ਗੁਰਪ੍ਰੀਤ ਸਿੰਘ ਸਿੱਧੂ
ਜ਼ੀਰਾ, 19 ਜਨਵਰੀ : ਮਰਿਆਦਾ ਪ੍ਰਸ਼ੋਤਮ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਆਯੋਧਿਆ ਵਿਖੇ ਬਣੇ ਸੁੰਦਰ ਮੰਦਰਾਂ ਦੇ ਉਦਘਾਟਨ ਨੂੰ ਮੁੱਖ ਰੱਖਦਿਆਂ ਸ਼੍ਰੀ ਗੁੱਗਾ ਮੰਦਰ ਕਮੇਟੀ ਜ਼ੀਰਾ ਵੱਲੋਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜੈਕਾਰਿਆਂ ਨਾਲ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਸ਼ੋਭਾ ਯਾਤਰਾ ਸਮੁੱਚੇ ਸ਼ਹਿਰ ਅੰਦਰ ਕੱਢੀ ਗਈ ਅਤੇ ਸ਼ਰਧਾਲੂਆਂ ਲਈ ਜਗ੍ਹਾ ਜਗ੍ਹਾ ਚਾਹ, ਪਕੌੜਿਆ, ਮਠਿਆਈਆਂ ਦੇ ਜਿੱਥੇ ਲੰਗਰ ਲਗਾਏ, ਉੱਥੇ ਚੌਕਾਂ ਅਤੇ ਬਜ਼ਾਰਾਂ ਅੰਦਰ ਕੇਸਰੀ ਝੰਡੇ ਲਗਾਏ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਗੁੱਗਾ ਮੰਦਰ ਕਮੇਟੀ ਜ਼ੀਰਾ ਦੇ ਮੈਂਬਰ ਰਜਿੰਦਰ ਕੁਮਾਰ ਬੰਸੀਵਾਲ ਨੇ ਦੱਸਿਆ ਕਿ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਸੁੰਦਰ ਮੰਦਰ ਆਯੋਧਿਆ ਵਿਖੇ ਬਣ ਕੇ ਤਿਆਰ ਹੋ ਚੁੱਕੇ ਹਨ ਅਤੇ ਉਨ੍ਹਾਂ ਦਾ ਉਦਘਾਟਨ ਮਿਤੀ 22 ਜਨਵਰੀ 2024 ਦਿਨ ਸੋਮਵਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੂਰੇ ਹਿੰਦੂ ਰਸਮਾਂ ਰਿਵਾਜਾਂ ਨਾਲ ਕੀਤਾ ਜਾ ਰਿਹਾ ਹੈ। ਜਿਸ ਦਾ ਸਿੱਧਾ ਪ੍ਰਸਾ਼ਰਣ ਦੇਸ਼ ਅਤੇ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਕੀਤਾ ਜਾ ਰਿਹਾ ਹੈ, ਤਾਂ ਜ਼ੋ ਘਰ ਅੰਦਰ ਬੈਠੇ ਸ਼ਰਧਾਲੂ ਆਯੋਧਿਆਂ ਦੇ ਦਰਸ਼ਨ ਕਰ ਸਕਣ।ਇਸ ਮੌਕੇ ਸ਼ੋਭਾ ਯਾਤਰਾ ਵਿੱਚ ਔਰਤਾਂ, ਬੱਚਿਆਂ, ਬਜੁਰਗਾਂ ਅਤੇ ਨੌਜਵਾਨਾਂ ਵੱਲੋਂ ਭਗਵਾਨ ਰਾਮ ਚੰਦਰ ਜੀ ਦੇ ਭਗਤੀ ਮਈ ਭਜਨ ਗਾਇਨ ਕੀਤੇ ਗਏ ਅਤੇ ਭਗਵਾਨ ਰਾਮ ਚੰਦਰ ਦੇ ਜੈਕਾਰੇ ਲਗਾਏ ਗਏ।