ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਡਾ. ਕੁੰਵਰ ਵਿਸ਼ਾਲ ਤੇ ਡਾ. ਰੂਬੀ ਸ਼ਰਮਾ ਦੀ ਤਿੰਨ ਸਾਲ ਦੀ ਬੇਟੀ ਅਪੂਰਵਾ ਨੇ ਆਪਣੇ ਭਰਾ ਭਾਰਗਵ ਦੀ ਪਹਿਲੀ ਰੱਖੜੀ ਮੌਕੇ ਰੱਖੜੀ ਬੰਨੀ। ਇਸ ਦੌਰਾਨ ਉਨ੍ਹਾਂ ਦੇ ਗ੍ਰਹਿ ਵਿਖੇ ਬੇਟੇ ਦੀ ਪਹਿਲੀ ਰੱਖੜੀ ਹੋਣ ਕਰਕੇ ਘਰ ਨੂੰ ਬਹੁਤ ਸੁੰਦਰ ਸਜਾਇਆ ਗਿਆ ਅਤੇ ਅਪੂਰਵਾ ਨੇ ਆਪਣੇ ਨੰਨੇ ਹੱਥਾਂ ਨਾਲ ਭਰਾ ਭਾਰਗਵ ਨੂੰ ਰੱਖੜੀ ਬੰਨਦਿਆਂ ਖੁਸ਼ੀ ਦਾ ਇਜਹਾਰ ਕੀਤਾ। ਡਾ. ਕੁੰਵਰ ਵਿਸ਼ਾਲ ਤੇ ਡਾ. ਰੂਬੀ ਸ਼ਰਮਾ ਨੇ ਕਿਹਾ ਕਿ ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਪਵਿੱਤਰ ਤਿਉਹਾਰ ਹੁੰਦਾ ਹੈ ਅਤੇ ਇਸ ਗੱਲ ਦੀ ਹੋਰ ਵੀ ਖੁਸ਼ੀ ਹੈ ਕਿ ਬੇਟੇ ਭਾਰਗਵ ਦੀ ਇਹ ਪਹਿਲੀ ਰੱਖੜੀ ਹੈ। ਉਨ੍ਹਾਂ ਸਾਰਿਆਂ ਨੂੰ ਰੱਖੜੀ ਦੇ ਪਵਿੱਤਰ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਜਿਕਰਯੋਗ ਹੈ ਕਿ ਅਪੂਰਵਾ ਛੋਟੀ ਉਮਰੇ ਕਈ ਇਨਾਮ ਜਿੱਤ ਚੁੱਕੀ ਹੈ ਅਤੇ ਨੰਨੀ ਬੇਟੀ ਅਪੂਰਵਾ ਛੋਟੀ ਉਮਰ ਵਿਚ ਹੀ ਬਹੁਤ ਹੋਣਹਾਰ ਹੈ। ਡਾ. ਕੁੰਵਰ ਵਿਸ਼ਾਲ ਤੇ ਡਾ. ਰੂਬੀ ਸ਼ਰਮਾ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਹ ਤਿਉਹਾਰ ਸਾਰਿਆਂ ਲਈ ਖੁਸ਼ੀਆਂ ਭਰਿਆ ਰਹੇ