ਬੁਖਾਰ ਦੌਰਾਨ ਡਿੱਗਣ ਵਾਲੇ ਪਲੇਟਲੇਟ ਦੀ ਗਿਣਤੀ ਨੂੰ ਵਧਾਉਣ ’ਚ ਮਦਦ ਕਰ ਸਕਦੇ ਹਨ। ਡੇਂਗੂ ਤੋਂ ਜਲਦੀ ਠੀਕ ਹੋਣ ਲਈ ਪਪੀਤੇ ਦੇ ਪੱਤਿਆਂ ਦਾ ਰਸ ਪੀਣਾ ਵੀ ਫਾਇਦੇਮੰਦ ਹੁੰਦਾ ਹੈ।

ਇਹ ਜੜੀਆਂ ਬੂਟੀਆਂ ਦਾ ਕਰੋ ਸੇਵਨ
ਡੇਂਗੂ ’ਚ ਪਲੇਟਲੈਟਸ ਦੀ ਗਿਣਤੀ ਵਧਾਉਣ ਲਈ ਤੁਲਸੀ, ਅਸਵਗੰਧਾ, ਅਦਰਕ, ਗਿਲੋਏ ਅਤੇ ਐਲੋਵੇਰਾ ਵਰਗੀਆਂ ਜੜੀ-ਬੂਟੀਆਂ ਦੀ ਜਿਆਦਾ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਇਹ ਜੜੀ-ਬੂਟੀਆਂ ਵੀ ਸਰੀਰ ’ਚ ਪਲੇਟਲੈਟਸ ਦੀ ਗਿਣਤੀ ਨੂੰ ਤੇਜੀ ਨਾਲ ਵਧਾਉਂਦੀਆਂ ਹਨ। ਆਂਵਲੇ ਨੂੰ ਵੀ ਆਪਣੀ ਡਾਈਟ ’ਚ ਸਾਮਲ ਕਰਨਾ ਚਾਹੀਦਾ ਹੈ। ਇਹ ਸਾਰੀਆਂ ਜੜ੍ਹੀਆਂ ਬੂਟੀਆਂ ਡੇਂਗੂ ਤੋਂ ਜਲਦੀ ਠੀਕ ਹੋਣ ’ਚ ਮਦਦ ਕਰ ਸਕਦੀਆਂ ਹਨ।

ਹਰੀਆਂ ਪੱਤੇਦਾਰ ਸਬਜੀਆਂ ਜਿਆਦਾ ਖਾਓ
ਡੇਂਗੂ ਬੁਖਾਰ ਦੀ ਸਥਿਤੀ ’ਚ ਹਰੀਆਂ ਪੱਤੇਦਾਰ ਸਬਜੀਆਂ ਜਿਆਦਾ ਖਾਣੀਆਂ ਚਾਹੀਦੀਆਂ ਹਨ। ਡੇਂਗੂ ਦੌਰਾਨ ਮੂੰਹ ਦਾ ਸਵਾਦ ਕੌੜਾ ਹੋ ਜਾਂਦਾ ਹੈ, ਉਨ੍ਹਾਂ ਨੂੰ ਹਰੀਆਂ ਪੱਤੇਦਾਰ ਸਬਜੀਆਂ ਪਸੰਦ ਨਹੀਂ ਆਉਂਦੀਆਂ, ਅਜਿਹੇ ’ਚ ਉਹ ਹਰੀਆਂ ਸਬਜੀਆਂ ਬਣਾ ਕੇ ਸੂਪ ਪੀ ਸਕਦੇ ਹਨ।

ਦਲੀਆ ਅਤੇ ਦਾਲ
ਡੇਂਗੂ ਬੁਖਾਰ ’ਚ ਮਰੀਜ ਨੂੰ ਜਿਆਦਾ ਭੁੱਖ ਨਹੀਂ ਲੱਗਦੀ। ਡੇਂਗੂ ਦੌਰਾਨ ਦਲੀਆ, ਦਾਲ, ਸਾਕਾਹਾਰੀ ਖਿਚੜੀ ਵਰਗੀਆਂ ਚੀਜਾਂ ਦੀ ਵੀ ਜਿਆਦਾ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਅਨਾਰ, ਨਾਰੀਅਲ ਪਾਣੀ, ਮੇਥੀ ਦੇ ਬੀਜਾਂ ਦੀ ਵਰਤੋਂ ਕਰਨਾ ਵੀ ਫਾਇਦੇਮੰਦ ਹੁੰਦਾ ਹੈ।

Related Articles

Leave a Comment